ETV Bharat / state

ਲੁਧਿਆਣਾ ਦੀ ਫਰਮ ਨੇ ਦੇਸ਼ ਭਰ ਦੇ ਵੱਖ-ਵੱਖ ਵਪਾਰੀਆਂ ਨਾਲ ਮਾਰੀ ਕਰੋੜਾਂ ਦੀ ਠੱਗੀ

ਲੁਧਿਆਣਾ ਦੀ ਇਕ ਫਰਮ ਨੇ ਦੇਸ਼ ਭਰ ਦੇ ਵੱਖ-ਵੱਖ ਵਪਾਰੀਆਂ ਨਾਲ ਕਰੋੜਾਂ ਦੀ ਠੱਗੀ ਮਾਰੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਠੱਗਾਂ ਨੂੰ ਮੁੱਖ ਮੰਤਰੀ ਪੰਜਾਬ ਤੋਂ ਸਨਮਾਨ ਵੀ ਮਿਲ ਚੁੱਕਾ ਹੈ।

ਵਪਾਰੀਆਂ ਨਾਲ ਮਾਰੀ ਕਰੋੜਾਂ ਦੀ ਠੱਗੀ
ਵਪਾਰੀਆਂ ਨਾਲ ਮਾਰੀ ਕਰੋੜਾਂ ਦੀ ਠੱਗੀ
author img

By

Published : Jan 21, 2020, 3:27 PM IST

ਲੁਧਿਆਣਾ: ਸ਼ਹਿਰ ਦੇ ਮਾਡਲ ਟਾਊਨ 'ਚ ਗੋਲਡ ਟਾਈਮ ਵੈਂਚਰ ਨਾਂ ਦੀ ਇੱਕ ਫਰਮ ਚਲਾ ਰਹੇ ਪਿਓ ਪੁੱਤਰ ਸੰਕਲਪ ਛਿੱਬਰ ਅਤੇ ਨਰਿੰਦਰ ਛਿੱਬਰ ਵੱਲੋਂ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਇਲਜ਼ਾਮ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਤੋਂ ਆਏ ਵਪਾਰੀਆਂ ਵੱਲੋਂ ਕੰਪਨੀ 'ਤੇ ਲਾਏ ਗਏ ਹਨ।

ਵਪਾਰੀਆਂ ਦਾ ਇਲਜ਼ਾਮ ਹੈ ਕਿ ਕੰਪਨੀ ਵੱਲੋਂ ਉਨ੍ਹਾਂ ਤੋਂ ਲੱਖਾਂ ਰੁਪਏ ਲੈ ਲਏ ਗਏ ਪਰ ਬਦਲੇ 'ਚ ਉਨ੍ਹਾਂ ਨੂੰ ਜੋ ਸਾਮਾਨ ਦਿੱਤਾ ਗਿਆ ਜਾ ਤਾਂ ਉਹ ਗਲਤ ਪੈਕਿੰਗ 'ਚ ਸੀ ਜਾ ਫਿਰ ਉਸ ਦੀ ਮਿਤੀ ਲੰਘੀ ਹੋਈ ਸੀ ਅਤੇ ਕਈ ਵਪਾਰੀਆਂ ਨੂੰ ਤਾਂ ਕੰਪਨੀ ਵੱਲੋਂ ਪੈਸੇ ਲੈ ਕੇ ਸਾਮਾਨ ਤੱਕ ਵੀ ਨਹੀਂ ਦਿੱਤਾ ਗਿਆ।

ਵੇਖੋ ਵੀਡੀਓ

ਵਪਾਰੀਆਂ ਨੇ ਕਿਹਾ ਕਿ ਜਦੋਂ ਉਹ ਇਨ੍ਹਾਂ ਦੋਵਾਂ ਪਿਓ ਪੁੱਤਾਂ ਦੇ ਦਫ਼ਤਰ ਮੁੜ ਤੋਂ ਗਏ ਤਾਂ ਉੱਥੇ ਨਾ ਤਾਂ ਦਫ਼ਤਰ ਸੀ ਅਤੇ ਨਾ ਹੀ ਦੋਵੇਂ ਕੋਈ ਫੋਨ ਚੁੱਕ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦੋਵੇਂ ਪਿਓ ਪੁੱਤ ਦੇ ਸਿਆਸੀ ਲਿੰਕ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਇਲਾਵਾ ਕਈ ਵੱਡੇ ਲੀਡਰਾਂ ਨਾਲ ਉਨ੍ਹਾਂ ਦੀਆਂ ਤਸਵੀਰਾਂ ਹਨ।

