ਲੁਧਿਆਣਾ: ਜਮਾਲਪੁਰ ਵਿੱਚ ਦੋ ਦਲਿਤ ਭਰਾਵਾਂ ਦੇ ਫਰਜ਼ੀ ਐਨਕਾਊਂਟਰ (fake encounter ) ਮਾਮਲੇ ਵਿਚ ਲੁਧਿਆਣਾ ਦੀ ਅਦਾਲਤ ਨੇ ਅਕਾਲੀ ਆਗੂ ਅਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ (Two policemen were found guilty ) ਦਿੱਤਾ ਹੈ। 10 ਅਕਤੂਬਰ ਨੂੰ ਅਦਾਲਤ ਵੱਲੋਂ ਇਨ੍ਹਾਂ ਦੇ ਖਿਲਾਫ਼ ਸਜ਼ਾ ਸੁਣਾਈ ਜਾਵੇਗੀ, ਮਾਮਲੇ ਦੇ ਵਿਚ ਇਕ ਮੁਲਜ਼ਮ ਨੂੰ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਾ ਹੈ।
ਪੀੜਤ ਪੱਖ ਦੇ ਵਕੀਲ ਮੁਤਾਬਿਕ ਮਾਮਲਾ ਲੁਧਿਆਣਾ ਦੀ ਆਹਲੂਵਾਲੀਆ ਕਾਲੋਨੀ (Ahluwalia Colony of Ludhiana) ਦਾ ਹੈ ਜਿੱਥੇ ਖੰਨਾ ਪੁਲਿਸ ਵੱਲੋਂ ਸਾਲ 2014 ਦੇ ਵਿੱਚ ਦੋਵੇਂ ਸਕੇ ਭਰਾਵਾਂ ਦਾ ਐਨਕਾਊਂਟਰ (The encounter of the brothers ) ਕਰ ਦਿੱਤਾ ਗਿਆ ਸੀ ਮਾਮਲੇ ਵਿੱਚ ਅਕਾਲੀ ਦਲ ਦੇ ਆਗੂ ਗੁਰਜੀਤ ਸਿੰਘ ਅਤੇ ਕਾਂਸਟੇਬਲ ਯਾਦਵਿੰਦਰ ਸਿੰਘ ਸਣੇ ਹੋਮਗਾਰਡ ਦੇ ਜਵਾਨ ਅਜੀਤ ਨੁੰ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਪੰਜਾਬ ਹੋਮ ਗਾਰਡ (Punjab Home Guard ) ਦੇ ਜਵਾਨ ਬਲਦੇਵ ਸਿੰਘ ਨੂੰ ਬਰੀ ਕੇ ਦਿੱਤਾ ਗਿਆ ਹੈ। ਜਦੋਂ ਕਿ ਇਸ ਮਾਮਲੇ ਵਿਚ ਨਾਮਜ਼ਦ ਮਾਛੀਵਾੜਾ ਦੇ ਤਤਕਾਲੀ ਐਸਐਚਓ ਮਨਜਿੰਦਰ ਸਿੰਘ ਅਤੇ ਰੀਡਰ ਸੁਖਬੀਰ ਸਿੰਘ ਦਾ 7 ਸਾਲਾਂ ਤੋਂ ਕੁਝ ਪਤਾ ਹੀ ਨਹੀਂ ਲੱਗਾ ਹੈ। ਇਨ੍ਹਾਂ ਤਿੰਨਾਂ ਉੱਤੇ ਕਤਲ, ਆਰਮਜ਼ ਐਕਟ ਅਤੇ ਸਾਜਿਸ਼ ਰਚਣ ਦੇ ਦੋਸ਼ ਤੈਅ ਹੋਏ ਹਨ।
ਵਕੀਲ ਨੇ ਅੱਗੇ ਕਿਹਾ ਕਿ ਮਾਮਲਾ 2014 ਦਾ (The case of 2014 ) ਹੈ ਜਦੋਂ ਜਤਿੰਦਰ ਸਿੰਘ 25 ਸਾਲ ਅਤੇ ਹਰਿੰਦਰ ਸਿੰਘ 24 ਸਾਲ ਦੋਵਾਂ ਦਾ ਐਨਕਾਉਂਟਰ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਮੁਲਜ਼ਮਾਂ ਦੇ ਖਿਲਾਫ ਕੇਸ ਚਲ ਰਿਹਾ ਸੀ ਅਤੇ 8 ਸਾਲ ਬਾਅਦ ਪੀੜਤ ਪਰਿਵਾਰ ਨੂੰ ਹੁਣ ਇਨਸਾਫ਼ ਮਿਲਿਆ ਹੈ। ਅਦਾਲਤ ਹੁਣ 10 ਅਕਤੂਬਰ ਨੂੰ ਸਜ਼ਾ ਦਾ ਐਲਾਨ ਕਰੇਗੀ।
ਇਹ ਵੀ ਪੜ੍ਹੋ: ਜੇਲ੍ਹ ਅੰਦਰੋ ਚੱਲ ਰਹੇ ਨਸ਼ਾ ਤਸਕਰੀ ਦੇ ਰੈਕਟ ਦਾ ਪਰਦਾਫਾਸ਼, 5 ਕਿਲੋ ਹੈਰੋਇਨ ਸਣੇ ਦੋ ਕਾਬੂ