ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿਖੇ ਐੱਸਟੀਐੱਫ ਰੇਂਜ (STF Range Ludhiana) ਨੇ ਇੱਕ ਵੱਡੀ ਕਾਮਯਾਬੀ ਪ੍ਰਾਰਤ ਕੀਤੀ ਹੈ। ਐੱਸਟੀਐੱਫ ਨੇ ਪੁਲਿਸ ਦੀ ਮਦਦ ਨਾਲ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਮੰਗਵਾਈ ਗਈ ਵੱਡੀ ਖੇਪ ਬਰਾਮਦ ਕੀਤੀ ਹੈ। ਇਸ ਮਾਮਲੇ ਦੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ (smugglers arrested with heroin) ਗਿਆ ਹੈ ਜਿਹੜੇ ਕਿ ਅੰਮ੍ਰਿਤਸਰ ਇਲਾਕੇ ਦੇ ਰਹਿਣ ਵਾਲੇ ਹਨ, ਇਨ੍ਹਾਂ ਦੋਵਾਂ ਕੋਲੋਂ ਅੱਠ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।
ਅੱਠ ਕਿਲੋ ਦੀ ਖੇਪ: ਦੋਵੇਂ ਮੁਲਜ਼ਮਾਂ ਦੀ ਸ਼ਨਾਖ਼ਤ ਹੀਰਾ ਸਿੰਘ ਉਰਫ ਰਾਜਬੀਰ ਅਤੇ ਅਨਮੋਲ ਸਿੰਘ ਵਜੋਂ ਹੋਈ ਹੈ, ਇਨ੍ਹਾਂ ਦੋਹਾਂ ਮੁਲਜ਼ਮਾਂ ਵੱਲੋਂ ਲਗਾਈ ਗਈ ਹੈਰੋਇਨ ਦੀ ਅੱਠ ਕਿਲੋ ( smugglers were arrested with 8 kilos of heroin) ਦੀ ਖੇਪ ਪੰਜਾਬ ਦੇ ਨਾਲ ਦਿੱਲੀ ਦੇ ਵਿੱਚ ਵੀ ਸਪਲਾਈ ਕੀਤੀ ਜਾਣੀ ਸੀ, ਪਰ ਇਸ ਤੋਂ ਪਹਿਲਾਂ ਹੀ ਐਸਟੀਐਫ ਵੱਲੋਂ ਇਨ੍ਹਾਂ ਦਾ ਪਰਦਾਫਾਸ਼ ਕਰ ਦਿੱਤਾ ਗਿਆ ਅਤੇ 2 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਹੀਰਾ ਸਿੰਘ ਉੱਤੇ ਪਹਿਲਾਂ ਵੀ ਤਰਨਤਾਰਨ ਵਿਖੇ 2 ਕਿਲੋ ਹੈਰੋਇਨ ਸਪਲਾਈ ਕਰਨ ਦਾ ਮੁਕਦਮਾ ਦਰਜ ਹੈ। ਉਸ ਨੇ ਇਸ ਵੱਡੀ ਖੇਪ ਨੂੰ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਇਆ ਸੀ।
ਡੂੰਘਾਈ ਨਾਲ ਜਾਂਚ: ਐਸਟੀਐਫ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ, ਸਨੇਹਦੀਪ ਸ਼ਰਮਾ ਨੇ ਵੀ ਦੱਸਿਆ ਕਿ ਇਹ ਇਕ ਵੱਡਾ ਨੈਟਵਰਕ ਸੀ ਜਿਸ ਦਾ ਪਰਦਾਫਾਸ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਨਾਲ ਬੀਐਸਐਫ ਅਤੇ ਪੁਲਿਸ ਦੇ ਸਹਿਯੋਗ ਦੇ ਨਾਲ ਇਸ ਨੈਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ। ਲੁਧਿਆਣਾ ਐਸਟੀਐਫ ਨੇ ਗੁਪਤ ਸੂਚਨਾ ਦੇ ਅਧਾਰ ਉੱਤੇ (STF Range Ludhiana) ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਸਕੂਲਾਂ 'ਚ ਮੈਗਾ PTM: ਸਰਕਾਰੀ ਸਕੂਲ 'ਚ CM ਭਗਵੰਤ ਮਾਨ ਤੇ ਮਨੀਸ਼ ਸਿਸੋਦੀਆ, ਬੱਚਿਆਂ ਤੇ ਮਾਪਿਆਂ ਨਾਲ ਕੀਤੀ ਮੁਲਾਕਾਤ
ਸਨੇਹਦੀਪ ਸ਼ਰਮਾ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਹੀਰਾ ਸਿੰਘ ਤਾਂ ਪਿਛਲੇ 10 ਸਾਲ ਤੋਂ ਇਹ ਕੰਮ ਕਰ ਰਿਹਾ ਸੀ ਜਦੋਂ ਕਿ ਅਨਮੋਲ ਅਟਾਰੀ ਬਾਰਡਰ ਉੱਤੇ ਪਾਣੀ ਦੀਆਂ ਬੋਤਲਾਂ ਵੇਚਣ ਦਾ ਕੰਮ ਕਰਦਾ ਸੀ ਪਰ ਨਾਲ ਹੀ ਤਿੰਨ ਚਾਰ ਸਾਲ ਤੋਂ ਹੈਰੋਇਨ ਵੇਚਣ ਦਾ ਵੀ ਨਜਾਇਜ ਧੰਦਾ ਕਰ ਰਿਹਾ ਸੀ। ਹੀਰਾ ਸਿੰਘ ਦਾ ਮੁੱਖ ਕਿੱਤਾ ਖੇਤੀਬਾੜੀ ਸੀ, ਉਨ੍ਹਾਂ ਕਿਹਾ ਕਿ ਦੋਵਾਂ ਨੂੰ ਮੁਹਾਲੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।