ਕਪੂਰਥਲਾ: ਪੰਜਾਬ ਦੇ ਕਪੂਰਥਲਾ ਜ਼ਿਲ੍ਹੇ (Kapurthala district of Punjab) ਦੇ ਸੁਲਤਾਨਪੁਰ ਰੇਲਵੇ ਸਟੇਸ਼ਨ ਦੇ (Sultanpur Railway Station) ਸੀਨੀਅਰ ਅਧਿਕਾਰੀ ਨੂੰ ਕਿਸੇ ਅਣਜਾਣ ਵਿਅਕਤੀ ਵੱਲੋਂ ਇੱਕ ਚਿੱਠੀ ਭੇਜੀ ਗਈ ਹੈ। ਇਸ ਚਿੱਠੀ ਵਿੱਚ ਪੰਜਾਬ ਦੇ 21 ਧਾਰਮਿਕ ਸਥਾਨਾਂ ਅਤੇ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ (Threats to blow up railway stations) ਦਿੱਤੀ ਗਈ ਹੈ। ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ (Sultanpur Railway Station) ਦੇ ਐੱਸ.ਐੱਸ ਰਾਜਬੀਰ ਸਿੰਘ ਮੁਤਾਬਕ ਬੀਤੇ ਦਿਨੀਂ ਦੁਪਹਿਰੇ ਕਰੀਬ ਢਾਈ ਵਜੇ ਜਦ ਜੰਮੂ ਮੇਲ ਦੇ ਆਉਣ ਦਾ ਸਮਾਂ ਸੀ ਉਸ ਵੇਲੇ ਕਿਸੇ ਅਣਜਾਣ ਵਿਅਕਤੀ ਵੱਲੋਂ ਉਨ੍ਹਾਂ ਨੂੰ ਇਹ ਚਿੱਠੀ ਭੇਜੀ ਗਈ ਹੈ।
ਇਸ ਮੌਕੇ ਰਾਜਵੀਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਕੰਮ ਤੋਂ ਵਿਹਲੇ ਹੋਣ ਤੋਂ ਬਾਅਦ ਉਨ੍ਹਾਂ ਨੇ ਉਸ ਚਿੱਠੀ ਨੂੰ ਪੜ੍ਹਿਆ ਤਾਂ ਚਿੱਠੀ ਵਿੱਚ ਕਿਸੇ ਅੱਤਵਾਦੀ ਸੰਗਠਨ ਵੱਲੋਂ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ (Sultanpur Railway Station) ਸਮੇਤ ਜਲੰਧਰ ਦੇ ਸ੍ਰੀ ਦੇਵੀ ਤਲਾਬ ਮੰਦਰ ਤੇ ਰੇਲਵੇ ਸਟੇਸ਼ਨ (Railway Station at Sri Devi Talab Temple, Jalandhar) ਅਤੇ ਪੰਜਾਬ ਦੇ ਕਈ ਹੋਰ ਰੇਲਵੇ ਸਟੇਸ਼ਨ ਅਤੇ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਰਾਜਬੀਰ ਸਿੰਘ ਮੁਤਾਬਿਕ ਉਨ੍ਹਾਂ ਨੇ ਫੌਰਨ ਇਸ ਗੱਲ ਦੀ ਜਾਣਕਾਰੀ ਆਪਣੇ ਸੀਨੀਅਰ ਅਤੇ ਜੀ.ਆਰ.ਪੀ.ਐੱਫ ਨੂੰ ਦਿੱਤੀ ਜਿਸ ਤੋਂ ਬਾਅਦ ਇਸ ਚਿੱਠੀ ਨੂੰ ਲੈ ਕੇ ਫੌਰਨ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਇਹ ਵੀ ਪੜ੍ਹੋ:ਸਿੱਖ ਦੰਗਿਆਂ ਦੇ ਮਾਮਲੇ 'ਚ ਸੱਜਣ ਕੁਮਾਰ ਨੂੰ ਮਿਲੀ ਜ਼ਮਾਨਤ, ਪਰ ਜੇਲ੍ਹ ਤੋਂ ਨਹੀਂ ਆਉਣਗੇ ਬਾਹਰ
ਉਧਰ ਇਸ ਪੂਰੇ ਮਾਮਲੇ ਵਿੱਚ ਸੁਲਤਾਨਪੁਰ ਲੋਧੀ ਦੇ ਐੱਸ.ਐੱਚ.ਓ. (SHO of Sultanpur Lodhi) ਦਾ ਕਹਿਣਾ ਹੈ ਕਿ ਉਨ੍ਹਾਂ ਇਹ ਜਾਣਕਾਰੀ ਮਿਲੀ ਸੀ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ (Sultanpur Railway Station) ਭਾਰਤ ਦੇ ਐੱਸ.ਐੱਸ. ਨੂੰ ਇੱਕ ਧਮਕੀ ਭਰੀ ਚਿੱਠੀ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਦੀ ਸੁਰੱਖਿਆ ਨੂੰ ਖੜ੍ਹਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਵਿੱਚ ਵੀ ਸੁਰੱਖਿਆ ਏਜੰਸੀਆ ਕੰਮ ਕਰ ਰਹੀਆਂ ਹਨ।
ਇਹ ਵੀ ਪੜ੍ਹੋ:ਜੈਸ਼ ਏ ਮੁਹੰਮਦ ਦੀ ਧਮਕੀ ਭਰੀ ਚਿੱਠੀ ਤੋਂ ਬਾਅਦ ਪੁਲਿਸ ਹੋਈ ਚੌਕਸ