ਕਪੂਰਥਲਾ: ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਕਈ ਵਿਧਾਨਸਭਾ ਹੌਟ ਸੀਟਾਂ ਵਿੱਚੋਂ ਇੱਕ ਸੀਟ ਫ਼ਗਵਾੜਾ ਦੀ। ਫ਼ਗਵਾੜਾ ਪੰਜਾਬ ਦਾ ਇੱਕ ਐਸਾ ਨਗਰ ਹੈ ਜੋ ਵਿਧਾਨ ਸਭਾ ਹਲਕਿਆਂ ਦੇ ਹਿਸਾਬ ਨਾਲ ਤਾਂ ਕਪੂਰਥਲੇ ਦੇ ਚਾਰ ਹਲਕਿਆਂ ਵਿੱਚੋਂ ਇੱਕ ਹੈ, ਜਦਕਿ ਜੇਕਰ ਗੱਲ ਲੋਕ ਸਭਾ ਹਲਕੇ ਦੀ ਕੀਤੀ ਜਾਵੇ ਤਾਂ ਫਗਵਾੜਾ ਹੁਸ਼ਿਆਰਪੁਰ ਵਿੱਚ ਆਉਂਦਾ ਹੈ। ਫ਼ਗਵਾੜਾ ਵਿਧਾਨ ਸਭਾ ਹਲਕੇ ਵਿੱਚ ਇਕ ਪਾਸੇ ਜਿਥੇ ਸੱਤ ਉਮੀਦਵਾਰਾਂ ਨੇ ਇਨ੍ਹਾਂ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਈ। ਦੂਜੇ ਪਾਸੇ ਇਸ ਇਲਾਕੇ ਦੇ 1,92,000 ਵੋਟਰਾਂ ਵਿੱਚੋਂ 1,23,000 ਵੋਟਰਾਂ ਨੇ ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਨੂੰ ਬਟਨ ਨੱਪ ਕੇ ਮਸ਼ੀਨਾਂ ਵਿੱਚ ਬੰਦ ਕੀਤਾ ਹੈ।
ਫਿਲਹਾਲ ਇਨ੍ਹਾਂ ਮਸ਼ੀਨਾਂ ਵਿੱਚੋਂ ਜਿਸ ਉਮੀਦਵਾਰ ਦਾ ਨਾਮ ਵੋਟਰਾਂ ਵੱਲੋਂ ਸਭ ਤੋਂ ਜ਼ਿਆਦਾ ਵਾਰ ਲਿਆ ਗਿਆ ਹੈ ਇਹ ਤਾਂ 10 ਮਾਰਚ ਨੂੰ ਪਤਾ ਚੱਲੇਗਾ, ਪਰ ਇਸ ਦੇ ਦੂਜੇ ਪਾਸੇ 10 ਮਾਰਚ ਤੋਂ ਪਹਿਲੇ ਹਰ ਵੋਟਰ ਇਹ ਸੋਚ ਰਿਹਾ ਹੈ ਕਿ ਕਿ ਜਿਸ ਪਾਰਟੀ ਦੇ ਉਮੀਦਵਾਰ ਲਈ ਉਸ ਨੇ ਆਪਣਾ ਬਟਨ ਦਬਾਇਆ ਹੈ, ਉਹ ਉਮੀਦਵਾਰ ਜਿੱਤ ਪਏਗਾ ਕਿ ਨਹੀਂ।
ਫ਼ਗਵਾੜਾ ਦੇ ਮੁੱਦੇ
ਫ਼ਗਵਾੜਾ ਵਿੱਚ ਵਿਧਾਨਸਭਾ ਚੋਣਾਂ ਦੇ ਚਲਦਿਆਂ ਇਸ ਵਾਰ ਸਭ ਤੋਂ ਵੱਡਾ ਮੁੱਦਾ ਫ਼ਗਵਾੜਾ ਨੂੰ ਜ਼ਿਲ੍ਹਾ ਬਣਾਉਣ ਦਾ ਰਿਹਾ, ਕਿਉਂਕਿ ਫ਼ਗਵਾੜਾ ਇੱਕ ਪਾਸੇ ਜਿੱਥੇ ਵਿਧਾਨ ਸਭਾ ਹਲਕਿਆਂ ਦੇ ਹਿਸਾਬ ਨਾਲ ਕਪੂਰਥਲਾ ਵਿੱਚ ਆਉਂਦਾ ਹੈ। ਦੂਜੇ ਪਾਸੇ ਜੇਕਰ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ, ਤਾਂ ਫ਼ਗਵਾੜਾ ਹੁਸ਼ਿਆਰਪੁਰ ਵਿੱਚ ਆਉਂਦਾ ਹੈ। ਜ਼ਾਹਿਰ ਹੈ ਇਸੇ ਕਰਕੇ ਇੱਥੇ ਦੇ ਲੋਕਾਂ ਦੀ ਸਭ ਤੋਂ ਵੱਡੀ ਮੰਗ ਇਸ ਨੂੰ ਦੋਨਾਂ ਜ਼ਿਲ੍ਹਿਆਂ ਵਿੱਚੋਂ ਕੱਟ ਕੇ ਨਵੇਂ ਜ਼ਿਲ੍ਹੇ ਵਿਚ ਤਬਦੀਲ ਕਰਨ ਦੀ ਹੋ ਰਹੀ ਹੈ। ਇਸ ਦੇ ਨਾਲ ਹੀ, ਰਾਸ਼ਟਰੀ ਰਾਜ ਮਾਰਗ 'ਤੇ ਪੈਂਦੇ ਇਸ ਨਗਰ ਦੇ ਫਲਾਈਓਵਰਾਂ ਦੇ ਆਲੇ ਦੁਆਲੇ ਵਸੇ ਹੋਣ ਕਰਕੇ ਇਕ ਵੱਡੀ ਸਮੱਸਿਆ ਫਲਾਈਓਵਰਾਂ ਦੇ ਥੱਲੇ ਕੀਤੇ ਗਏ ਕਬਜ਼ਿਆਂ ਨੂੰ ਲੈ ਕੇ ਵੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਬਾਕੀ ਵਿਧਾਨ ਸਭਾ ਹਲਕਿਆਂ ਵਿੱਚ ਪੈਂਦੇ ਮੁੱਦਿਆਂ ਵਾਂਗ ਫ਼ਗਵਾੜਾ ਵਿਚ ਵੀ ਇਸੇ ਹੀ ਬਹੁਤ ਸਾਰੇ ਮੁੱਦੇ ਹਨ, ਜਿਨ੍ਹਾਂ ਵਿੱਚ ਬੱਚਿਆਂ ਦੀ ਸਿੱਖਿਆ ਰੁਜ਼ਗਾਰ ਨਸ਼ਾਮੁਕਤੀ ਵਿਕਾਸ ਸ਼ਾਮਲ ਹੈ।
ਫ਼ਗਵਾੜਾ ਦੇ ਰਾਜਨੀਤਕ ਹਾਲਾਤ
ਕਪੂਰਥਲਾ ਜ਼ਿਲ੍ਹੇ ਦਾ ਫ਼ਗਵਾੜਾ ਵਿਧਾਨ ਸਭਾ ਹਲਕਾ ਜ਼ਿਲ੍ਹੇ ਦਾ ਇਕ ਮਾਤਰ ਰਿਜ਼ਰਵ ਹਲਕਾ ਹੈ। ਫ਼ਗਵਾੜਾ ਵਿੱਚ ਹਰ ਵਿਧਾਨ ਸਭਾ ਹਲਕਿਆਂ ਵਾਂਗ ਇਸ ਵਾਰ ਅਲੱਗ ਅਲੱਗ ਪਾਰਟੀਆਂ ਨੇ ਆਪਣੇ ਉਮੀਦਵਾਰ ਉਤਾਰੇ। ਇਸ ਵਿਧਾਨ ਸਭਾ ਹਲਕੇ ਵਿੱਚ ਜਿੱਥੇ ਭਾਰਤੀ ਜਨਤਾ ਪਾਰਟੀ ਵੱਲੋਂ, ਤਾਂ ਉਹ ਆਪਣੇ ਪੂਰਬ ਪ੍ਰਦੇਸ਼ ਪ੍ਰਧਾਨ ਅਤੇ ਐਸਸੀ ਕਮਿਸ਼ਨ ਦੇ ਨੈਸ਼ਨਲ ਚੇਅਰਮੈਨ ਵਿਜੇ ਸਾਂਪਲਾ ਉੱਤੇ ਖੇਡਿਆ ਗਿਆ। ਇਸ ਦੇ ਨਾਲ ਹੀ, ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ। ਉੱਧਰ ਕਾਂਗਰਸ ਵੱਲੋਂ ਆਪਣੇ ਪੁਰਾਣੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਪੂਰਵ ਆਈ ਏ ਐਸ ਅਫ਼ਸਰ ਬਲਵਿੰਦਰ ਸਿੰਘ ਧਾਲੀਵਾਲ ਨੂੰ ਚੋਣ ਲੜਾਈ ਗਈ, ਜਦਕਿ ਆਮ ਆਦਮੀ ਪਾਰਟੀ ਮੈਂ ਇਨ੍ਹਾਂ ਚੋਣਾਂ ਲਈ ਆਪਣੇ ਇਕ ਸੀਨੀਅਰ ਨੇਤਾ ਜੋਗਿੰਦਰ ਸਿੰਘ ਮਾਨ ਨੂੰ ਚੁਣਿਆ। ਫ਼ਗਵਾੜਾ ਦੀਆਂ ਵਿਧਾਨਸਭਾ ਚੋਣਾਂ ਤੋਂ ਬਾਅਦ ਹੁਣ ਫ਼ਗਵਾੜਾ ਦੇ ਲੋਕ ਇਨ੍ਹਾਂ ਚਾਰਾਂ ਹੀ ਉਮੀਦਵਾਰਾਂ ਨੂੰ ਦਿੱਗਜ ਉਮੀਦਵਾਰ ਗਿਣਦੇ ਹਨ। ਹਰ ਕਿਸੇ ਦਾ ਆਪਣਾ ਵਿਚਾਰ ਹੈ।
ਫ਼ਗਵਾੜਾ ਵਿਖੇ ਚਾਰੇ ਉਮੀਦਵਾਰ ਇੱਕ ਤੋਂ ਇੱਕ
ਫ਼ਗਵਾੜਾ ਵਿਧਾਨ ਸਭਾ ਚੋਣਾਂ ਵਿੱਚ ਅਲੱਗ ਅਲੱਗ ਵੱਡੀਆਂ ਪਾਰਟੀਆਂ ਵੱਲੋਂ ਜਿਨ੍ਹਾਂ ਉਮੀਦਵਾਰਾਂ ਨੂੰ ਚੋਣਾਂ ਲੜੀਆਂ ਗਈਆਂ, ਉਹ ਫ਼ਗਵਾੜਾ ਵਿਚ ਆਪਣੇ ਆਪ ਨੂੰ ਦਿੱਗਜ ਠਹਿਰਾਉਂਦੇ ਰਹੇ। ਜਿੱਥੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਿਜੇ ਸਾਂਪਲਾ ਇਸ ਇਲਾਕੇ ਦੀ ਸੇਵਾ ਪਹਿਲਾਂ ਵੀ ਇੱਕ ਵਾਰ ਕਰ ਚੁੱਕੇ ਹਨ। ਇਹੀ ਨਹੀਂ ਉਹ ਕੇਂਦਰ ਸਰਕਾਰ ਵਿੱਚ ਕੇਂਦਰੀ ਰਾਜ ਮੰਤਰੀ ਦੇ ਅਹੁਦੇ ਦਾ ਵੀ ਨਿੱਘ ਹੰਢਾ ਚੁੱਕੇ ਹਨ। ਵਿਜੇ ਸਾਂਪਲਾ ਭਾਰਤੀ ਜਨਤਾ ਪਾਰਟੀ ਦੇ ਇਕ ਐਸੇ ਨੇਤਾ ਨੇ ਜੋ ਭਾਜਪਾ ਦੇ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਦੇ ਨਾਲ ਨਾਲ ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਇਸ ਲਈ ਫ਼ਗਵਾੜਾ ਇਲਾਕਾ ਉਨ੍ਹਾਂ ਲਈ ਕੋਈ ਨਵਾਂ ਨਹੀਂ ਹੈ। ਇਸ ਲਈ ਵਿਧਾਨ ਸਭਾ ਚੋਣਾਂ ਤੋਂ ਬਾਅਦ ਵਿਜੇ ਸਾਂਪਲਾ ਨੂੰ ਇੱਕ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਤੋਂ ਬਾਅਦ ਯੂਪੀ ’ਚ ਪ੍ਰਚਾਰ ਕਰਨ ਜਾਣਗੇ ਡਾ. ਰਾਜ ਕੁਮਾਰ ਵੇਰਕਾ
