ਲੁਧਿਆਣਾ: ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ 200 ਕਰੋੜ ਟੈਂਡਰ ਘੁਟਾਲੇ ਮਾਮਲੇ ਵਿੱਚ ਵਿਜੀਲੈਂਸ ਨੇ ਭਾਰਤ ਭੂਸ਼ਣ ਆਸ਼ੂ (Bharat Bhushan Ashu 200 crore tender scam case) ਨੂੰ ਗ੍ਰਿਫਤਾਰ ਕਰਨ ਤੋਂ ਬਾਅਦ 27 ਅਗਸਤ ਤੱਕ ਦਾ ਰਿਮਾਂਡ ਹਾਸਿਲ ਕੀਤਾ ਸੀ। ਜਿਸ ਤੋਂ ਬਾਅਦ ਹੁਣ ਕਾਂਗਰਸੀਆਂ ਨੇ ਵਿਜੀਲੈਂਸ ਦਫਤਰ ਅੱਗੇ ਪੱਕਾ ਮੋਰਚਾ (Congressmen protest against vigilance) ਲਾਇਆ ਹੈ। ਇਸ ਨਾਲ ਕਾਂਗਰਸ ਇੱਕ ਜੁੱਟ ਵਿਖਾਈ ਦੇ ਰਹੀ ਹੈ। ਇਸ ਵਿੱਚ 117 ਹਲਕਿਆਂ ਤੋਂ ਸਾਰੇ ਲੀਡਰਾਂ ਦੀ ਡਿਊਟੀ ਲਗਾਈ ਗਈ ਹੈ ਅਤੇ 15 ਵਿਧੀਇਕਾਂ ਦੀ ਡਿਊਟੀ ਲਈ ਗਈ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਸਾਬਕਾ ਵਿਧਾਇਕ ਲਖਵੀਰ ਲੱਖਾ ਨੇ ਕਿਹਾ ਕਿ ਕਾਂਗਰਸ ਇਕਜੁੱਟ ਹੈ। ਉਨ੍ਹਾਂ ਕਿਹਾ ਕਿ ਇਹ ਸਿਆਸੀ ਬਦਲਾਖੋਰੀ ਦਾ ਨਤੀਜਾ ਹੈ ਪਰ ਅਸੀਂ ਆਪਣੇ ਲੀਡਰ ਦੇ ਨਾਲ ਖੜੇ ਹਾਂ। ਇਸ ਦੌਰਾਨ ਕਾਂਗਰਸੀ ਲੀਡਰਸ਼ਿਪ ਵੀ ਮੌਕੇ 'ਤੇ ਮੌਜੂਦ ਰਹੀ ਲੁਧਿਆਣਾ ਤੋਂ ਮੇਅਰ ਬਲਕਾਰ ਸੰਧੂ ਨੇ ਕਿਹਾ ਕਿ ਮੰਤਰੀ ਦੇ ਲਈ ਕਾਂਗਰਸੀ ਵਰਕਰਾਂ ਦਾ ਪਿਆਰ ਹੈ, ਜੋ ਇਸ ਸਮੇਂ ਦਿਖਾਈ ਦੇ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਮਨਮਾਨੀ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ। ਉਥੇ ਹੀ ਤੇਲੂ ਰਾਮ ਵੱਲੋਂ ਅਦਾਲਤ 'ਚ ਦਿੱਤੇ ਗਏ ਬਿਆਨ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਮੈਂ ਇਹ ਅਖਬਾਰਾਂ 'ਚ ਪੜਿਆ ਹੈ ਇਸ ਤੋਂ ਸਾਫ਼ ਹੋ ਗਿਆ ਹੈ ਆਸ਼ਕ ਬੇ ਕਸੂਰ ਹੈ ਉਹਨਾਂ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਹਰਿਆਣਾ ਅਤੇ ਪੰਜਾਬ ਫੇਰੀ ਉੱਤੇ ਪੀਐਮ ਮੋਦੀ, ਏਸ਼ੀਆ ਦੇ ਸਭ ਤੋਂ ਵੱਡੇ ਹਸਪਤਾਲ ਦਾ ਕੀਤਾ ਉਦਘਾਟਨ