ETV Bharat / state

Punjab Floods: ਬਿਆਸ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਪਿੰਡ ਧਾਲੀਵਾਲ ਬੇਟ ਵਾਸੀਆਂ ਨੇ ਕਿਹਾ 35 ਸਾਲ ਬਾਅਦ ਦੇਖੇ ਅਜਿਹੇ ਹਾਲਾਤ

Water Level Up In Beas River: 35 ਸਾਲ ਬਾਅਦ ਬੰਨ੍ਹ ਨਾਲ ਬਿਆਸ ਦਰਿਆ ਦਾ ਪਾਣੀ ਇੰਨਾਂ ਚੜ੍ਹਿਆ ਹੈ ਕਿ ਨੇੜੇ ਰਹਿੰਦੇ ਪਿੰਡ ਵਾਲਿਆਂ ਦੀ ਚਿੰਤਾ ਵਧੀ ਹੋਈ ਹੈ। ਇਸ ਪਾਣੀ ਕਾਰਨ ਹਜ਼ਾਰਾਂ ਏਕੜ ਫਸਲ ਡੁੱਬ ਚੁੱਕੀ ਹੈ। ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਸਰਕਾਰ ਖਿਲਾਫ ਪਿੰਡ ਵਾਸੀਆਂ ਨੇ ਨਿਰਾਸ਼ਾ ਜ਼ਾਹਿਰ ਕੀਤੀ ਹੈ।

Water Level Up In Beas River, Kapurthala, Village Dhaliwal Bet
ਬਿਆਸ ਦਰਿਆ 'ਚ ਵਧਿਆ ਪਾਣੀ ਦਾ ਪੱਧਰ
author img

By

Published : Aug 21, 2023, 11:04 AM IST

ਕਪੂਰਥਲਾ ਪਿੰਡ ਧਾਲੀਵਾਲ ਬੇਟ ਵਾਸੀਆਂ ਨੇ ਕਿਹਾ 35 ਸਾਲ ਬਾਅਦ ਦੇਖੇ ਅਜਿਹੇ ਹਾਲਾਤ

ਕਪੂਰਥਲਾ/ਪਿੰਡ ਧਾਲੀਵਾਲ ਬੇਟ : ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਇੱਕ ਵਾਰ ਫਿਰ ਕੁਝ ਇਲਾਕੇ ਹੜ੍ਹ ਦੇ ਪਾਣੀ ਦਾ ਸ਼ਿਕਾਰ ਹੋ ਰਹੇ ਹਨ। ਬਿਆਸ ਦਰਿਆ ਦੇ ਪਾਣੀ ਨਾਲ ਹੋਈ ਤਬਾਹੀ ਦੀਆਂ ਤਸਵੀਰਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ। ਉੱਥੇ ਹੀ ਤੁਹਾਨੂੰ ਬਿਆਸ ਦਰਿਆ ਨਜਦੀਕ ਕਪੂਰਥਲਾ ਦੀ ਹੱਦ ਵਿੱਚ ਪੈਂਦੇ ਧਾਲੀਵਾਲ ਬੇਟ ਸਣੇ ਹੋਰਨਾਂ ਕਈ ਪਿੰਡਾਂ ਨਾਲ ਬਣੇ ਬੰਨ੍ਹ ਦੀ ਤਸਵੀਰ ਦਿਖਾਉਣ ਜਾ ਰਹੇ ਹਾਂ, ਜੋ ਕਿ ਦੇਖਣ ਵਿੱਚ ਖੇਤ ਨਹੀਂ ਬਲਕਿ ਦਰਿਆ ਦਾ ਹੀ ਰੂਪ ਲੱਗ ਰਹੇ ਹਨ, ਪਰ ਜਿਸ ਜਗ੍ਹਾ ਤੋਂ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਉਸ ਬੰਨ੍ਹ ਤੋਂ ਕਰੀਬ ਡੇਢ ਕਿਲੋਮੀਟਰ ਦੀ ਦੂਰੀ ਉੱਤੇ ਬਿਆਸ ਦਰਿਆ ਦਾ ਵਹਾਅ ਹੈ।

