ETV Bharat / state

ਭਾਰਤ-ਪਾਕਿ 1971 ਜੰਗ ਦੇ 50 ਸਾਲ ਪੂਰੇ ਹੋਣ 'ਤੇ ਲੁਧਿਆਣਾ 'ਚ ਯੋਧਿਆਂ ਦਾ ਹੋਇਆ ਸਨਮਾਨ - ਲੁਧਿਆਣਾ ਵਿੱਚ ਸਵਰਣਿਮ ਵਿਜੇ ਸਾਲ ਮਨਾਇਆ

ਭਾਰਤ-ਪਾਕਿ ਦੀ 1971 ਜੰਗ ਦੇ 50 ਸਾਲ ਪੂਰੇ ਹੋਣ 'ਤੇ ਲੁਧਿਆਣਾ ਵਿੱਚ ਸਵਰਣਿਮ ਵਿਜੇ ਸਾਲ ਮਨਾਇਆ ਗਿਆ। ਇਸ ਮੌਕੇ ਜੰਗ ਦੌਰਾਨ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦੇਣ ਵਾਲੇ ਸੂਰਬੀਰ ਯੋਧਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ।

ਭਾਰਤ-ਪਾਕਿ 1971 ਜੰਗ ਦੇ 50 ਸਾਲ ਪੂਰੇ ਹੋਣ 'ਤੇ ਲੁਧਿਆਣਾ 'ਚ ਯੋਧਿਆਂ ਦਾ ਹੋਇਆ ਸਨਮਾਨ

author img

By

Published : Jan 14, 2021, 5:30 PM IST

ਲੁਧਿਆਣਾ: 1971 ਭਾਰਤ-ਪਾਕਿਸਤਾਨ ਜੰਗ ਨੂੰ 50 ਸਾਲ ਪੂਰੇ ਹੋ ਚੁੱਕੇ ਹਨ, ਜਿਸ ਦੇ ਸਬੰਧ 'ਚ ਪੂਰੇ ਦੇਸ਼ ਭਰ 'ਚ ਵਿਸ਼ੇਸ਼ ਸਮਾਗਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਵੀਰਵਾਰ ਨੂੰ 50ਵਾਂ ਸਵਰਣਿਮ ਵਿਜੇ ਸਾਲ ਮਨਾਇਆ ਗਿਆ, ਜਿਸ ਵਿੱਚ ਭਾਰਤ-ਪਾਕਿਸਤਾਨ ਜੰਗ 1971 ਦੇ ਵਿੱਚ ਦੁਸ਼ਮਣ ਨੂੰ ਲੋਹੇ ਦੇ ਚਨੇ ਚਬਾਉਣ ਵਾਲੇ ਸੂਰਬੀਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਨ੍ਹਾਂ ਸੂਰਬੀਰਾਂ ਵੱਲੋਂ ਜੰਗ ਦੇ ਦੌਰਾਨ ਹੋਏ ਕਈ ਕਿੱਸੇ ਸਾਂਝੇ ਵੀ ਕੀਤੇ ਗਏ। ਇਸ ਦੌਰਾਨ ਕਰਨਲ ਐਚਐਸ ਸੰਧੂ, ਬ੍ਰਿਗੇਡੀਅਰ ਜੋਗਿੰਦਰ ਸਿੰਘ ਜਸਵਾਲ ਨੇ ਜੰਗ ਦੇ ਦੌਰਾਨ ਆਪਣੇ ਕਿੱਸੇ ਸਾਂਝੇ ਕੀਤੇ।

ਭਾਰਤ-ਪਾਕਿ 1971 ਜੰਗ ਦੇ 50 ਸਾਲ ਪੂਰੇ ਹੋਣ 'ਤੇ ਲੁਧਿਆਣਾ 'ਚ ਯੋਧਿਆਂ ਦਾ ਹੋਇਆ ਸਨਮਾਨ

'ਉਦੋਂ ਜਵਾਨ ਨਾਲੋਂ ਗੋਲੇ ਦੀ ਕੀਮਤ ਜ਼ਿਆਦਾ ਸੀ'

