ਚੰਡੀਗੜ੍ਹ : ਪੰਜਾਬ ਦੇ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਕਪੂਰਥਲਾ ਦੇ ਸਬ-ਇੰਸਪੈਕਟਰ ਤੇ ਹੌਲਦਾਰ ਨੂੰ ਇਕ ਨੌਜਵਾਨ ਨੂੰ ਨਾਜਾਇਜ਼ ਹਿਰਾਸਤ 'ਚ ਰੱਖ ਕੇ ਉਸ ਤੋਂ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ ਹੇਠ ਕਾਬੂ ਕੀਤਾ ਹੈ। ਦੋਵਾਂ ਮੁਲਾਜ਼ਮਾਂ ਨੇ ਉਕਤ ਨੌਜਵਾਨ ਨੂੰ ਛੱਡਣ ਲਈ 2.50 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਪਰ ਨੌਜਵਾਨ ਉਕਤ ਮੁਲਾਜ਼ਮਾਂ ਨੂੰ 50 ਹਜ਼ਾਰ ਰੁਪਏ ਦੇਣ ਲਈ ਮੰਨਿਆ ਸੀ।
ਨੌਜਵਾਨ ਨੂੰ ਨਾਜਾਇਜ਼ ਰੱਖਿਆ ਹਿਰਾਸਤ ਵਿਚ : ਮਾਮਲੇ ਸਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਦਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੇ ਸਬ ਇੰਸਪੈਕਟਰ ਰਛਪਾਲ ਸਿੰਘ, ਜੋ ਪਹਿਲਾਂ ਬਤੌਰ ਐੱਸਐੱਚਓ ਸੇਵਾਵਾਂ ਨਿਭਾ ਰਿਹਾ ਸੀ ਤੇ ਹੌਲਦਾਰ ਸੁਖਜੀਤ ਸਿੰਘ ਨੂੰ ਇਕ ਨੌਜਵਾਨ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖ ਕੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਰਾਜਵੰਤ ਕੌਰ ਦੀ ਸ਼ਿਕਾਇਤ ਦੇ ਆਧਾਰ ਉਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਰਾਜਵੰਤ ਕੌਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 'ਤੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਉਤੇ ਫੌਰੀ ਵਿਜੀਲੈਂਸ ਨੇ ਕਾਰਵਾਈ ਕਰਦਿਆਂ ਦੋਵਾਂ ਨੂੰ ਕਾਬੂ ਕੀਤਾ।
-
Punjab Vigilance Bureau (VB) during its anti-corruption campaign nabbed a Sub Inspector (SI) Rachpal Singh, earlier posted as SHO and a Head Constable Sukhjit Singh, of police station, sadar Phagwara, Kapurthala district for demanding and accepting a bribe of ₹50,000.
— Government of Punjab (@PunjabGovtIndia) March 1, 2023 " class="align-text-top noRightClick twitterSection" data="
">Punjab Vigilance Bureau (VB) during its anti-corruption campaign nabbed a Sub Inspector (SI) Rachpal Singh, earlier posted as SHO and a Head Constable Sukhjit Singh, of police station, sadar Phagwara, Kapurthala district for demanding and accepting a bribe of ₹50,000.
— Government of Punjab (@PunjabGovtIndia) March 1, 2023Punjab Vigilance Bureau (VB) during its anti-corruption campaign nabbed a Sub Inspector (SI) Rachpal Singh, earlier posted as SHO and a Head Constable Sukhjit Singh, of police station, sadar Phagwara, Kapurthala district for demanding and accepting a bribe of ₹50,000.
— Government of Punjab (@PunjabGovtIndia) March 1, 2023
ਇਹ ਵੀ ਪੜ੍ਹੋ : Kuldeep Singh Dhaliwal Appeal: ਅੰਮ੍ਰਿਤਸਰ ਤੇ ਮੋਹਾਲੀ ਹਵਾਈ ਅੱਡੇ ਤੋਂ ਕੈਨੇਡਾ, ਅਮਰੀਕਾ ਤੱਕ ਸਿੱਧੀਆਂ ਉਡਾਣਾਂ ਦੀ ਮੰਗ
20 ਘੰਟਿਆਂ ਬਾਅਦ ਛੱਡਿਆ ਨੌਜਵਾਨ : ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਨੇ ਵਿਜੀਲੈਂਸ ਨੂੰ ਆਨਲਾਈਨ ਸ਼ਿਕਾਇਤ ਮਾਰਕ ਕਰਵਾਈ ਸੀ, ਸ਼ਿਕਾਇਤ ਵਿਚ ਉਕਤ ਔਰਤ ਨੇ ਦੋਸ਼ ਲਾਏ ਸਨ ਕਿ ਥਾਣਾ ਸਦਰ ਫਗਵਾੜਾ ਵਿਖੇ ਤਾਇਨਾਤ ਸਬ ਇੰਸਪੈਕਟਰ ਰਛਪਾਲ ਸਿੰਘ ਨੇ ਉਸ ਦੇ ਲੜਕੇ ਨੂੰ ਛੱਡਣ ਬਦਲੇ 2.50 ਲੱਖ ਰੁਪਏ ਦੀ ਰਿਸ਼ਵਤ ਮੰਗੀ ਹੈ, ਜਿਸ ਨੂੰ ਉਨ੍ਹਾਂ ਵੱਲੋਂ ਥਾਣੇ ਵਿਚ ਗੈਰ ਕਾਨੂੰਨੀ ਬੰਦ ਕੀਤਾ ਗਿਆ ਸੀ ਪਰ ਗੱਲ 50 ਹਜ਼ਾਰ ਰੁਪਏ 'ਚ ਮੁੱਕੀ ਅਤੇ ਇਨ੍ਹਾਂ ਮੁਲਜ਼ਮਾਂ ਨੇ ਨੌਜਵਾਨ ਨੂੰ 20 ਘੰਟੇ ਬਾਅਦ ਛੱਡਿਆ।
ਇਹ ਵੀ ਪੜ੍ਹੋ : Drugs in Faridkot : ਇਸ ਪਿੰਡ 'ਚ ਸ਼ਰੇਆਮ ਵਿਕਦੈ ਚਿੱਟਾ, SHO ਨੇ ਨਾ ਸੁਣੀ, ਤਾਂ ਪਿੰਡ ਵਾਸੀ ਪਹੁੰਚੇ SSP ਦਫ਼ਤਰ
ਮਾਮਲੇ ਦੀ ਜਾਂਚ ਜਾਰੀ : ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਦੀ ਮਾਂ ਤੇ ਹੋਰਨਾਂ ਦੀ ਸ਼ਿਕਾਇਤ ਦੇ ਆਧਾਰ ਉਤੇ ਪੁਲਿਸ ਮੁਲਾਜ਼ਮਾਂ ਵੱਲੋਂ ਰਿਸ਼ਵਤ ਮੰਗਣ ਦੇ ਮਾਮਲੇ ਦੀ ਵਿਜੀਲੈਂਸ ਵੱਲੋਂ ਜਾਂਚ ਕੀਤੀ ਗਈ ਸੀ। ਜਾਂਚ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਉਕਤ ਦੋਵਾਂ ਮੁਲਾਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ ਤੇ ਇਨ੍ਹਾਂ ਖਿਲਾਫ ਭ੍ਰਿਸ਼ਟਾਚਾਰ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।