35 ਸਾਲ ਬਾਅਦ ਦੇਖਿਆ ਅਜਿਹਾ ਮੰਜਰ: ਇਸ ਸਬੰਧੀ ਜਦ ਸਾਡੀ ਟੀਮ ਵਲੋਂ ਬੰਨ੍ਹ ਦੇ ਬਿਲਕੁਲ ਨਾਲ ਦੂਜੇ ਪਾਸੇ ਉੱਤੇ ਰਹਿ ਰਹੇ ਲੋਕਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਕਈ ਸਾਲਾਂ ਤੋਂ ਪਰਿਵਾਰ ਸਮੇਤ ਰਹਿ ਰਹੇ ਨੰਬਰਦਾਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਇੰਨੀ ਭਾਰੀ ਮਾਤਰਾ ਅਤੇ ਰਫ਼ਤਾਰ ਵਿੱਚ ਪਾਣੀ ਅੱਜ ਤੋਂ ਕਰੀਬ 35 ਸਾਲ ਪਹਿਲਾਂ 1988 ਵੇਲ੍ਹੇ ਦੇਖਿਆ ਸੀ, ਜਦ ਇਸ ਬੰਨ੍ਹ ਤੋਂ ਅਗਲੇ ਖੇਤਰ ਵਿੱਚ ਪਾਣੀ ਆਉਣ ਕਾਰਨ ਨੇੜਲੇ ਕਈ ਪਿੰਡ ਪ੍ਰਭਾਵਿਤ ਹੋਏ ਸਨ। ਉਨ੍ਹਾਂ ਦੱਸਿਆ ਕਿ ਇਕ ਮਹੀਨੇ ਤੋਂ ਬਿਆਸ ਦਰਿਆ ਚੜ੍ਹਿਆ ਹੋਇਆ ਹੈ, ਪਰ ਅੱਜ ਤਕ ਕਿਸੇ ਅਧਿਕਾਰੀ ਵਲੋਂ ਆ ਕੇ, ਉਨ੍ਹਾਂ ਦੀ ਸਾਰ ਨਹੀਂ ਲਈ ਗਈ।

ਕੋਈ ਅਧਿਕਾਰੀ ਨਹੀਂ ਪਹੁੰਚਿਆਂ: ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਬੀਤੇ ਦਿਨ੍ਹੀਂ ਨਜਦੀਕੀ ਖੇਤਰ ਵਿੱਚ ਸੇਮ ਪੈਣ ਉੱਤੇ ਲੋਕਾਂ ਵਲੋਂ ਹੰਭਲਾ ਕਰਕੇ ਬੰਨ੍ਹ ਤੇ ਮਿੱਟੀ ਦੇ ਤੋੜੇ ਭਰ ਕੇ ਲਗਾਏ ਗਏ ਸਨ। ਉਨ੍ਹਾਂ ਦੱਸਿਆ ਨਜਦੀਕੀ ਕੁਝ ਪਿੰਡਾਂ ਸਣੇ 3000 ਕਿੱਲੇ ਦੇ ਕਰੀਬ ਫ਼ਸਲ ਤਬਾਹ ਹੋ ਚੁੱਕੀ ਹੈ। ਇਸ ਕਾਰਨ ਹੁਣ ਕਿਸਾਨ ਚਿੰਤਾ ਵਿੱਚ ਡੁੱਬੇ ਹਨ, ਕਿਉਂਕਿ ਜੇਕਰ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਘੱਟਦਾ ਵੀ ਹੈ, ਤਾਂ ਵੀ ਧੁੱਸੀ ਬੰਨ੍ਹ ਨਾਲ ਨਕੋ ਨੱਕ ਚੜ੍ਹੇ ਪਾਣੀ ਨੂੰ ਨਿਕਲਣ ਲਈ ਪੌਣਾ ਮਹੀਨਾ ਲੱਗ ਸਕਦਾ ਹੈ।

ਸਰਕਾਰ ਨੂੰ ਬੰਨ੍ਹ ਪੱਕਾ ਕਰਨ ਦੀ ਅਪੀਲ: ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਨਜਦੀਕੀ ਇਲਾਕਿਆਂ ਦੇ ਕਈ ਬੰਨ੍ਹ ਪੱਕੇ ਹੋ ਚੁੱਕੇ ਹਨ, ਪਰ ਅੱਜ ਤੱਕ ਸਰਕਾਰ ਦੀ ਨਜ਼ਰ ਇਸ ਬੰਨ੍ਹ ਨੂੰ ਪੱਕਿਆਂ ਕਰਨ ਲਈ ਨਹੀਂ ਪਈ ਹੈ। ਉਨ੍ਹਾਂ ਕਿਹਾ ਕਿ ਹੈ ਹਰ ਸਾਲ ਦਰਿਆ ਦਾ ਪਾਣੀ ਲੋਕਾਂ ਵਿੱਚ ਖ਼ੌਫ਼ ਪੈਦਾ ਕਰਦਾ ਹੈ ਅਤੇ ਮਾਲੀ ਨੁਕਸਾਨ ਵੀ ਕਰਦਾ ਹੈ। ਇਸ ਲਈ ਸਰਕਾਰ ਲੋਕਾਂ ਦੀ ਮੁਸ਼ਕਿਲ ਸਮਝਦਿਆਂ ਬੰਨ੍ਹ ਨੂੰ ਪੱਕਿਆ ਕਰੇ। ਮੁਆਵਜ਼ੇ ਦੇ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਮੁਆਵਜਾ ਦਿੰਦੀ ਵੀ ਹੈ ਤਾਂ ਵਿਚਲੇ ਰਾਹਾਂ ਤੋਂ ਆ ਰਿਹਾ ਪੈਸਾ ਕਿਸਾਨ ਤੱਕ ਨਾ ਮਾਤਰ ਪੁੱਜਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.