ਜਸਬੀਰ ਸਿੰਘ ਗੜ੍ਹੀ
ਜਸਬੀਰ ਸਿੰਘ ਗੜ੍ਹੀ ਜੋ ਕਿ ਮੁੱਖ ਤੌਰ 'ਤੇ ਨਵਾਂਸ਼ਹਿਰ ਦੇ ਬਲਾਚੌਰ ਇਲਾਕੇ ਦੇ ਰਹਿਣ ਵਾਲੇ ਹਨ, ਪਰ ਉਨ੍ਹਾਂ ਦੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਹੋਣ ਤੋਂ ਬਾਅਦ ਅਤੇ ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਗਠਬੰਧਨ ਹੋਣ ਤੋਂ ਬਾਅਦ ਕੱਦ ਕਿਤੇ ਹੋਰ ਉੱਚਾ ਹੋ ਚੁੱਕਾ ਹੈ। ਫ਼ਗਵਾੜਾ ਵਿੱਚ ਸਭ ਤੋਂ ਜ਼ਿਆਦਾ ਐਸਸੀ ਵੋਟ ਹੋਣ ਕਰਕੇ ਜਸਬੀਰ ਸਿੰਘ ਗੜ੍ਹੀ ਨੂੰ ਬਤੌਰ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਹੋਣ ਦੇ ਨਾਤੇ ਫ਼ਗਵਾੜਾ ਸੀਟ ਦਾ ਇੱਕ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਬਲਵਿੰਦਰ ਸਿੰਘ ਧਾਲੀਵਾਲ
ਬਲਵਿੰਦਰ ਸਿੰਘ ਧਾਲੀਵਾਲ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ ਵਿੱਚ ਬਤੌਰ ਆਈਏਐਸ ਅਫ਼ਸਰ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਕਪੂਰਥਲਾ ਦੇ ਫ਼ਗਵਾੜਾ ਵਿਧਾਨ ਸਭਾ ਹਲਕੇ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਹੋਈਆਂ ਜ਼ਿਮਣੀ ਚੋਣਾਂ ਵਿੱਚ ਇਹ ਸੀਟ ਜਿੱਤ ਗਏ। ਕਾਂਗਰਸ ਦੀ ਝੋਲੀ ਵਿੱਚ ਪਾ ਚੁੱਕੇ ਹਨ ਅਤੇ ਇਸ ਵੇਲੇ ਕਾਂਗਰਸ ਵੱਲੋਂ ਫ਼ਗਵਾੜਾ ਦੇ ਮੌਜੂਦਾ ਵਿਧਾਇਕ ਵੀ ਹਨ। ਬਲਵਿੰਦਰ ਸਿੰਘ ਧਾਲੀਵਾਲ ਨੂੰ ਮੌਜੂਦਾ ