ਲੁਧਿਆਣਾ: ਜ਼ਿਲ੍ਹੇ ਦੇ ਕੋਟ ਮੰਗਲ ਸਿੰਘ ਨਗਰ ਵਿੱਚ ਛੇ ਮਹੀਨੇ ਪਹਿਲਾਂ ਬਣੀ ਕੰਕਰੀਟ ਸੜਕ ਵਿੱਚ ਵੱਡੀਆਂ ਦਰਾਰਾਂ ਪੈਣ ਕਾਰਨ ਸੜਕ ਖਰਾਬ ਹੋ ਗਈ। ਇਲਾਕੇ ਦੀ 35 ਨੰਬਰ ਗਲੀ ਵਿੱਚ ਸੜਕ ਦਾ ਨਿਰਮਾਣ ਕੀਤਾ ਗਿਆ ਸੀ। ਜੋ ਕਿ ਕੁਝ ਸਮੇਂ ਬਾਅਦ ਹੀ ਉੱਖੜਨੀ ਸ਼ੁਰੂ ਹੋ ਗਈ। ਲੋਕਾਂ ਵਿੱਚ ਡਰ ਦਾ ਮਾਹੌਲ ਹੈ, ਡਰ ਦਾ ਕਾਰਨ ਕੁੱਝ ਸਮਾਂ ਪਹਿਲਾਂ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਹੋਇਆ ਗੈਸ ਲੀਕ ਮਾਮਲਾ ਹੈ, ਜਿੱਥੇ ਗੈਸ ਲੀਕ ਹੋਣ ਦੇ ਚੱਲਦਿਆਂ 11 ਲੋਕਾਂ ਦੀ ਮੌਤ ਹੋ ਗਈ ਸੀ। ਇਸ ਗੱਲ ਦੇ ਚੱਲਦਿਆਂ ਇਲਾਕੇ ਵਿੱਚ ਭਾਰੀ ਸਹਿਮ ਪਾਇਆ ਗਿਆ।
ਲੋਕਾਂ ਵਿੱਚ ਬਣਿਆ ਸਹਿਮ ਦਾ ਮਾਹੌਲ: ਸੜਕ ਖਰਾਬ ਹੋਣ ਕਾਰਨ ਕਾਰਪੋਰੇਸ਼ਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਅਤੇ ਮੌਕੇ ਉੱਤੇ ਮੁਲਾਜ਼ਮ ਭੇਜ ਸੜਕ ਨੂੰ ਪੁੱਟ ਕੇ ਦੁਬਾਰਾ ਬਣਾਉਣਾ ਸ਼ੁਰੂ ਕਰ ਦਿੱਤਾ। ਕਾਰਪੋਰੇਸ਼ਨ ਦੁਆਰਾ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਹੈ ਕਿ ਐਕਸਪੈਂਸ਼ਨ ਜੋੜ ਕਾਰਨ ਅਜਿਹਾ ਹੋਇਆ ਹੈ ਇਸ ਦੀ ਜਾਂਚ ਕੀਤੀ ਜਾਵੇਗੀ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਅਚਾਨਕ ਅਜਿਹਾ ਹੋਣ ਦੇ ਚੱਲਦਿਆਂ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ ਇਸ ਨੂੰ ਹੁਣ ਦਰੁੱਸਤ ਕੀਤਾ ਜਾ ਰਿਹਾ ਹੈ।
- ਸੂਬੇ ਵਿੱਚ ਲਾਗੂ ਰਾਈਟ ਟੂ ਵਾਕ, ਕੀ ਪੈਦਲ ਜਾਣ ਵਾਲਿਆਂ ਲਈ ਸੁਰੱਖਿਅਤ ਨੇ ਪੰਜਾਬ ਦੀਆਂ ਸੜਕਾਂ ?
- Murder In Moga: 70 ਸਾਲਾ ਬਜ਼ੁਰਗ ਦਾ ਕਤਲ, ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ
- ਪੁਲਿਸ ਨੇ ਅਦਾਲਤਾਂ ਦੇ ਆਲੇ-ਦੁਆਲੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ, ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਕੀਤੀ ਚੈਕਿੰਗ
ਜਾਂਚ ਦੇ ਨਤੀਜਿਆਂ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ: ਦਰਅਸਲ ਸੜਕ ਲਗਭਗ ਡੇਢ ਫੁੱਟ ਤੋਂ ਉੱਪਰ ਉੱਠ ਗਈ ਹੈ ਅਤੇ ਇਲਾਕੇ ਦੇ ਲੋਕਾਂ ਨੂੰ ਡਰ ਹੈ ਕਿ ਸੀਵਰੇਜ ਦੀ ਗੈਸ ਬਾਹਰ ਨਾ ਨਿਕਲਣ ਕਰਕੇ ਇਹ ਸਭ ਹੋਇਆ ਹੈ। ਸੜਕ ਕਈ ਥਾਵਾਂ ਤੋਂ ਫੁੱਲ ਚੁੱਕੀ ਹੈ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ-ਕਮ-ਜ਼ੋਨਲ ਕਮਿਸ਼ਨਰ ਕੁਲਪ੍ਰੀਤ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਕੋਟ ਮੰਗਲ ਸਿੰਘ ਇਲਾਕੇ ਵਿੱਚ ਇਹ ਘਟਨਾ ਕੰਕਰੀਟ ਦੀ ਸੜਕ ਵਿੱਚ ਗਲਤ ਐਕਸਪੈਂਸ਼ਨ ਜੋੜਾਂ ਕਾਰਨ ਵਾਪਰੀ ਹੈ। ਵਧਦੀ ਗਰਮੀ ਕਾਰਨ ਕੰਕਰੀਟ ਦੀਆਂ ਸਲੈਬਾਂ ਦਾ ਵਿਸਥਾਰ ਹੋਇਆ ਅਤੇ ਗਲਤ ਐਕਸਪੈਂਸ਼ਨ ਜੋੜਾਂ ਕਾਰਨ ਸੜਕ 'ਤੇ ਦਰਾਰਾਂ ਪੈਦਾ ਹੋ ਗਈਆਂ। ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਨਗਰ ਨਿਗਮ ਕਮਿਸ਼ਨਰ ਡਾਕਟਰ ਸ਼ੇਨਾ ਅਗਰਵਾਲ ਨੇ ਕਿਹਾ ਕਿ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਦੇ ਨਤੀਜਿਆਂ ਨੂੰ ਦੇਖਦਿਆਂ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।