ਕਪੂਰਥਲਾ : ਕਰੀਬ ਇੱਕ ਡੇਢ ਮਹੀਨਾ ਪਹਿਲਾਂ ਸੁਲਤਾਨਪੁਰ ਲੋਧੀ ਦੇ (dam in Baupur has been completed) ਮੰਡ ਖੇਤਰ ਵਿੱਚ ਦਰਿਆ ਬਿਆਸ ਅੰਦਰ ਪਾਣੀ ਦਾ ਪੱਧਰ ਵਧ ਜਾਣ ਕਾਰਨ ਬਾਊਪੁਰ ਪਿੰਡ ਦੇ ਨੇੜੇ ਦਰਿਆ ਕੰਡਿਓ ਆਰਜੀ ਬੰਨ੍ਹ ਟੁੱਟ ਗਿਆ ਸੀ। ਵੇਖਦਿਆਂ ਹੀ ਵੇਖਦੇ ਆਂ ਬੰਨ ਦਾ ਪਾੜ ਵੱਧਦਾ ਗਿਆ ਅਤੇ ਦਰਿਆ ਨੇ ਆਪਣਾ ਵਿਕਰਾਲ ਰੂਪ ਧਾਰਨ ਕਰ ਲਿਆ। ਇੰਜ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਦਰਿਆ ਨੇ ਆਪਣਾ (work of the dam in Baupur has been completed) ਰੁੱਖ ਹੀ ਬਦਲ ਲਿਆ ਹੋਵੇ, ਦਰਿਆ ਦਾ ਤੇਜ ਵਹਾਅ ਇਸ ਪਾੜ ਵਿਚੋਂ ਦੀ ਹੁੰਦੀਆਂ ਹੋਈਆਂ, ਕਰੀਬ 16 ਪਿੰਡਾਂ ਚ ਤੇਜੀ ਨਾਲ ਦਾਖਿਲ ਹੋ ਗਿਆ ਸੀ। ਜਿਸ ਤੋਂ ਬਾਅਦ ਦਰਿਆ ਬਿਆਸ ਨੇ ਹਜ਼ਾਰਾਂ ਏਕੜ ਜਮੀਨਾਂ ਅਤੇ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ।
ਕਈ ਦਿਨਾਂ ਤੋਂ ਹੋ ਰਹੀ ਸੀ ਸੇਵਾ : ਦੱਸ ਦਈਏ ਕਿ ਇਸ ਬੰਨ ਨੂੰ ਬੰਨਣ ਦੇ ਵਿੱਚ ਕਈ ਦਿਨਾਂ ਤੋਂ ਲਗਾਤਾਰ ਜੱਦੋ ਜਹਿਦ ਚੱਲ ਰਹੀ ਸੀ। ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਅਤੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਯਤਨਾਂ ਸਦਕਾ ਹੁਣ ਇਸ ਬੰਨ ਨੂੰ (dam in Baupur has been completed) ਬੰਨ੍ਹਣ ਦਾ ਕਾਰਜ ਮੁਕੰਮਲ ਹੋ ਚੁੱਕਿਆ ਹੈ। ਇਸ ਮੌਕੇ ਸਥਾਨਕ ਲੋਕਾਂ ਨੇ ਸੰਤ ਮਹਾਂਪੁਰਸ਼ਾਂ ਤੇ MLA ਰਾਣਾ ਦਾ ਔਖੀ ਘੜੀ ਵਿੱਚ ਬਾਂਹ ਫੜਨ ਲਈ ਤਹਿ ਦਿਲੋਂ ਧੰਨਵਾਦ ਕੀਤਾ ਹੈ।
- NDA Exam Passed In 1st Attempt: ਬਰਨਾਲਾ ਦੇ ਨੌਜਵਾਨ ਨੇ ਪਹਿਲੀ ਵਾਰ 'ਚ ਪਾਸ ਕੀਤੀ ਐਨਡੀਏ ਦੀ ਪ੍ਰੀਖਿਆ, ਵੇਖੋ ਕੀ ਹੈ ਏਕਨੂਰ ਦਾ ਸੁਪਨਾ
- MP Harsimrat On AAP and Congress: ਹਰਸਿਮਰਤ ਬਾਦਲ ਨੇ ਕਾਂਗਰਸ ਤੇ 'ਆਪ' ਨੂੰ ਲਪੇਟਿਆ, ਕਿਹਾ- ਦੋਵੇਂ ਪਾਰਟੀਆਂ ਨੇ ਇੱਕਜੁੱਟ, ਦੋਵਾਂ ਦਾ ਨਿਸ਼ਾਨਾ ਪੰਜਾਬ ਨੂੰ ਲੁੱਟਣਾ
- Rahul Gandhi In Amritsar: ਰਾਹੁਲ ਗਾਂਧੀ ਪਹੁੰਚੇ ਅੰਮ੍ਰਿਤਸਰ, ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ ਤੇ ਕੀਤੀ ਸੇਵਾ
ਤੁਹਾਨੂੰ ਦੱਸ ਦਈਏ ਕਿ ਇਸ ਬੰਨ੍ਹ ਦੇ ਬਝਨ ਮਗਰੋਂ ਲੰਬੇ ਸਮੇਂ ਤੋਂ ਬਾਅਦ ਲੋਕਾਂ ਨੇ ਥੋੜਾ ਜਿਹਾ ਸੁੱਖ ਦਾ ਸਾਹ ਲਿਆ ਹੈ, ਹਾਲਾਂਕਿ ਇਸ ਕਾਰਨ ਹੋਏ ਨੁਕਸਾਨ ਦੀ ਭਰਪਾਈ ਬੇਹੱਦ ਮੁਸ਼ਕਿਲ ਹੈ, ਕਿਉ ਕਿ ਇਸ ਦੌਰਾਨ ਜਿੱਥੇ ਬੰਨ੍ਹ ਕੰਢੇ ਖੇਡਦੇ ਹੋਏ ਦੋ ਛੋਟੇ ਛੋਟੇ ਬੱਚਿਆਂ ਦੀ ਦਰਿਆ ਦੇ ਟੋਬੇ 'ਚ ਡੁੱਬ ਜਾਣ ਕਾਰਨ ਮੌਤ ਹੋ ਗਈ ਸੀ, ਉਥੇ ਹੀ ਕਿਸਾਨਾਂ ਦੀਆਂ ਫਸਲਾਂ ਵੱਡੀ ਪੱਧਰ ਤੇ ਬਰਬਾਦ ਹੋਈਆਂ ਤੇ ਘਰ ਵੀ ਦਰਿਆ ਨੇ ਰੋੜ ਦਿੱਤੇ। ਐਨਾ ਹੀ ਨਹੀਂ ਹੁਣ ਕਿਸਾਨਾਂ ਦੀਆਂ ਖੇਤਾਂ ਦੇ ਵਿੱਚ ਜਮਾਂ ਹੋਈ ਚਾਰ ਚਾਰ ਫੁੱਟ ਦੀ ਰੇਤ ਅਗਲੀ ਫਸਲ ਨੂੰ ਬੀਜਣ ਦੇ ਲਈ ਉਹਨਾਂ ਵਾਸਤੇ ਵੱਡੀ ਚੁਣੌਤੀ ਬਣੀ ਹੋਈ ਹੈ।