ਲੁਧਿਆਣਾ : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਵਿਆਹ ਇਹਨੀ ਦਿਨੀਂ ਚਰਚਾ ਵਿੱਚ ਹੈ। ਉਹਨਾਂ ਦਾ ਵਿਆਹ 24 ਸਤੰਬਰ ਨੂੰ ਉਦੈਪੁਰ ਵਿੱਚ ਹੋਵੇਗਾ। ਜਿਸ ਦੀਆਂ ਮੁੱਢਲੀਆਂ ਰਸਮਾਂ ਸ਼ੁਰੂ ਹੋ ਚੁਕੀਆਂ ਹਨ। ਉਥੇ ਹੀ ਉਹਨਾਂ ਦੇ ਵਿਆਹ ਮੌਕੇ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ MLA ਗੁਰਪ੍ਰੀਤ ਗੋਗੀ ਨੇ ਵੀ ਵਧਾਈ ਦਿੱਤੀ ਹੈ ਅਤੇ ਇਸ ਮੌਕੇ ਉਹਨਾਂ ਕਿਹਾ ਕਿ ਸਾਨੂੰ ਬੇਹੱਦ ਖੁਸ਼ੀ ਹੈ ਕਿ ਰਾਘਵ ਜੀ ਵਿਆਹ ਕਰਵਾ ਰਹੇ ਨੇ। ਉਨ੍ਹਾ ਨੇ ਕਿਹਾ ਕਿ ਵਿਆਹ ਕਰਵਾਉਣਾ ਸਾਰੇ ਧਰਮਾਂ ਦਾ ਅਤੇ ਸਾਡੇ ਸੱਭਿਆਚਾਰ ਦਾ ਅਹਿਮ ਅੰਗ ਹੈ। ਉਨ੍ਹਾ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਉਹ ਵਿਆਹ ਕਰਵਾ ਰਹੇ ਨੇ। MLA ਗੋਗੀ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਜਿਹੜੇ MLA ਅਤੇ ਐਮ. ਪੀ ਕੁਵਾਰੇ ਰਹਿ ਗਏ ਹਨ, ਉਨ੍ਹਾ ਨੂੰ ਵੀ ਵਿਆਹ ਕਰਵਾ ਲੈਣਾ ਚਾਹੀਦਾ ਹੈ। MLA ਨੇ ਕਿਹਾ ਕਿ ਅਸੀਂ ਵੀ ਉਨ੍ਹਾਂ ਨੂੰ ਵਿਆਹ ਦੀ ਵਧਾਈ ਦਿੱਤੀ ਹੈ ਅਸੀਂ ਵੀ ਉਨ੍ਹਾ ਦੇ ਵਿਆਹ ਦੀਆਂ ਖੁਸ਼ੀਆਂ ਮਨਾ ਰਹੇ ਹਾਂ।
- Canada NDP 0n Hindu: ਖਾਲਿਸਤਾਨੀ ਪੰਨੂ ਵੱਲੋਂ ਹਿੰਦੂਆਂ ਨੂੰ ਦਿੱਤੀ ਗਈ ਧਮਕੀ ਤੋਂ ਬਾਅਦ ਕੈਨੇਡਾ 'ਚ NDP ਨੂੰ ਪਈ ਮਾਰ, ਹਿੰਦੂਆਂ ਦੇ ਹੱਕ 'ਚ ਬੋਲੇ ਜਗਮੀਤ ਸਿੰਘ
- Harsimrat Badal favor singer Shubh: ਗਾਇਕ ਸ਼ੁਭਨੀਤ ਦੇ ਹੱਕ 'ਚ ਬੋਲੇ ਸਾਂਸਦ ਹਰਸਿਮਰਤ ਕੌਰ ਬਾਦਲ, ਕਿਹਾ- ਸ਼ੁਭ ਪੰਜਾਬ ਦਾ ਮਾਣਮੱਤਾ ਪੁੱਤ
- Janhvi Kapoor Photos: ਇੱਕ ਪਾਸੇ ਸਾੜੀ ਅਤੇ ਦੂਜੇ ਪਾਸੇ ਮਿੰਨੀ ਡਰੈੱਸ ਵਿੱਚ ਇੰਟਰਨੈੱਟ ਦਾ ਤਾਪਮਾਨ ਵਧਾ ਰਹੀ ਹੈ ਬੋਨੀ ਕਪੂਰ ਦੀ ਲਾਡਲੀ ਜਾਹਨਵੀ ਕਪੂਰ, ਦੇਖੋ ਤਸਵੀਰਾਂ
ਰਾਜਸਥਾਨ ਵਿੱਚ ਹੋ ਰਿਹਾ ਵਿਆਹ : ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਤੋਂ ਬਾਅਦ ਪੰਜਾਬ ਸਰਕਾਰ ਦੇ ਹੋਰ ਮੰਤਰੀਆਂ ਨੇ ਵੀ ਵਿਆਹ ਕਰਵਾਏ ਹਨ। ਜਿਸ ਨੂੰ ਲੈਕੇ ਆਮ ਆਦਮੀ ਪਾਰਟੀ ਦੇ ਮੰਤਰੀ ਚਰਚਾ ਵਿੱਚ ਵੀ ਰਹੇ ਹਨ। ਉੱਥੇ ਹੀ ਹੁਣ ਰਾਘਵ ਪਰਿਣੀਤੀ ਦੇ ਵਿਆਹ ਦੀਆਂ ਵੀ ਖੂਬ ਸੁਰਖੀਆਂ ਹਨ। ਕਿਓਂਕਿ ਦੋਵੇਂ ਹੀ ਵੱਖ-ਵੱਖ ਖਿਤੇ ਤੋਂ ਵੱਖ ਹਨ ਅਤੇ ਇਸ ਵੇਲੇ ਦੋਨਾਂ ਦਾ ਵਿਆਹ ਸ਼ਾਨਦਾਰ ਢੰਗ ਨਾਲ ਉਦੈਪੁਰ ਵਿੱਚ ਹੋ ਰਿਹਾ ਹੈ। ਇਸ ਤੋਂ ਪਹਿਲਾਂ ਗਲੋਬਲ ਸਟਾਰ ਅਤੇ ਪਰਿਣੀਤੀ ਦੀ ਭੈਣ ਪ੍ਰਿਅੰਕਾ ਚੋਪੜਾ ਅਤੇ ਹਾਲੀਵੁੱਡ ਗਾਇਕ-ਅਦਾਕਾਰ ਨਿਕ ਜੋਨਸ ਨੇ ਵੀ ਰਾਜਸਥਾਨ ਵਿੱਚ ਸ਼ਾਹੀ ਅੰਦਾਜ਼ ਵਿੱਚ ਵਿਆਹ ਕੀਤਾ। ਪ੍ਰਿਅੰਕਾ-ਨਿਕ ਦਾ ਵਿਆਹ ਜੋਧਪੁਰ ਦੇ ਉਮੇਦ ਭਵਨ ਪੈਲੇਸ ਵਿੱਚ ਹੋਇਆ ਸੀ। ਪ੍ਰਿਅੰਕਾ ਅਤੇ ਨਿਕ ਦਾ ਵਿਆਹ 1 ਅਤੇ 2 ਦਸੰਬਰ ਨੂੰ ਦੋ ਰੀਤੀ-ਰਿਵਾਜਾਂ ਨਾਲ ਹੋਇਆ ਸੀ।