ਲੁਧਿਆਣਾ: ਲੁਧਿਆਣਾ ਦੇ ਕੈਲਾਸ਼ ਨਗਰ ਰੋਡ 'ਤੇ ਵੀਰਵਾਰ ਸਵੇਰੇ ਇਕ ਕਰਿਆਨੇ ਦੀ ਦੁਕਾਨ 'ਚ ਹੋਏ ਸ਼ੱਕੀ ਹਾਲਾਤਾਂ 'ਚ ਇਕ ਦੁਕਾਨਦਾਰ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ ਕਰੀਬ 7 ਵਜੇ ਦਾ ਦੱਸਿਆ ਜਾ ਰਿਹਾ ਹੈ, ਮ੍ਰਿਤਕ ਦੀ ਪਛਾਣ ਮਹਿੰਦਰਪਾਲ ਵਜੋਂ ਹੋਈ ਹੈ। A shopkeeper was killed in Ludhiana
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੁਕਾਨ ਵਿੱਚ ਪਏ, ਫਰਿੱਜ ਦਾ ਕੰਪ੍ਰੈਸ਼ਰ ਫੱਟਣ ਕਰਕੇ ਇਹ ਹਾਦਸਾ ਵਾਪਰਿਆ, ਕਿਉਂਕਿ ਦੁਕਾਨ ਵਿੱਚ ਵੀ ਅੱਗ ਲੱਗੀ ਹੋਈ ਸੀ। ਜਦੋਂ ਸਵੇਰੇ ਦੁਕਾਨ 'ਚੋਂ ਧੂਆਂ ਨਿਕਲਦਾ ਵੇਖਿਆ ਤਾਂ ਦੁਕਾਨ ਖੋਲ੍ਹੀ ਗਈ, ਜਿਸ ਤੋਂ ਬਾਅਦ ਮਹਿੰਦਰਪਾਲ ਦੀ ਲਾਸ਼ ਬਰਾਮਦ ਹੋਈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ।
ਇਸ ਦੌਰਾਨ ਚਸ਼ਮਦੀਦ ਰਵੀ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਦੁਕਾਨ ’ਚੋਂ ਧੂੰਆਂ ਨਿਕਲ ਰਿਹਾ ਸੀ। ਇਸ ਦੌਰਾਨ ਦੁਕਾਨਦਾਰ ਦੇ ਲੜਕੇ ਨੇ ਦੱਸਿਆ ਕਿ ਮਹਿੰਦਰਪਾਲ ਅੰਦਰ ਹੈ, ਜਿਸ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਇਹ ਹਾਦਸਾ ਬਸਤੀ ਜੋਧੇਵਾਲ ਥਾਣਾ ਖੇਤਰ ਦੇ ਕੈਲਾਸ਼ ਨਗਰ ਰੋਡ ’ਤੇ ਵਾਪਰਿਆ। ਫਿਲਹਾਲ ਉਹ ਘਟਨਾ ਦੀ ਜਾਂਚ ਕਰ ਰਹੇ ਹਨ।
ਇਹ ਵੀ ਪੜੋ:- ਗੁਜਰਾਤ 'ਚ ਭਾਜਪਾ ਦੀ ਹੂੰਝਾ ਫੇਰ ਜਿੱਤ, 11 ਜਾਂ 12 ਦਸੰਬਰ ਨੂੰ ਭੂਪੇਂਦਰ ਪਟੇਲ ਚੁੱਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