ਬ੍ਰਿਗੇਡੀਅਰ ਜੋਗਿੰਦਰ ਸਿੰਘ ਜਸਵਾਲ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਜੰਗ 1971 ਦੇ ਦੌਰਾਨ ਜਦੋਂ ਉਹ ਦੁਸ਼ਮਣ ਤੇ ਗੋਲੇ ਦਾਗ਼ ਰਹੇ ਸਨ ਤਾਂ ਉਨ੍ਹਾਂ ਦੇ ਸੀਨੀਅਰ ਨੇ ਕਿਹਾ ਕਿ ਤੂੰ ਤਿੰਨ ਗੋਲੇ ਦਾਗ਼ ਚੁੱਕਾ ਹੈ। ਕੀ ਤੈਨੂੰ ਪਤਾ ਹੈ ਇੱਕ ਗੋਲੇ ਦੀ ਕੀ ਕੀਮਤ ਹੈ? ਉਨ੍ਹਾਂ ਕਿਹਾ ਕਿ ਉਸ ਵੇਲੇ ਫ਼ਰੰਟ 'ਤੇ ਲੜਨ ਵਾਲੇ ਜਵਾਨ ਦੀ ਕੀਮਤ ਘੱਟ ਸਗੋਂ ਗੋਲੇ ਦੀ ਕੀਮਤ ਜ਼ਿਆਦਾ ਮੰਨੀ ਜਾਂਦੀ ਸੀ ਪਰ ਹੁਣ ਹਾਲਾਤ ਕਾਫੀ ਬਦਲ ਗਏ ਹਨ।

'ਸਕੂਟਰ ਦੇ ਪੈਸਿਆਂ ਨਾਲ ਕਰਵਾਈਆਂ ਬੰਦੂਕਾਂ ਠੀਕ'

ਦੂਜੇ ਪਾਸੇ ਐਚਐਸ ਸੰਧੂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਕੋਲ ਸਕੂਟਰ ਲੈਣ ਲਈ ਪੈਸੇ ਸਨ ਅਤੇ ਉਸ ਵੇਲੇ ਜਦੋਂ ਜੰਗ ਦੇ ਦੌਰਾਨ ਉਨ੍ਹਾਂ ਦੀਆਂ ਬੰਦੂਕਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਤਾਂ ਉਨ੍ਹਾਂ ਨੇ ਸਕੂਟਰਾਂ ਲਈ ਰੱਖੇ ਗਏ ਪੈਸਿਆਂ ਵਿੱਚੋਂ 1000 ਰੁਪਏ ਖ਼ਰਚ ਕੇ ਆਪਣੀਆਂ ਬੰਦੂਕਾਂ ਠੀਕ ਕਰਵਾਈਆਂ ਅਤੇ ਫਿਰ ਦੁਸ਼ਮਣ ਫ਼ੌਜ ਦੇ 5 ਲੜਾਕੂ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਆਪਣੇ ਦੇਸ਼ ਦੀ ਰੱਖਿਆ ਲਈ ਉਨ੍ਹਾਂ ਨੇ ਤਨ-ਮਨ ਅਤੇ ਧੰਨ ਨਾਲ ਲੜਾਈ ਲੜੀ।

ਸਮਾਗਮ ਦੌਰਾਨ ਫ਼ੌਜ ਦੇ ਉਚ ਅਧਿਕਾਰੀ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਸਨ। ਉਨ੍ਹਾਂ ਲੜਾਈ ਦੇ ਸੂਰਬੀਰ ਯੋਧਿਆਂ ਨੂੰ ਪੂਰੀ ਤਰ੍ਹਾਂ ਮਾਣ-ਸਨਮਾਨ ਦਿੰਦੇ ਹੋਏ ਸਨਮਾਨ ਚਿੰਨ੍ਹਾਂ ਨਾਲ ਸਨਮਾਨਤ ਕੀਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.