ਲੁਧਿਆਣਾ: ਭਾਈ ਹਿੰਮਤ ਸਿੰਘ ਨਗਰ 'ਚ ਉਸ ਸਮੇਂ ਹਫ਼ੜਾ-ਦਫੜੀ ਦਾ ਮਹੌਲ ਬਣ ਗਿਆ ਜਦੋਂ ਭੂਜੀਆ ਬਣਾਉਣ ਵਾਲੀ ਫੈਕਟਰੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇੰਨ੍ਹੀ ਕੁ ਭਿਅਨਾਕ ਸੀ ਕਿ ਦੇਖਦੇ-ਦੇਖਦੇ ਹੀ ਸਾਰੇ ਆਸਮਾਨ ਵਿੱਚ ਧੂੰਆਂ ਹੀ ਧੰੂਆਂ ਫੈਲ ਗਿਆ। ਜਿਸ ਕਾਰਨ ਲੋਕ ਦਹਿਸ਼ਤ ਵਿੱਚ ਆ ਗਏ। ਜਿਵੇਂ ਹੀ ਫੈਕਟਰੀ ਮਾਲਕ ਨੂੰ ਅੱਗ ਲੱਗਣ ਦੀ ਘਟਨਾ ਬਾਰੇ ਪਤਾ ਲੱਗਿਆ ਤਾਂ ਤੁੰਰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ। ਜਿਸ ਤੋਂ ਬਾਅਦ ਕੜੀ ਮੁਸ਼ਕੱਤ ਤੋਂ ਬਾਅਦ ਭਿਆਨਕ ਅੱਗ 'ਤੇ ਕਾਬੂ ਪਾਇਆ ਗਿਆ।
ਲੋਕਾਂ 'ਚ ਰੋਸ: ਇਸ ਮੌਕੇ ਲੋਕਾਂ ਵੱਲੋਂ ਫਾਇਰ ਬ੍ਰਿਗੇਡ ਦੇ ਤਕਰੀਨ ਅੱਧਾ ਘੰਟਾ ਲੇਟ ਪਹੁੰਚਣ 'ਤੇ ਲੋਕਾਂ 'ਚ ਕਾਫ਼ੀ ਰੋਸ ਪਾਇਆ ਗਿਆ। ਲੋਕਾਂ ਨੇ ਆਖਿਆ ਕਿ ਜੇਕਰ ਫਾਇਰ ਬ੍ਰਿਗੇਡ ਜਲਦੀ ਆ ਜਾਂਦੀ ਤਾਂ ਸ਼ਾਇਦ ਇੰਨ੍ਹਾਂ ਨੁਕਸਾਨ ਨਹੀਂ ਹੋਣਾ ਸੀ। ਅੱਗ ਬੁਝਾਉਣ ਲਈ 5 ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ ਸੀ। ਜਿੰਨਾਂ੍ਹ ਬਹੁਤ ਮੁਸ਼ਕਤ ਨਾਲ ਅੱਗ 'ਤੇ ਕਾਬੂ ਪਾਇਆ। ਇਸ ਅੱਗ ਨਾਲ ਮਾਲੀ ਨੁਕਸਾਨ ਤਾਂ ਬਹੁਤ ਹੋ ਗਿਆ ਪਰ ਗਨੀਮਤ ਰਹੀ ਕਿ ਮਜ਼ਦੂਰਾਂ ਨੂੰ ਸਮਾਂ ਰਹਿੰਦੇ ਬਾਹਰ ਕੱਢ ਲਿਆ ਗਿਆ ਅਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਫਾਇਰ ਬ੍ਰਿਗੇਡ ਅਧਿਕਾਰੀਆਂ ਦਾ ਪੱਖ: ਲੇਟ ਪਹੁੰਚਣ ਕਾਰਨ ਲੋਕਾਂ ਦੇ ਗੁੱਸਾ ਦਾ ਸਾਹਮਣਾ ਕਰਨ ਵਾਲੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਆਪਣਾ ਬਿਆਨ ਦਿੱਤਾ। ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਆਖਿਆ ਕਿ ਅਸੀਂ ਸਮੇਂ ਸਿਰ ਪਹੁੰਚ ਜਾਣਾ ਸੀ ਪਰ ਰਸਤੇ 'ਚ ਟ੍ਰੈਫਿਕ ਬਹੁਤ ਜਿਆਦਾ ਹੋਣ ਕਾਰਨ ਅਸੀਂ ਲੇਟ ਹੋ ਗਏ। ਉਨ੍ਹਾਂ ਆਖਿਆ ਕਿ ਟ੍ਰੈਫਿਕ ਕਾਰਨ ਤਾਂ ਕਿਸੇ ਨੂੰ ਵੀ ਸਮਾਂ ਲੱਗ ਸਕਦਾ ਹੈ। ਇਸ ਵਿੱਚ ਉਨ੍ਹਾਂ ਦੀ ਕੋਈ ਗਲਤੀ ਨਹੀਂ ਕਿਉਂ ਉਹ ਸਮੇਂ ਸਿਰ ਨਿਕਲੇ ਸਨ ਪਰ ਹਰ ਪਾਸੇ ਟ੍ਰੈਫਿਕ ਹੋਣ ਕਾਰਨ ਘਟਨਾ ਸਥਾਨ 'ਤੇ ਪਹੁੰਚਣ 'ਚ ਸਮਾਂ ਲੱਗ ਗਿਆ।
ਕਈ ਸਵਾਲਾਂ ਦਾ ਖੜ੍ਹੇ ਹੋਣਾ: ਉਧਰ ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਕਈ ਤਰਾਂ੍ਹ ਦੇ ਸਵਾਲ ਵੀ ਖੜ੍ਹੇ ਹੋ ਗਏ ਹਨ। ਲੋਕਾਂ ਵੱਲੋਂ ਪ੍ਰਸ਼ਾਸਨ 'ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਗਏ ਹਨ ਕਿ ਰਿਹਾਇਸ਼ੀ ਇਲਾਕੇ ਵਿੱਚ ਇਹ ਫੈਕਟਰੀ ਕਿਵੇਂ ਚੱਲ ਰਹੀ ਹੈ। ਸਭ ਤੋਂ ਵੱਡੀ ਗੱਲ ਕਿ ਫੈਕਟਰੀ ਵਿੱਚ ਕੋਈ ਵੀ ਅੱਗ ਬਝਾਉਣ ਵਾਲਾ ਯੰਤਰ ਨਹੀਂ ਹੈ।ਲੋਕਾਂ ਨੇ ਆਖਿਆ ਕਿ ਇਹ ਅੱਗ ਕਿਵੇਂ ਲੱਗੀ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਨਾਲ ਹੀ ਫੈਕਟਰੀ ਮਾਲਕ ਨੂੰ ਵੀ ੳੇਨ੍ਹਾਂ ਨੇ ਕਟਿਹਰੇ ਵਿੱਚ ਖੜ੍ਹਾ ਕੀਤਾ। ੳਧਰ ਪੁਲਿਸ ਅਧਿਕਾਰੀ ਨੇ ਆਖਿਆ ਕਿ ਅਸੀਂ ਹਰ ਪਹਿਲੂ ਤੋਂ ਘਟਨਾ ਦੀ ਜਾਂਚ ਕਰ ਰਹੇ ਹਾਂ। ਇਸ ਦੇ ਨਾਲ ਹੀ ਰਿਹਾਇਸ਼ੀ ਇਲਾਕੇ ਵਿੱਚ ਇਹ ਫੈਕਟਰੀ ਕਿਵੇਂ ਬਣੀ ਇਸ ਦੀ ਵੀ ਪੜਤਾਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Weather update: ‘ਆਮ ਮਾਨਸੂਨ ਦੇ ਬਾਵਜੂਦ 96 ਫੀਸਦ ਮੀਂਹ ਦੀ ਸੰਭਾਵਨਾ’