ਲੁਧਿਆਣਾ: ਜੇਲ੍ਹ ਵਿੱਚ ਬੰਦ ਯੂਥ ਕਾਂਗਰਸੀ ਆਗੂ ਦੀ ਵਿਆਹ ਵਿੱਚ ਭੰਗੜਾ ਪਾਉਂਦੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਉਂਦੀ ਨਜ਼ਰ ਆਈ ਹੈ। ਪੁਲਿਸ ਦੁਆਰਾ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਦੋ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ (2 policemen suspended) ਕੀਤਾ ਗਿਆ ਹੈ।। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਅਧਿਕਾਰੀ ਏਡੀਸੀਪੀ ਰੁਪਿੰਦਰ ਕੌਰ ਭੱਟੀ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਵਿਭਾਗੀ ਜਾਂਚ ਆਰੰਭ ਦਿੱਤੀ ਗਈ ਹੈ।
ਦੋਵੇਂ ਮੁਲਾਜ਼ਮ ਸਸਪੈਂਡ: ਏਡੀਸੀਪੀ ਰੁਪਿੰਦਰ ਕੌਰ (ADCP Rupinder Kaur Bhatti) ਨੇ ਕਿਹਾ ਹੈ ਕਿ ਉਹ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਸਰਵੋਤਮ ਸਿੰਘ ਉਰਫ ਲੱਕੀ ਸੰਧੂ ਨੂੰ ਜੇਲ੍ਹ ਤੋਂ ਮੈਡੀਕਲ ਚੈੱਕਅਪ ਲਈ ਪੀਜੀਆਈ ਭੇਜਣ ਸਬੰਧੀ ਕਿਹਾ ਗਿਆ ਸੀ, ਜਿਸ ਤੋਂ ਬਾਅਦ ਮਹਿਕਮੇ ਨੇ ਆਪਣੇ ਦੋ ਮੁਲਾਜ਼ਮ ਉਸ ਨਾਲ ਭੇਜੇ ਸਨ ਪਰ ਪੀਜੀਆਈ ਜਾਣ ਤੋਂ ਬਾਅਦ ਉਹ ਮੁਲਜ਼ਮ ਨੂੰ ਲੈਕੇ ਇੱਕ ਵਿਆਹ ਦੇ ਵਿੱਚ ਲੈ ਗਏ। ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਦੋਵਾਂ ਹੀ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅਗਲੇਰੀ ਜਾਂਚ ਕਰ ਰਹੇ ਹਾਂ, ਇਨ੍ਹਾਂ ਮੁਲਾਜ਼ਮਾਂ ਦੀ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
- ਰੋਪੜ ਦੇ ਸਰਕਾਰੀ ਸਕੂਲ 'ਚ ਪੁੱਜੇ CM ਮਾਨ, ਕਿਹਾ- ਸਕੂਲਾਂ ਨੂੰ ਜਲਦ ਮਿਲਣਗੀਆਂ ਬੱਸਾਂ ਤੇ ਪਿੰਡਾਂ ਦੇ ਹਿਸਾਬ ਨਾਲ ਪ੍ਰਪੋਜਲ ਭੇਜਣ ਪ੍ਰਿੰਸੀਪਲ
- ਚਰਚਾ 'ਚ ਲੁਧਿਆਣਾ ਪੁਲਿਸ: ਪੇਸ਼ੀ ਤੋਂ ਪਰਤੇ ਕੈਦੀ ਨਸ਼ੇ 'ਚ ਧੁੱਤ, ਸਿਵਲ ਹਸਪਤਾਲ 'ਚ ਮੈਡੀਕਲ ਦੌਰਾਨ ਕੀਤਾ ਹੰਗਾਮਾ, ਕਹਿੰਦੇ- 15 ਹਜ਼ਾਰ ਦੇ ਕੇ ਪੀਤੀ ਸ਼ਰਾਬ
- ਅੰਮ੍ਰਿਤਸਰ 'ਚ ਸਿੱਖ ਭਾਈਚਾਰੇ 'ਤੇ ਟਿੱਪਣੀਆਂ ਦੇ ਮਾਮਲੇ 'ਚ ਹਿੰਦੂ ਆਗੂ ਦੀ ਹਾਈਕੋਰਟ ਨੇ ਜ਼ਮਾਨਤ ਪਟੀਸ਼ਨ ਕੀਤੀ ਰੱਦ, ਕਿਹਾ- 1984 ਦੇ ਦੰਗਿਆਂ ਦੀ ਯਾਦ ਦਿਵਾ ਦਿੱਤੀ
ਹਨੀ ਟ੍ਰੈਪ ਮਾਮਲਾ: ਕਾਂਗਰਸੀ ਆਗੂ ਰਹੇ ਸਰਵੋਤਮ ਸਿੰਘ ਉਰਫ ਲੱਕੀ ਸੰਧੂ ਉੱਤੇ ਹਨੀ ਟਰੈਪ ਦੇ ਮਾਮਲੇ ਦੇ ਵਿੱਚ ਲੁਧਿਆਣਾ ਦੇ ਹੀ ਇੱਕ ਵਪਾਰੀ ਨੂੰ ਬਲੈਕਮੇਲ ਕਰਨ ਦੇ ਇਲਜ਼ਾਮ ਲੱਗੇ ਸਨ। ਇਸ ਤੋਂ ਇਲਾਵਾ ਉਸ ਉੱਤੇ ਵੱਖ-ਵੱਖ ਧਰਾਵਾਂ ਦੇ ਤਹਿਤ ਅੱਠ ਮਾਮਲੇ ਦਰਜ ਹਨ। ਬੀਤੇ ਦਿਨੀ ਉਸ ਦੀ ਰਾਏਕੋਟ ਤੋਂ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਇੱਕ ਉਹ ਵਿਆਹ ਸਮਾਗਮ ਵਿੱਚ ਭੰਗੜਾ ਪਾ ਰਿਹਾ ਸੀ, ਜਦੋਂ ਕਿ ਉਹ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹੈ। ਜਿਸ ਨੂੰ ਲੈ ਕੇ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਖੜ੍ਹੇ ਹੋ ਰਹੇ ਸਨ ਕਿਉਂਕਿ ਪੁਲਿਸ ਨੇ ਹੀ ਉਸ ਨੂੰ ਪੀਜੀਆਈ ਜਾਣ ਦੀ ਇਜਾਜ਼ਤ ਦਿੱਤੀ ਸੀ ਅਤੇ ਉਸ ਤੋਂ ਬਾਅਦ ਉਹ ਵਿਆਹ ਦੇ ਵਿੱਚ ਭੰਗੜਾ ਪਾਉਂਦਾ ਵਿਖਾਈ ਦੇ ਰਿਹਾ ਸੀ।