ਲੁਧਿਆਣਾ: ਸਾਡਾ ਸਮਾਜ ਵੀ ਸ਼ੁਰੂ ਤੋਂ ਹੀ ਮਰਦ ਪ੍ਰਧਾਨ ਸਮਾਜ (Male dominated society) ਰਿਹਾ ਹੈ ਕਿ ਸਮੇਂ ਦੇ ਨਾਲ ਮਹਿਲਾਵਾਂ ਦੀ ਜ਼ਿੰਦਗੀ ਅਤੇ ਜੀਵਨ ਦਾ ਪੱਧਰ ਬਦਲਿਆ ਹੈ ਪਰ ਇਸ ਦੇ ਬਾਵਜੂਦ ਵੀ ਅੱਜ ਵੀ ਮਹਿਲਾਵਾਂ ਅਤੇ ਘਰੇਲੂ ਹਿੰਸਾ ਦੇ ਮਾਮਲੇ ਲਗਾਤਾਰ ਵਧ ਰਹੇ ਨੇ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਮਹਿਲਾਵਾਂ ਨੂੰ ਮੁਫ਼ਤ ਵਿਚ ਮੈਡੀਕਲ ਮਦਦ ਕਨੂੰਨੀ ਮਦਦ ਮਾਨਸਿਕ ਮਦਦ ਦੇ ਨਾਲ ਉਨ੍ਹਾਂ ਨੂੰ ਅਸਥਾਈ ਤੌਰ ਉੱਤੇ ਰਹਿਣ ਦੇ ਲਈ ਉਹਨਾਂ ਨੂੰ ਰਹਿਣ ਲਈ ਥਾਂ ਵੀ ਮੁਹੱਈਆ ਕਰਵਾਈ ਜਾਂਦੀ ਹੈ। ਤਾਂ ਜੋ ਪਰਿਵਾਰ ਅਤੇ ਸਮਾਜ ਵੱਲੋਂ ਸਤਾਈ ਹੋਈ ਮਹਿਲਾਵਾਂ ਨੂੰ ਇਨਸਾਫ ਦੇ ਲਈ ਦਰ ਦਰ ਦੀ ਠੋਕਰਾਂ ਨਾ ਖਾਣੀਆਂ ਪੈਣ।
ਕੀ ਹੈ ਯੋਜਨਾ ?: ਕੇਂਦਰ ਸਰਕਾਰ ਵੱਲੋਂ 1 ਅਪ੍ਰੈਲ 2015 ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਜ਼ਿਆਦਾਤਰ ਸ਼ਹਿਰਾਂ ਦੇ ਵਿਚ ਇਹ ਕਾਫੀ ਦੇਰ ਬਾਅਦ ਸਥਾਪਿਤ ਕੀਤੀ ਗਈ ਹੈ ਜੇਕਰ ਗੱਲ ਗਿਣਤੀ ਕੀਤੀ ਜਾਵੇ ਤਾਂ 2018 ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ। ਇਸ ਯੋਜਨਾ ਨੂੰ ਕੇਂਦਰ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਹੈ, ਇਸ ਵਿਚ ਘਰੇਲੂ ਹਿੰਸਾ ਦੀਆਂ ਸ਼ਿਕਾਰ ਹੋਈਆਂ ਮਹਿਲਾਵਾਂ ਦੀ ਮਦਦ (Helping women victims of domestic violence) ਦੀ ਤਜ਼ਵੀਜ਼ ਰੱਖੀ ਗਈ ਸੀ।
ਕਿਵੇਂ ਕਰਦੀ ਹੈ ਕੰਮ ?: ਇਸ ਯੋਜਨਾ ਦੇ ਨਾਲ ਕਿਸੇ ਵੀ ਪੀੜਤਾਂ ਨੂੰ ਹਰ ਤਰਾਂ ਦੀ ਮਦਦ ਇਕੋ ਛੱਤ ਹੇਠ ਮੁਹਇਆ ਕਰਵਾਈ ਜਾਂਦੀ ਹੈ, ਜਦੋਂ ਤਕ ਇਨ੍ਹਾਂ ਸੈਂਟਰਾਂ ਨੂੰ ਸਰਕਾਰੀ ਹਸਪਤਾਲਾਂ ਦੇ ਵਿਚ ਬਣਾਇਆ ਗਿਆ ਹੈ ਤਾਂ ਜੋ ਮਹਿਲਾਵਾਂ ਨੂੰ ਸਿਹਤ ਸਬੰਧੀ (Health assistance to