ਵਪਾਰੀਆਂ ਨੇ ਦੱਸਿਆ ਕਿ ਜੇ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਸੂਬਿਆਂ ਨੂੰ ਮਿਲਾ ਕੇ ਇਨ੍ਹਾਂ ਪਿਉ ਪੁੱਤਾਂ ਵੱਲੋਂ 8-10 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ, ਜਿਸ ਵਿੱਚ ਪ੍ਰੀਮੀਅਮ ਮਾਰਕੀਟਿੰਗ ਦੇ 33 ਲੱਖ ਰੁਪਏ, ਵਿਧਾਤਾ ਲੋਜਿਸਟਿਕ ਦੇ 10 ਲੱਖ ਰੁਪਏ ਸ੍ਰੀ ਗਣੇਸ਼ ਇੰਟਰਪ੍ਰਾਈਜ਼ਿਜ਼ ਦੇ 10 ਲੱਖ ਰੁਪਏ, ਸਚਦੇਵਾ 8 ਲੱਖ ਜਦੋਂ ਕਿ ਗੁਪਤਾ ਇੰਟਰਪ੍ਰਾਈਜਿਜ਼ ਤੋਂ 25 ਲੱਖ ਦੀ ਠੱਗੀ ਮਾਰੀ ਗਈ ਹੈ ਕੁੱਲ 13 ਵਪਾਰੀਆਂ ਦੇ ਨਾਲ ਲੱਖਾਂ ਦੀ ਠੱਗੀ ਮਾਰੀ ਗਈ ਹੈ, ਜਿਸਦਾ ਹਿਸਾਬ ਕਰੋੜਾਂ 'ਚ ਜਾਂਦਾ ਹੈ।

ਵਪਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਉਨ੍ਹਾਂ ਨਾਲ ਠੱਗੀ ਮਾਰਨ ਵਾਲਿਆਂ ਦਾ ਸਨਮਾਨ ਤੱਕ ਕਰ ਚੁੱਕੇ ਹਨ, ਜਿਸ ਦੀਆਂ ਤਸਵੀਰਾਂ ਵੀ ਪੀੜਤਾਂ ਵੱਲੋਂ ਸਾਡੀ ਟੀਮ ਨਾਲ ਸਾਂਝੀਆਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਦੋਵੇਂ ਪਿਓ ਪੁੱਤ ਆਪਣੇ ਸਿਆਸੀ ਲਿੰਕ ਹੋਣ ਦੇ ਵੀ ਉਨ੍ਹਾਂ ਨੂੰ ਧਮਕੀਆਂ ਦੇ ਚੁੱਕੇ ਹਨ।

ਉਧਰ ਦੂਜੇ ਪਾਸੇ ਏਡੀਸੀਪੀ ਹੈੱਡਕੁਆਰਟਰ ਦੀਪਕ ਪਾਰਿਕ ਨੇ ਦੱਸਿਆ ਕਿ ਵਪਾਰੀ ਹਰਸ਼ ਦੀ ਸ਼ਿਕਾਇਤ ਤੇ ਮਾਡਲ ਟਾਊਨ ਪੁਲਿਸ ਸਟੇਸ਼ਨ ਵੱਲੋਂ ਮੁਲਜ਼ਮਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਈਆਂ ਨਾਲ ਇਹ ਠੱਗੀ ਮਾਰਨ ਦਾ ਪੂਰਾ ਮਾਮਲਾ ਹੈ ਅਤੇ ਇਸ ਦੀ ਤਫ਼ਤੀਸ਼ ਜਾਰੀ ਹੈ।

ਇਹ ਵੀ ਪੜੋ: ਵਰਲਡ ਇਕਨਾਮਿਕ ਫੋਰਮ ਦੀ ਸਾਲਾਨਾ ਮੀਟਿੰਗ ਨੂੰ ਲੈ ਕੇ ਕਿਲੇ ਵਿੱਚ ਤਬਦੀਲ ਹੋਇਆ ਦਾਵੋਸ

ਜ਼ਿਕਰੇਖ਼ਾਸ ਹੈ ਕਿ ਇਨ੍ਹਾਂ ਦੋਵਾਂ ਮੁਲਜ਼ਮਾਂ 'ਤੇ ਪਹਿਲਾਂ ਹੀ ਮੋਹਾਲੀ ਦੇ ਅਮਨਦੀਪ ਸਿੰਘ ਵੱਲੋਂ ਕੀਤੀ ਕੰਪਲੇਟ 'ਤੇ ਨਾਨ ਬੇਲੇਬਲ ਸੰਮਨ ਜਾਰੀ ਹਨ। ਜਦੋਂ ਕਿ ਦੋਵੇਂ ਪਿਓ ਪੁੱਤ ਫਰਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਪੁਲਿਸ ਵੱਲੋਂ ਭਾਲ ਜਾਰੀ ਹੈ।

Intro:Hl..ਲੁਧਿਆਣਾ ਦੀ ਇਕ ਫਰਮ ਵੱਲੋਂ ਦੇਸ਼ ਭਰ ਦੇ ਵੱਖ ਵੱਖ ਵਪਾਰੀਆਂ ਨਾਲ ਕਰੋੜਾਂ ਦੀ ਮਾਰੀ ਠੱਗੀ, ਮਾਮਲਾ ਦਰਜ, ਠੱਗਾਂ ਨੂੰ ਮੁੱਖ ਮੰਤਰੀ ਪੰਜਾਬ ਤੋਂ ਵੀ ਮਿਲ ਚੁੱਕਾ ਹੈ ਸਨਮਾਨ...

Anchor..ਲੁਧਿਆਣਾ ਦੇ ਮਾਡਲ ਟਾਊਨ ਚ ਗੋਲਡ ਟਾਈਮ ੲ ਵੈਂਚਰ ਨਾਂ ਦੀ ਇੱਕ ਫਰਮ ਚਲਾ ਰਹੇ ਪਿਓ ਪੁੱਤਰ ਸੰਕਲਪ ਛਿੱਬਰ ਅਤੇ ਨਰਿੰਦਰ ਦੀ ਛਿੱਬਰ ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ..ਇਹ ਇਲਜ਼ਾਮ ਦੇਸ਼ ਭਰ ਦੇ ਵੱਖ ਵੱਖ ਸੂਬਿਆਂ ਤੋਂ ਆਏ ਵਪਾਰੀਆਂ ਵੱਲੋਂ ਕੰਪਨੀ ਤੇ ਲਾਏ ਗਏ ਨੇ..ਵਪਾਰੀਆਂ ਦਾ ਇਲਜ਼ਾਮ ਹੈ ਕਿ ਕੰਪਨੀ ਵੱਲੋਂ ਉਨ੍ਹਾਂ ਤੋਂ ਲੱਖਾਂ ਰੁਪਏ ਲੈ ਲਏ ਗਏ ਪਰ ਬਦਲੇ ਚ ਉਨ੍ਹਾਂ ਨੂੰ ਜੋ ਸਾਮਾਨ ਦਿੱਤਾ ਗਿਆ ਜਾਂ ਤਾਂ ਉਹ  ਗਲਤ ਪੈਕਿੰਗ ਚ ਸੀ ਜਾਂ ਫਿਰ ਉਸ ਦੀ ਮਿਤੀ ਲੰਘੀ ਹੋਈ ਸੀ ਅਤੇ ਕਈ ਵਪਾਰੀਆਂ ਨੂੰ ਤਾਂ ਕੰਪਨੀ ਵੱਲੋਂ ਪੈਸੇ ਲੈ ਕੇ ਸਾਮਾਨ ਤੱਕ ਵੀ ਨਹੀਂ ਦਿੱਤਾ ਗਿਆ..ਵਪਾਰੀਆਂ ਨੇ ਕਿਹਾ ਕਿ ਜਦੋਂ ਉਹ ਇਨ੍ਹਾਂ ਦੋਵਾਂ ਪਿਓ ਪੁੱਤਾਂ ਦੇ ਦਫ਼ਤਰ ਮੁੜ ਤੋਂ ਗਏ ਤਾਂ ਉੱਥੇ ਨਾ ਤਾਂ ਦਫ਼ਤਰ ਸੀ ਅਤੇ ਨਾ ਹੀ ਦੋਵੇਂ ਕੋਈ ਫੋਨ ਚੁੱਕ ਰਹੇ ਨੇ..ਉਨ੍ਹਾਂ ਨੇ ਕਿਹਾ ਕਿ ਦੋਵੇਂ ਪਿਓ ਪੁੱਤ ਦੇ ਸਿਆਸੀ ਲਿੰਕ ਨੇ ਅਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਇਲਾਵਾ ਕਈ ਵੱਡੇ ਲੀਡਰਾਂ ਨਾਲ ਉਨ੍ਹਾਂ ਦੀਆਂ ਤਸਵੀਰਾਂ ਨੇ..

