ਲੁਧਿਆਣਾ: ਮਾਧੋਪੁਰੀ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਖੋਹ ਦੇ ਤਿੰਨ ਗੋਦਾਮਾਂ ਨੂੰ (Three warehouses caught fire) ਅੱਗ ਲੱਗ ਗਈ । ਲੋਕਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਮੌਕੇ ਉੱਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ । ਬੇਸ਼ੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ (Fire brigade vehicles) ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਉਪਰ ਦੋ ਘੰਟੇ ਤੋਂ ਜ਼ਿਆਦਾ ਸਮਾਂ ਲੰਘ ਜਾਣ ਉੱਤੇ ਵੀ ਕਾਬੂ ਨਹੀ ਪਾਇਆ ਜਾ ਸਕਿਆ । ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਗੋਦਾਮ ਵਿੱਚ ਅੱਗ ਲੱਗੀ ਹੈ ਉੱਪਰ ਕਿਰਾਏ ਦੇ ਕਮਰਿਆਂ ਵਿਚ ਦਸ ਸਿੰਗਲ ਪਏ ਹਨ ।
ਲੋਕਾਂ ਵਿੱਚ ਬਣਿਆ ਦਹਿਸ਼ਤ ਦਾ ਮਾਹੌਲ: ਲੋਕਾਂ ਨੇ ਦੱਸਿਆ ਕਿ ਪਹਿਲਾਂ ਗੁਦਾਮ ਨੂੰ ਅੱਗ ਲੱਗੀ ਸੀ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਸੀ । ਲੋਕਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਫਾਇਰ ਬ੍ਰਿਗੇਡ ਦੀਆਂ ਗਡੀਆਂ ਲੇਟ ਆਈਆਂ। ਪਰ ਹੁਣ ਤਿੰਨ ਖੋਹ ਦੇ ਗੋਦਾਮਾਂ ਨੂੰ ਅੱਗ (Three warehouses caught fire) ਲੱਗ ਚੁੱਕੀ ਹੈ । ਲੋਕਾਂ ਨੇ ਦੱਸਿਆ ਕਿ ਚਿੰਤਾ ਵਾਲੀ ਗੱਲ ਇਹ ਹੈ ਕਿ ਗੋਦਾਮ ਨੂੰ ਅੱਗ ਲੱਗੀ ਹੈ ਅਤੇ ਉੱਪਰ ਰਿਹਾਇਸ਼ੀ ਕਮਰਿਆਂ ਵਿੱਚ ਦਸ ਤੋਂ ਗਿਆਰਾਂ ਗੈਸ ਸਿਲੰਡਰ ਪਏ ਹਨ ।
ਇਹ ਵੀ ਪੜ੍ਹੋ: ਲੁਧਿਆਣਾ ਵਿੱਚ ਪੰਜਾਬ ਦੇ DGP ਵੱਲੋਂ ਕੀਤੀ ਗਈ ਚੈਕਿੰਗ
ਅੱਗ 'ਤੇ ਕਾਬੂ ਦਾ ਯਤਨ: ਦੂਜੇ ਪਾਸੇ ਫਾਇਰ ਬ੍ਰਿਗੇਡ ਅਫ਼ਸਰ ਨੇ ਕਿਹਾ ਕਿ 50 ਪਰਸੈਂਟ ਅੱਗ ਉੱਤੇ ਕਾਬੂ ਪਾ (50 percent of the fire was contained) ਲਿਆ ਗਿਆ ਹੈ ਅੱਗ ਬੁਝਾਉਣ ਨੂੰ ਲੈ ਕੇ 10 ਗੱਡੀਆਂ ਦੀ ਵਰਤੋਂ ਕੀਤੀ ਜਾ ਚੁੱਕੀ ਹੈ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਅੱਗ ਉੱਤੇ ਬਹੁਤ ਜਲਦ ਕਾਬੂ ਪਾ ਲਿਆ ਜਾਵੇਗਾ।