ਸੁਲਤਾਨਪੁਰ ਲੋਧੀ: ਇਲਾਕੇ ਵਿੱਚ ਚੋਰ ਬੇਖੌਫ ਹੋ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ, ਪਿੰਡ ਭਾਗੋਅਰਾਈਆਂ ਤੋਂ ਹੈ, ਜਿੱਥੇ ਚੋਰਾਂ ਨੇ ਇਕ ਘਰ ਦੀ ਕੰਧ ਨੂੰ ਸੰਨ੍ਹ ਲਾਈ ਅਤੇ ਲੱਖਾਂ ਦੇ ਗਹਿਣੇ ਤੇ ਕੈਸ਼ ਲੈ ਕੇ ਫ਼ਰਾਰ ਹੋ ਗਏ। ਪੀੜਤ ਪਰਿਵਾਰ ਨੇ ਇਲਜ਼ਾਮ ਲਾਏ ਕਿ ਪੁਲਿਸ ਦੀ ਢਿੱਲੀ ਕਾਰਜ ਪ੍ਰਣਾਲੀ ਕਾਰਨ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਚੋਰ ਗਿਰੋਹ ਸਰਗਰਮ ਹੋ ਗਏ ਹਨ। ਆਏ ਦਿਨ ਇੱਥੇ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ। ਇਸ ਕਾਰਨ ਆਮ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਪੁਲਿਸ ਉੱਤੇ ਢੀਲੀ ਕਾਰਵਾਈ ਦੇ ਇਲਜ਼ਾਮ: ਚੋਰਾਂ ਵੱਲੋਂ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਭਾਗੋਅਰਾਈਆਂ ਦੇ ਇੱਕ ਡੇਰੇ ਵਿੱਚ ਸਥਿਤ ਘਰ ਦੀ ਕੰਧ ਨੂੰ ਸੰਨ੍ਹ ਲਗਾ ਕੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਦੇ ਅਨੁਸਾਰ ਚੋਰ ਘਰ ਵਿੱਚੋਂ ਤਕਰੀਬਨ 16 ਤੋਲੇ ਸੋਨਾ ਅਤੇ ਢਾਈ ਲੱਖ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ ਹਨ। ਦੂਜੇ ਪਾਸੇ ਉਨ੍ਹਾਂ ਪੁਲਿਸ ਦੀ ਕਾਰਜ ਪ੍ਰਣਾਲੀ ਉੱਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼ਿਕਾਇਤ ਦਿੱਤੇ ਜਾਣ ਮਗਰੋਂ ਵੀ ਲੰਮਾ ਸਮਾਂ ਬੀਤ ਜਾਣ ਬਾਅਦ ਪੁਲਿਸ ਮੌਕੇ ਉੱਤੇ ਦੇਖਣ ਨਹੀਂ ਪਹੁੰਚੀ ਹੈ।
ਉੱਥੇ ਹੀ, ਪਿੰਡ ਦੇ ਸਰਪੰਚ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਤਕਰੀਬਨ 4 ਕੁ ਵਜੇ ਸੰਨ੍ਹ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਇਕ ਹੋਰ ਘਰ ਵੀ ਹੈ, ਉੱਥੇ ਵੀ ਚੋਰਾਂ ਵੱਲੋਂ ਕੰਧ ਵਿੱਚ ਪਾੜ ਪਾ ਕੇ ਚੋਰੀ ਕੀਤੀ ਗਈ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਦੇ ਗਿਰੋਹ ਨੂੰ ਜਲਦ ਕਾਬੂ ਕਰ ਕੇ ਲੋਕਾਂ ਨੂੰ ਇਨਸਾਫ਼ ਦਿਲਾਇਆ ਜਾਵੇ।
- Golden Temple Assault Video: ਹਰਿਮੰਦਰ ਸਾਹਿਬ ਵਿਖੇ ਪਰਵਾਸੀ ਕੋਲੋਂ ਬਰਾਮਦ ਹੋਇਆ ਤੰਬਾਕੂ, ਸੇਵਾਦਾਰਾਂ ਨੇ ਕੱਢਿਆ ਬਾਹਰ
- Plant Paddy In Stages: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪੜਾਅਵਾਰ ਝੋਨਾ ਬੀਜਣ ਦੀ ਹਦਾਇਤ ਤੋਂ ਕਿਸਾਨ ਨਾਖੁਸ਼
- Bikram Majithia Drugs Case: ਬਿਕਰਮ ਮਜੀਠੀਆ ਡਰੱਗ ਮਾਮਲੇ 'ਚ ਨਵੀਂ SIT ਦਾ ਗਠਨ
ਪੁਲਿਸ ਕੋਲ ਬਹਾਨੇ ਤਿਆਰ ! : ਉਧਰ ਜਦੋਂ ਇਸ ਬਾਬਤ ਮੌਕੇ ਉੱਤੇ ਪੁੱਜੇ ਜਾਂਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਦੇਰੀ ਨਾਲ ਪੁੱਜਣ ਦੇ ਸਵਾਲਾਂ ਦੇ ਜਵਾਬ ਹੋਰਨਾਂ ਦਰਖਾਸਤਾਂ ਵਿੱਚ ਰੁੱਝੇ ਹੋਣ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਪਿਛੇ ਇਲਾਕੇ ਵਿੱਚ ਇਕ ਵਿਅਕਤੀ ਨੇ ਪਹਿਲਾਂ ਅਪਣੀ ਸੱਸ ਦਾ ਕਤਲ ਕੀਤਾ ਤੇ ਫਿਰ ਖੁਦ ਵੀ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ। ਇਸ ਕਾਰਨ ਉਹ ਉੱਥੇ ਗਏ ਹੋਏ ਸੀ। ਫਿਰ ਇਕ ਹੋਰ ਥਾਂ ਝੜਪ ਦੀ ਸ਼ਿਕਾਇਤ ਆਈ, ਜਿੱਥੇ ਜਾਣਾ ਪਿਆ, ਇਸ ਕਰਕੇ ਉਹ ਇੱਥੇ ਪਿੰਡ ਪਹੁੰਚਣ ਵਿੱਚ ਲੇਟ ਹੋ ਗਏ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਜਲਦ ਹੀ ਇਸ ਚੋਰ ਗਿਰੋਹ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੌਕੇ ਉੱਤੇ ਐਸਐਸਪੀ ਵੀ ਪਹੁੰਚ ਰਹੇ ਹਨ।