Body:Vo..1 ਵਪਾਰੀਆਂ ਨੇ ਦੱਸਿਆ ਕਿ ਜੇਕਰ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਸੂਬਿਆਂ ਨੂੰ ਮਿਲਾ ਕੇ ਇਨ੍ਹਾਂ ਪਿਉ ਪੁੱਤਾਂ ਵੱਲੋਂ 8-10 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ..ਜਿਸ ਵਿੱਚ ਪ੍ਰੀਮੀਅਮ ਮਾਰਕੀਟਿੰਗ ਦੇ 33 ਲੱਖ ਰੁਪਏ, ਵਿਧਾਤਾ ਲੋਜਿਸਟਿਕ ਦੇ 10 ਲੱਖ ਰੁਪਏ ਸ੍ਰੀ ਗਣੇਸ਼ ਇੰਟਰਪ੍ਰਾਈਜ਼ਿਜ਼ ਦੇ 10 ਲੱਖ ਰੁਪਏ, ਸਚਦੇਵਾ 8 ਲੱਖ ਜਦੋਂ ਕਿ ਗੁਪਤਾ ਇੰਟਰਪ੍ਰਾਈਜਿਜ਼ ਤੋਂ 25 ਲੱਖ ਦੀ ਠੱਗੀ ਮਾਰੀ ਗਈ ਹੈ ਕੁੱਲ 13 ਵਪਾਰੀਆਂ ਦੇ ਨਾਲ ਲੱਖਾਂ ਦੀ ਠੱਗੀ ਮਾਰੀ ਗਈ ਹੈ ਜਿਸਦਾ ਹਿਸਾਬ ਕਰੋੜਾਂ ਚ ਜਾਂਦਾ ਹੈ...ਵਪਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਉਨ੍ਹਾਂ ਨਾਲ ਠੱਗੀ ਮਾਰਨ ਵਾਲਿਆਂ ਦਾ ਸਨਮਾਨ ਤੱਕ ਕਰ ਚੁੱਕੇ ਨੇ..ਜਿਸ ਦੀਆਂ ਤਸਵੀਰਾਂ ਵੀ ਪੀੜਤਾਂ ਵੱਲੋਂ ਸਾਡੀ ਟੀਮ ਨਾਲ ਸਾਂਝੀਆਂ ਕੀਤੀਆਂ ਗਈਆਂ...ਉਨ੍ਹਾਂ ਕਿਹਾ ਕਿ ਦੋਵੇਂ ਪਿਓ ਪੁੱਤ ਆਪਣੇ ਸਿਆਸੀ ਲਿੰਕ ਹੋਣ ਦੇ ਵੀ ਉਨ੍ਹਾਂ ਨੂੰ ਧਮਕੀਆਂ ਦੇ ਚੁੱਕੇ ਨੇ...

Byte..ਹਰਸ਼ ਕੁਮਾਰ, ਪ੍ਰੀਮੀਅਰ ਮਾਰਕੀਟਿੰਗ ਕਾਨਪੁਰ

Byte..ਅਮਨਦੀਪ ਸਿੰਘ ਸੱਚਦੇਵਾ ਇੰਟਰਪ੍ਰਾਈਜਿਸ ਮੋਹਾਲੀ

Vo..2 ਉਧਰ ਦੂਜੇ ਪਾਸੇ ਏਡੀਸੀਪੀ ਹੈੱਡਕੁਆਰਟਰ ਦੀਪਕ ਪਾਰਿਕ ਨੇ ਦੱਸਿਆ ਕਿ ਵਪਾਰੀ ਹਰਸ਼ ਦੀ ਸ਼ਿਕਾਇਤ ਤੇ ਮਾਡਲ ਟਾਊਨ ਪੁਲਿਸ ਸਟੇਸ਼ਨ ਵੱਲੋਂ ਮੁਲਜ਼ਮਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ..ਉਨ੍ਹਾਂ ਕਿਹਾ ਕਿ ਕਈਆਂ ਨਾਲ ਇਹ ਠੱਗੀ ਮਾਰਨ ਦਾ ਪੂਰਾ ਮਾਮਲਾ ਹੈ ਅਤੇ ਇਸ ਦੀ ਤਫ਼ਤੀਸ਼ ਜਾਰੀ ਹੈ..

Byte..ਦੀਪਕ ਪਾਰਿਕ, ਏਡੀਸੀਪੀ ਹੈੱਡਕੁਆਰਟਰ ਲੁਧਿਆਣਾ

Conclusion:Clozing...ਜ਼ਿਕਰੇਖ਼ਾਸ ਹੈ ਕਿ ਇਨ੍ਹਾਂ ਦੋਵਾਂ ਮੁਲਜ਼ਮਾਂ ਤੇ ਪਹਿਲਾਂ ਹੀ ਮੁਹਾਲੀ ਦੇ ਅਮਨਦੀਪ ਸਿੰਘ ਵੱਲੋਂ ਕੀਤੀ ਕੰਪਲੇਟ ਤੇ ਨਾਨ ਬੇਲੇਬਲ ਸੰਮਨ ਜਾਰੀ ਨੇ..ਜਦੋਂ ਕਿ ਦੋਵੇਂ ਪਿਓ ਪੁੱਤ ਫਰਾਰ ਦੱਸੇ ਜਾ ਰਹੇ ਨੇ..ਜਿਨ੍ਹਾਂ ਦੀ ਪੁਲਿਸ ਵੱਲੋਂ ਭਾਲ ਜਾਰੀ ਹੈ...

ETV Bharat Logo

Copyright © 2024 Ushodaya Enterprises Pvt. Ltd., All Rights Reserved.