ਲੁਧਿਆਣਾ: ਇੱਥੋਂ ਦੇ ਹੰਬੜਾ ਰੋਡ ਉੱਤੇ ਸਥਿਤ ਮਾਯੂਰ ਕਾਲੋਨੀ ਵਿੱਚ ਇੱਕ ਪ੍ਰਾਪਰਟੀ ਡੀਲਰ ਦੇ ਪਰਿਵਾਰ ਦੇ ਚਾਰ ਜੀਆਂ ਦੇ ਕਤਲ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪਰਿਵਾਰ ਦਾ ਮੁਖੀ ਰਾਜੀਵ ਕੁਮਾਰ ਮੌਕੇ ਤੋਂ ਫਰਾਰ ਹੈ। ਮ੍ਰਿਤਕਾਂ ਵਿੱਚੋਂ 35 ਸਾਲ ਦਾ ਆਸ਼ੀਸ਼ ਅਤੇ ਉਸ ਦੀ ਪਤਨੀ ਗਰਿਮਾ 33 ਸਾਲ ਫਰਾਰ ਪ੍ਰਾਪਰਟੀ ਡੀਲਰ ਦੀ ਪਤਨੀ ਸੁਨੀਤਾ 60 ਸਾਲ ਅਤੇ ਪੋਤਾ 13 ਸਾਲ ਸ਼ਾਮਲ ਹੈ।
ਪ੍ਰਤੱਖਦਰਸ਼ੀ ਨੇ ਦੱਸਿਆ ਕਿ ਇਹ ਘਟਨਾ ਅੱਜ ਸਵੇਰੇ ਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਉਹ ਅੱਜ ਸਵੇਰੇ ਆਪਣੇ ਘਰ ਦੇ ਬਾਹਰ ਨਿਕਲੇ। ਉਸ ਵੇਲੇ 2 ਵਿਅਕਤੀ ਸੁੰਦਾ ਘਰ ਦੇ ਬਾਹਰ ਖੜੇ ਸੀ। ਉਹ ਦੋ ਵਿਅਕਤੀ ਇਸ ਪਰਿਵਾਰ ਦੀ ਨੂੰਹ ਦੇ ਪਿਤਾ ਅਤੇ ਭਰਾ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਵਿਅਕਤੀ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਦੋਤੇ ਦਾ ਫੋਨ ਆਇਆ ਸੀ ਜਿਸ ਵਿੱਚ ਛੋਟੇ ਬੱਚੇ ਨੇ ਕਿਹਾ ਸੀ ਕਿ ਉਸ ਦੇ ਪਾਪਾ ਅਤੇ ਉਸ ਦੇ ਦਾਦਾ ਉਸ ਦੀ ਮੰਮੀ ਨੂੰ ਮਾਰ ਰਹੇ ਹਨ ਜਿਸ ਤੋਂ ਬਾਅਦ ਉਹ ਮੌਕੇ ਉੱਤੇ ਪਹੁੰਚੇ। ਉਨ੍ਹਾਂ ਕਿਹਾ ਕਿ ਜਿਵੇਂ ਹੀ ਉਹ ਘਰ ਦੇ ਬਾਹਰ ਆਏ ਤਾਂ ਰਾਜੀਵ ਕੁਮਾਰ ਕਾਰ 'ਚ ਬੈਠ ਕੇ ਬਾਹਰ ਚਲਾ ਗਿਆ। ਜਿਸ ਤੋਂ ਬਾਅਦ ਅੱਗੇ ਜਾ ਕੇ ਉਸ ਕਾਰ ਨੂੰ ਅੱਗ ਲੱਗ ਗਈ ਕਾਰ ਵਿੱਚ ਅੱਗ ਲਗਣ ਤੋਂ ਬਾਅਦ ਰਾਜੀਵ ਕੁਮਾਰ ਉਥੋਂ ਦੀ ਫਰਾਰ ਹੋ ਗਿਆ।
ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘਰ ਦੇ ਮੁਖੀ ਵੱਲੋਂ ਹੀ ਇਸ ਪੂਰੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਅਤੇ ਉਹ ਮੌਕੇ ਤੋਂ ਫਰਾਰ ਹੋ ਗਿਆ ਹੈ। ਇਸ ਦੀ ਭਾਲ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਰਾਰ ਹੋਣ ਮੌਕੇ ਉਸ ਦੀ ਗੱਡੀ ਨੂੰ ਵੀ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ
ਜ਼ਿਕਰਯੋਗ ਹੈ ਕਿ ਪੁਲਿਸ ਕਮਿਸ਼ਨਰ ਨੂੰ ਮੌਕੇ ਉੱਤੇ ਪਹੁੰਚ ਕੇ ਪਰਿਵਾਰ ਦੇ ਮੁਖੀ ਵੱਲੋਂ ਲਿਖਿਆ ਹੋਇਆ ਇੱਕ ਖੁਦਕੁਸ਼ੀ ਪੱਤਰ ਵੀ ਮਿਲਿਆ ਹੈ ਜਿਸ ਵਿੱਚ ਉਸ ਨੇ ਖੁਦਕੁਸ਼ੀ ਕਰਨ ਦੀ ਗੱਲ ਆਖੀ ਹੈ। ਹਾਲਾਂਕਿ ਉਸ ਨੇ ਖੁਦਕੁਸ਼ੀ ਕੀਤੀ ਜਾਂ ਨਹੀਂ ਇਹ ਸਾਫ ਨਹੀਂ ਹੋ ਪਾਇਆ।