ETV Bharat / state

Poppy Husk: ਡੋਡਿਆਂ ਦੀ ਖੇਤੀ ਕਰਨ ਵਾਲਾ ਵਿਅਕਤੀ ਫਸਲ ਸਣੇ ਕਾਬੂ, ਪੜ੍ਹੋ ਕਿਸ ਤਰੀਕੇ ਬੀਜਿਆ ਸੀ ਖੇਤ

author img

By

Published : Mar 8, 2023, 6:08 PM IST

ਲੁਧਿਆਣਾ ਦੇ ਲਾਗਲੇ ਪਿੰਡ ਵਿੱਚ ਇਕ ਵਿਅਕਤੀ ਨੂੰ ਘਰ ਪਿੱਛੇ ਸਥਿਤ ਚਾਰ ਮਰਲੇ ਖੇਤ ਵਿੱਚ ਬੀਜੀ ਹੋਈ ਡੋਡਿਆਂ ਦੀ ਫਸਲਨਾਲ ਫੜਿਆ ਗਿਆ ਹੈ। ਬਰਾਮਦ ਫਸਲ ਦਾ ਵਜਨ ਇੱਕ ਕੁਇੰਟਲ 80 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ।

A crop of cows was recovered at village Maherna Kalan in Ludhiana
Poppy Husk : ਡੋਡਿਆਂ ਦੀ ਖੇਤੀ ਕਰਨ ਵਾਲਾ ਵਿਅਕਤੀ ਫਸਲ ਸਣੇ ਕਾਬੂ, ਪੜ੍ਹੋ ਕਿਸ ਤਰੀਕੇ ਬੀਜਿਆ ਸੀ ਖੇਤ

ਲੁਧਿਆਣਾ: ਲੁਧਿਆਣਾ ਦੇ ਰਾਏਕੋਟ ਸਦਰ ਪੁਲਿਸ ਅਧੀਨ ਪੈਂਦੀ ਲੋਹਟਬੱਦੀ ਚੌਂਕੀ ਪੁਲਿਸ ਨੇ ਵਿਅਕਤੀ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਹੈ। ਇਸ ਵਲੋਂ ਆਪਣੇ ਘਰ ਦੇ ਪਿੱਛੇ ਡੋਡਿਆ ਦੀ ਖੇਤੀ ਕੀਤੀ ਗਈ ਸੀ। ਜਾਣਕਾਰੀ ਮੁਤਾਬਿਕ ਪਿੰਡ ਮਹੇਰਨਾ ਕਲਾਂ ਵਿਖੇ ਇੱਕ ਵਿਅਕਤੀ ਵੱਲੋਂ ਆਪਣੇ ਘਰ ਦੇ ਪਿਛੇ ਸਥਿਤ ਖੇਤ ਵਿੱਚ ਬੀਜੀ ਹੋਈ ਭਾਰੀ ਮਾਤਰਾ ਵਿੱਚ ਡੋਡਿਆਂ ਦੀ ਫਸਲ ਸਣੇ ਫੜਿਆ ਗਿਆ ਹੈ। ਉਕਤ ਵਿਅਕਤੀ ਵੱਲੋਂ ਕਰੀਬ ਚਾਰ ਮਰਲੇ ਜਗ੍ਹਾ 'ਚ ਡੋਡਿਆਂ ਦੀ ਫਸਲ ਬੀਜੀ ਗਈ ਸੀ। ਡੋਡਿਆਂ ਦੇ ਹਰੇ ਪੌਦਿਆਂ ਦਾ ਵਜਨ ਇੱਕ ਕੁਇੰਟਲ 80 ਕਿਲੋ ਬਣਦਾ ਸੀ।

