ਕਪੂਰਥਲਾ: ਆਏ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਦੇ ਮਾਮਲੇ ਸੰਬੰਧੀ ਹੀ ਸੁਲਤਾਨਪੁਰ ਲੋਧੀ ਵਿਖੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਉਪ ਪੁਲਿਸ ਕਪਤਾਨ ਸਬ ਡਵੀਜਨ ਸੁਲਤਾਨਪੁਰ ਲੋਧੀ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਬੀਤੇ ਦਿਨੀ ਕਰਾਇਸ ਜਯੋਤੀ ਕਾਨਵੈਂਟ ਸਕੂਲ ਨੇੜੇ ਇੱਕ ਫਾਈਨੈਂਸਰ ਉੱਤੇ ਅਣਪਛਾਤਿਆ ਨੇ ਹਮਲਾ ਕਰ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਜਿਸਦੇ ਸੰਬੰਧ 'ਚ ਪੁਲਿਸ ਵਲੋਂ ਵੱਖ ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦੇ ਤਹਿਤ ਥਾਣਾ ਸੁਲਤਾਨਪੁਰ ਲੋਧੀ ਵਿਖੇ ਦਰਜ ਕੀਤਾ ਗਿਆ ਸੀ। ਜਿਸ ਨੂੰ ਟਰੇਸ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਦੋਸ਼ੀਆਂ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਬਾਕੀ ਦੋਸ਼ੀਆਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਤਫਤੀਸ਼ ਜਾਰੀ ਹੈ। ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਕਾਰ ਵਿੱਚੋਂ ਨਿਕਲ ਕੇ ਉਸਦੀ ਕੁੱਟਮਾਰ ਕਰਨ ਲੱਗ ਪਏ। ਜਿਸਤੋਂ ਉਸਨੇ ਪਿੱਛੇ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਹੋਰ ਸਕੋਡਾ ਕਾਰ ਨੰਬਰੀ ਡੀ ਐਲ 6 ਸੀ ਐਮ 2269 ਆਈ, ਜਿਸ ਵਿਚੋਂ ਵੀ 2-3 ਨੌਜਵਾਨ ਮੂੰਹ ਬੰਨ ਕੇ ਡੰਡੇ ਸੋਟੇ ਲੈ ਕੇ ਬਾਹਰ ਨਿਕਲੇ ਅਤੇ ਉਸਦੇ ਸੱਟਾ ਲਗਾਈਆਂ ਅਤੇ ਉਸਦੀ ਜੇਬ ਵਿੱਚੋਂ 17,600 / -ਰੁਪਏ, ਮੋਬਾਇਲ ਫੋਨ ਸੈਮਸੰਗ ਏ - 70 ਅਤੇ ਉਸਦੀ ਡਾਇਮੰਡ ਦੀ ਰਿੰਗ ਖੋਹ ਕੇ ਫਰਾਰ ਹੋ ਗਏ।
ਮੁਕੱਦਮਾ ਦੀ ਤਫਤੀਸ਼ ਦੌਰਾਨ ਮਿਤੀ 11.10.2021 ਨੂੰ ਐਸ.ਆਈ ਹਰਜੀਤ ਸਿੰਘ ਮੁੱਖ ਅਫ਼ਸਰ ਥਾਣਾ ਸੁਲਤਾਨਪੁਰ ਲੋਧੀ ਨੇ ਸਮੇਤ ਪੁਲਿਸ ਪਾਰਟੀ ਦੇ ਖੂਫੀਆਂ ਜਾਣਕਾਰੀ ਦੇ ਅਧਾਰ ਤੇ ਉਕਤ ਮੁਕੱਦਮਾ ਦੇ ਦੋਸ਼ੀਆ ਦੀ ਤਲਾਸ਼ ਵਿੱਚ ਤਾਸ਼ਪੁਰ ਚੌਕ ਥਾਣਾ ਸੁਲਤਾਨਪੁਰ ਲੋਧੀ ਵਿਖੇ ਸਪੈਸ਼ਲ ਨਾਕਾਬੰਦੀ ਕਰਕੇ ਮੁਕੱਦਮਾ ਵਿੱਚ ਲੋੜੀਂਦੀ ਕਾਰ ਨੰਬਰੀ ਡੀ ਐਲ 6 ਸੀ ਐਮ 2269 ਨੂੰ ਰੋਕਿਆ।
ਜਿਸ ਵਿੱਚੋਂ ਦੋ ਨੌਜਵਾਨ ਸੁਖਬੀਰ ਸਿੰਘ ਉਰਫ਼ ਸੁੱਖ ਪੁੱਤਰ ਬਲਕਾਰ ਸਿੰਘ ਵਾਸੀ ਭੰਡਾਲ ਥਾਣਾ ਖਾਲੜਾ ਅਤੇ ਪ੍ਰਭਦੀਪ ਸਿੰਘ ਉਰਫ ਪ੍ਰਭ ਪੁੱਤਰ ਨਿਰਮਲ ਸਿੰਘ ਵਾਸੀ ਵਾਰਡ ਨੰਬਰ 02 ਖੇਮਕਰਨ ਮੌਜੂਦ ਸਨ।
ਜਿਹਨਾਂ ਨੂੰ ਕਾਬੂ ਕਰਕੇ ਪੁੱਛਗਿੱਛ ਕਰਨ ਤੇ ਸਾਹਮਣੇ ਆਇਆ ਕਿ ਇਹ ਦੋਨੋਂ ਨੌਜਵਾਨ ਗੁਰਪ੍ਰਤਾਪ ਸਿੰਘ ਉਰਫ਼ ਲਾਡਾ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਚੀਮਾ ਕਲ੍ਹਾ ਥਾਣਾ ਸਦਰ ਪੱਟੀ ਦੇ ਕਹਿਣ ਤੇ ਜਸਵਿੰਦਰ ਸਿੰਘ ਦੀ ਕੁੱਟਮਾਰ ਕਰਕੇ ਗਏ ਸਨ ।
ਕੀ ਸੀ ਰੰਜਿਸ਼ ਦੀ ਵਜਾਹ ?
ਡੀ. ਐਸ ਪੀ ਬੱਲ ਨੇ ਦੱਸਿਆ ਕਿ ਦੋਸ਼ੀ ਗੁਰਪ੍ਰਤਾਪ ਸਿੰਘ ਉਰਫ਼ ਲਾਡਾ ਉਕਤ ਦੀ ਮਾਸੀ ਦੀ ਲੜਕੀ ਕਮਲਜੀਤ ਕੌਰ ਪੀੜਿਤ ਜਸਵਿੰਦਰ ਸਿੰਘ ਦੇ ਸਾਲੇ ਲੱਕੀ ਨਾਲ ਅਮਰੀਕਾ ਵਿਖੇ ਵਿਆਹੀ ਸੀ । ਜਿੱਥੇ ਪੀੜਿਤ ਦੀ ਪਤਨੀ ਦੀ ਕਥਿਤ ਤੌਰ ਤੇ ਦਖ਼ਲਅੰਦਾਜ਼ੀ ਕਾਰਨ ਲੱਕੀ ਅਤੇ ਕਮਲਜੀਤ ਕੌਰ ਵਿਚਕਾਰ ਅਣਬਣ ਹੋਣ ਕਾਰਨ ਲੱਕੀ ਨੇ ਕਮਲਜੀਤ ਕੌਰ ਨੂੰ ਛੱਡ ਦਿੱਤਾ ਸੀ।
ਜਿਸ ਕਾਰਨ ਕਮਲਜੀਤ ਕੌਰ ਨੂੰ ਡਿਪਰੈਸ਼ਨ ਕਾਰਨ ਅਧਰੰਗ ਦਾ ਅਟੈਕ ਆ ਗਿਆ। ਜਿਸ ਗੱਲ ਦਾ ਗੁਰਪ੍ਰਤਾਪ ਸਿੰਘ ਉਕਤ ਨੂੰ ਪਤਾ ਲੱਗਣ ਤੇ ਉਸਨੇ ਪੀੜਿਤ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ।
ਜਸਵਿੰਦਰ ਸਿੰਘ ਵੱਲੋਂ ਕੋਈ ਗੱਲ ਨਾ ਸੁਣਨ ਤੇ ਗੁੱਸੇ ਵਿੱਚ ਗੁਰਪ੍ਰਤਾਪ ਸਿੰਘ ਨੇ ਆਪਣੇ ਦੋਸਤਾਂ ਨੂੰ ਨਾਲ ਲੈ ਕੇ 2 ਗੱਡੀਆਂ ਵਿੱਚ ਸਵਾਰ ਹੋ ਕੇ ਪੀੜਿਤ ਜਸਵਿੰਦਰ ਸਿੰਘ ਦੀ ਇਸੇ ਰੰਜਿਸ਼ ਦੇ ਚੱਲਦਿਆ ਸੁਲਤਾਨਪੁਰ ਲੋਧੀ ਵਿਖੇ ਕਰਾਇਸ ਜਯੋਤੀ ਕਾਨਵੈਂਟ ਸਕੂਲ ਕੋਲ ਕੁੱਟਮਾਰ ਕੀਤੀ ਅਤੇ ਜਸਵਿੰਦਰ ਸਿੰਘ ਦਾ ਫੋਨ ਵੀ ਖੋਹ ਕੇ ਲੈ ਗਏ ਸਨ। ਜਿਹਨਾਂ ਦੀ ਪੁੱਛਗਿੱਛ ਤੇ ਕਾਰ ਆਈ -20 ਨੰਬਰੀ ਪੀ.ਬੀ 06 ਏ.ਸੀ 0022 ਅਤੇ ਮੋਬਾਇਲ ਫੋਨ ਸੈਮਸੰਗ ਏ- 70 ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ :ਡਿਨਰ 'ਚ ਮਾੜਾ ਸਾਂਬਰ ਮਿਲਣ ਤੋਂ ਬਾਅਦ ਮਾਂ ਤੇ ਭੈਣ ਦਾ ਕੀਤਾ ਕਤਲ