ਲੁਧਿਆਣਾ: ਐਸ.ਸੀ ਐਸ.ਟੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਕਥਿਤ ਘੁਟਾਲੇ ਦੀ ਸਹੀ ਜਾਂਚ ਕਰਵਾਉਣ ਅਤੇ ਸਾਧੂ ਸਿੰਘ ਧਰਮਸੋਤ ਅਤੇ ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈਕੇ ਕੇ ਆਪ ਦੇ ਐੱਸ ਸੀ ਵਿੰਗ ਵਲੋਂ ਅੱਜ ਲੁਧਿਆਣਾ 'ਚ ਭੁੱਖ ਹੜਤਾਲ ਕੀਤੀ ਗਈ ਅਤੇ ਜਿੱਥੇ ਨੇਤਾ ਹਰਪਾਲ ਚੀਮਾ ਵੀ ਪਹੁੰਚੇ।
ਇਹ ਵੀ ਪੜੋ: ਪੰਜਾਬ 'ਚ ਕੋਵਿਡ ਨਿਯਮਾਂ 'ਚ ਰਿਆਇਤਾਂ, ਖੁਲਣਗੇ ਜਿੰਮ, ਰੈਸਟੋਰੈਂਟ ਤੇ ਸਿਨੇਮਾ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੇਤਾ ਵਿਰੋਧੀ ਧਿਰ ਹਰਪਾਲ ਚੀਮਾ ਨੇ ਕਿਹਾ ਕਿ ਪਹਿਲਾਂ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਤੇ ਦਲਿਤ ਬੱਚਿਆਂ ਦੇ ਨਾਲ ਧੱਕਾ ਹੋਇਆ ਅਤੇ ਹੁਣ ਕਾਂਗਰਸ ਸਰਕਾਰ ਵੇਲੇ ਦਲਿਤ ਬੱਚਿਆਂ ਦੇ ਹੱਕ ਦੇ ਐਸ.ਸੀ ਐਸ.ਟੀ ਪੋਸਟ ਮੈਟ੍ਰਿਕ ਸਕਾਲਰਸ਼ਿਪ 64 ਕਰੋੜ ਰੁਪਏ ਦਾ ਘੁਟਾਲਾ ਸਾਹਮਣੇ ਆਇਆ ਹੈ। ਪੰਜਾਬ ਸਰਕਾਰ ਵੱਲੋਂ ਦਲਿਤ ਬੱਚਿਆਂ ਦੇ ਵਜ਼ੀਫੇ ਵੀ ਰੋਕੇ ਗਏ ਹਨ। ਇਸ ਲਈ ਆਮ ਆਦਮੀ ਪਾਰਟੀ ਦੇ ਐੱਸ ਸੀ ਵਿੰਗ ਵੱਲੋਂ ਘੁਟਾਲੇ ਦੀ ਸਹੀ ਜਾਂਚ ਕਰਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਸੂਬਾ ਪੱਧਰ ਤੇ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਅੱਜ ਦੂਜਾ ਦਿਨ ਹੈ ਅਤੇ ਇਹ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਦਲਿਤ ਬੱਚਿਆਂ ਨੂੰ ਉਨ੍ਹਾਂ ਦੇ ਹੱਕ ਨਹੀਂ ਮਿਲ ਜਾਂਦੇ।