ਲੁਧਿਆਣਾ: ਲੁਧਿਆਣਾ ਦੇ ਵਿੱਚ ਜਿੱਥੇ ਚੋਰੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਤੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੂੰ ਇਸ ਨੂੰ ਰੋਕਣ ਲਈ ਕੋਸ਼ਿਸ਼ਾਂ ਵੀ ਕਰ ਰਹੀ ਹੈ। ਇਕ ਅਜਿਹਾ ਮਾਮਲਾ ਲੁਧਿਆਣਾ ਵਿੱਚ ਸਾਹਮਣੇ ਆਇਆ ਹੈ, ਜਿੱਥੇ ਲੁਧਿਆਣਾ ਦੇ ਸਤਲੁਜ ਕਲੱਬ ਦੇ ਵਿਚ ਦੇ ਇਲੈਕਸ਼ਨ ਹੋ ਰਹੇ ਸੀ ਤੇ ਦੂਜੇ ਪਾਸੇ ਚੋਰ (Theft of a policeman's motorcycle in Ludhiana) ਡਿਊਟੀ ਦੇਣ ਆਏ ASI ਗੁਰਦੇਵ ਸਿੰਘ ਦੀ ਮੋਟਰਸਾਈਕਲ ਚੋਰੀ (A policeman motorcycle was stolen) ਕਰ ਕੇ ਲੈ ਗਏ।
ਇਸ ਸਬੰਧੀ ਜਦੋਂ ASI ਗੁਰਦੇਵ ਸਿੰਘਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਰੀ ਡਿਊਟੀ ਸਤਲੁਜ ਕਲੱਬ ਦੇ ਵਿੱਚ ਲੱਗੀ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਲੱਬ ਦੀ ਚੋਣ ਵਿੱਚ ਡਿਊਟੀ ਲੱਗੀ ਸੀ। ਜਦੋਂ ਡਿਊਟੀ ਖ਼ਤਮ ਕਰਕੇ ਉਹ ਬਾਹਰ ਆਇਆ ਤਾਂ ਮੋਟਰਸਾਈਕਲ ਨਾ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋ ਜ਼ਮੀਨ ਨਿਕਲ ਗਈ। ਸਤਲੁਜ ਦੇ ਬਾਹਰੋਂ ਐਡੀਸ਼ਨਲ ASI ਗੁਰਦੇਵ ਸਿੰਘ ਦਾ ਸਪਲੈਂਡਰ 1226 ਮੋਟਰਸਾਈਕਲ ਚੋਰੀ ਹੋ ਗਿਆ।
ਖੁਦ ਹੀ ਲਿਖਣੀ ਪਵੇਗੀ ਚੋਰੀ ਦੀ ਸ਼ਿਕਾਇਤ: ਉਨ੍ਹਾਂ ਨੇ ਬਾਈਕ ਦੀ ਕਾਫੀ ਭਾਲ ਕੀਤੀ ਪਰ ਕਿਤੇ ਵੀ ਕੁਝ ਨਹੀਂ ਮਿਲਿਆ। ਜਿਸ ਤੋਂ ਬਾਅਦ ASI ਗੁਰਦੇਵ ਸਿੰਘ ਨੇ ਚੌਂਕੀ ਕੈਲਾਸ਼ ਨਗਰ ਨੂੰ ਫੋਨ ਕਰਕੇ ਮੁਨਸ਼ੀ ਨੂੰ ਦੱਸਿਆ ਕਿ ਸਤਲੁਜ ਕਲੱਬ ਦੇ ਬਾਹਰੋਂ ਉਸ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਹੁਣ ਉਸ ਨੂੰ ਆਪਣੀ ਬਾਈਕ ਚੋਰੀ ਹੋਣ ਦੀ ਸ਼ਿਕਾਇਤ ਖੁਦ ਲਿਖਣੀ ਪਵੇਗੀ।
ਇਹ ਵੀ ਪੜ੍ਹੋ: ‘ਸ੍ਰੀ ਅਨੰਦਪੁਰ ਸਾਹਿਬ ਨੂੰ ਹੈਰੀਟੇਜ ਸਿਟੀ ਦਾ ਦਰਜਾ ਦੇਣ ਨਾਲ ਪੰਜਾਬ ਦਾ ਆਰਥਿਕ ਪੱਖ ਹੋਵੇਗਾ ਮਜ਼ਬੂਤ’ !