women) ਮਦਦ, ਕਨੂੰਨ ਸਬੰਧੀ ਮਦਦ ਅਤੇ ਅਸਥਾਈ ਰੂਪ ਦੇ ਵਿਚ ਕੁਝ ਸਮੇਂ ਲਈ ਸਥਾਨ ਮਿਲ ਸਕੇ। ਕੇਸ ਫਾਈਲ ਕਰਨ ਤੋਂ ਲੈ ਕੇ ਹਰ ਤਰਾਂ ਦੀ ਮਦਦ ਕੌਂਸਲਿੰਗ ਉਨ੍ਹਾਂ ਨੂੰ ਇੱਥੇ ਮਿਲਦੀ ਹੈ, ਇਸ ਕੇਂਦਰ ਦੇ ਵਿੱਚ ਕਿਸੇ ਵੀ ਤਰ੍ਹਾਂ ਨਾਲ ਹਿੰਸਾ ਝੱਲ ਰਹੀਆਂ ਮਹਿਲਾਵਾਂ ਜਾ ਸਕਦੀਆਂ ਨੇ, ਬਲਾਤਕਾਰ ਪੀੜਤ, ਘਰੇਲੂ ਹਿੰਸਾ ਪੀੜਤ, ਮਨੁੱਖੀ ਤਸਕਰੀ, ਐਸਿਡ ਅਟੈਕ ਪੀੜਿਤ, ਬਾਲ ਯੋਨ ਸੋਸ਼ਣ, ਬਾਲ ਵੇਅਹ, ਭਰੂਣ ਹੱਤਿਆ ਆਦਿ ਮਹਿਲਾਵਾਂ ਇੱਥੇ ਮਦਦ ਲਈ ਆ ਸਕਦੀਆਂ ਨੇ। ਮਹਿਲਾਵਾਂ ਨੂੰ ਐਮਰਜੰਸੀ ਹਲਾਤਾਂ ਦੇ ਵਿਚ ਬਚਾਓ ਸੇਵਾਵਾਂ, ਮੈਡੀਕਲ ਸਹੂਲਤ, ਐਫ ਆਈ ਆਰ ਦਰਜ ਕਰਨ ਵਿਚ ਮਦਦ, ਕਨੂੰਨੀ ਮਦਦ, ਸ਼ਰਨ, ਵੀਡੀਓ ਕਾਨਫਰੰਸ ਦੀ ਸੁਵਿਧਾ ਅਤੇ ਕੌਂਸਲਿੰਗ ਦੀ ਵੀ ਸੁਵਿਧਾ ਮਿਲਦੀ ਹੈ ।
ਇਹ ਵੀ ਪੜ੍ਹੋ: ਗਾਇਕ ਬੱਬੂ ਮਾਨ ਨੂੰ ਗੈਂਗਸਟਰਾਂ ਤੋਂ ਖਤਰਾ, ਘਰ ਦੇ ਬਾਹਰ ਵਧਾਈ ਗਈ ਸੁਰੱਖਿਆ
ਲੁਧਿਆਣਾ ਵਿੱਚ 380 ਮਹਿਲਾਵਾਂ ਦੀ ਮਦਦ: ਲੁਧਿਆਣਾ ਦੇ ਵਿਚ ਸਖੀ ਵਨ ਸਟੈਂਪ ਸੈਂਟਰ (Sakhi One Stamp Scheme) ਦੀ 2018 ਦੇ ਵਿਚ ਸ਼ੁਰੂਆਤ ਹੋਈ ਸੀ 2019 ਤੋਂ ਲੈਕੇ ਹੁਣ ਤੱਕ 380 ਮਹਿਲਾਵਾਂ ਉਨ੍ਹਾਂ ਦੇ ਬੱਚੇ ਆਦਿ ਇਸ ਸੈਂਟਰ ਤੋਂ ਸੇਵਾਵਾਂ ਲੈ ਚੁਕੇ ਨੇ, ਹਾਲੇ ਵੀ ਕਈ ਮਹਿਲਾਵਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਲੁਧਿਆਣਾ ਚ ਸੈਂਟਰ ਦੇ ਵਿਚ ਮਹਿਲਾ ਸਟਾਫ ਅੰਦਰ ਰਵਨੀਤ ਕੌਰ ਕੇਂਦਰ ਪ੍ਰਬੰਧਕ ਇਸ ਤੋਂ ਇਲਾਵਾ ਮੋਹਣੀ ਮਹੰਤ ਲੀਗਲ ਅਡਵਾਈਜ਼ਰ, ਐਸ ਆਈ ਹਰਜਿੰਦਰ ਕੌਰ ਤੋਂ ਇਲਾਵਾ ਹੋਰ ਸਟਾਫ ਤੈਨਾਤ ਹੈ ਜੋ ਮਹਿਲਾਵਾ ਦੀ ਮਦਦ ਲਈ ਹੁੰਦੇ ਨੇ, ਮਹਿਲਾਵਾ ਨੂੰ 5 ਦਿਨ ਤੱਕ ਰਹਿਣ ਲਈ ਉਨਾ ਨੂੰ ਥਾਂ ਵੀ ਮੁਹਈਆ ਕਰਵਾਈ ਜਾਂਦੀ ਹੈ। ਇਹ ਸਾਰੀਆਂ ਸੁਵਿਧਾਵਾਂ ਮਹਿਲਾਵਾਂ ਨੂੰ ਬਿਲਕੁਲ ਮੁਫ਼ਤ ਦਿਤੀਆਂ ਜਾਂਦੀਆਂ ਹਨ।