ਗੁਪਤ ਸੂਚਨਾ ਦੇ ਆਧਾਰ ਉੱਤੇ ਕੀਤੀ ਕਾਰਵਾਈ : ਇਸ ਬਾਰੇ ਡੀਐਸਪੀ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਡੀਐਸਪੀ ਰਛਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਪੁਲਿਸ ਚੌੰਕੀ ਲੋਹਟਬੱਦੀ ਦੇ ਇੰਚਾਰਜ ਸੁਖਵਿੰਦਰ ਸਿੰਘ ਦਿਓਲ ਨੂੰ ਇੱਕ ਗੁਪਤ ਸੂਚਨਾ ਮਿਲੀ ਕਿ ਪਿੰਡ ਮਹੇਰਨਾ ਕਲਾਂ ਦੇ ਵਸਨੀਕ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਜਗਦੀਸ਼ ਸਿੰਘ ਨੇ ਆਪਣੇ ਘਰ ਪਿਛੇ ਸਥਿਤ ਖੇਤਾਂ ਵਿੱਚ ਵੱਡੀ ਮਾਤਰਾ ਵਿੱਚ ਡੋਡਿਆ ਦੀ ਫਸਲ ਬੀਜੀ ਹੋਈ ਹੈ, ਜਿਸ ਰਾਏਕੋਟ ਸਦਰ ਪੁਲਿਸ ਦੇ ਐਸਐਚਓ ਹਰਦੀਪ ਸਿੰਘ ਅਤੇ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਦਿਓਲ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਕੀਤੀ ਛਾਪੇਮਾਰੀ ਦੌਰਾਨ ਦੇਖਿਆ ਗਿਆ ਕਿ ਉਕਤ ਵਿਅਕਤੀ ਵੱਲੋਂ ਬੜੀ ਹੁਸ਼ਿਆਰੀ ਨਾਲ ਡੋਡਿਆ ਦੀ ਫਸਲ ਬੀਜੀ ਹੋਈ ਸੀ।

ਇਹ ਵੀ ਪੜ੍ਹੋ : Targeted central government: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੇਂਦਰ 'ਤੇ ਸਾਧਿਆ ਨਿਸ਼ਾਨਾ, ਕਿਹਾ-ਖ਼ਾਲਸੇ ਦੀ ਬਦਦੁਆ ਲੱਗੇਗੀ, 'ਪਾਰਲੀਮੈਂਟ ਦੇ ਹੋਣਗੇ ਟੁਕੜੇ'

ਡੋਡਿਆਂ ਦੇ ਆਲੇ ਦੁਆਲੇ ਬੀਜੀ ਸੀ ਸਰੋਂ: ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਨੇ ਇਸ ਖੇਤੀ ਨੂੰ ਲੋਕਾਂ ਤੋਂ ਛੁਪਾਉਣ ਲਈ ਖੇਤ ਦੇ ਵਿਚਕਾਰ ਬੀਜੇ ਡੋਡਿਆਂ ਦੀ ਫਸਲ ਦੇ ਆਲੇ-ਦੁਆਲੇ ਸਰੋਂ ਤੇ ਹੋਰ ਫਸਲ ਬੀਜੀ ਹੋਈ ਸੀ ਤਾਂ ਜੋ ਕਿਸੇ ਨੂੰ ਇਸਦਾ ਪਤਾ ਨਾ ਲੱਗ ਸਕੇ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਨੇ ਡੋਡਿਆਂ ਦੀ ਫਸਲ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਬਰਾਮਦ ਹੋਏ ਪੋਸਤ ਦੇ ਹਰੇ ਪੌਦਿਆਂ ਦਾ ਵਜਨ ਇੱਕ ਕੁਇੰਟਲ 80 ਕਿਲੋ ਬਣਾ ਹੈ। ਇਸ ਮੌਕੇ ਪੁਲਿਸ ਪਾਰਟੀ ਨੇ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਲਖਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਤਾਂ ਜੋ ਹੋਰ ਪੁਛਗਿੱਛ ਕੀਤੀ ਜਾਵੇ। ਇਹ ਵੀ ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਖੇਤੀ ਕਰਨ ਦੀ ਮਨਾਹੀ ਹੈ। ਹਾਲਾਂਕਿ ਕਿ ਕਈ ਵਿਧਾਇਕ ਇਸਦੀ ਵਕਾਲਤ ਕਰ ਚੁੱਕੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.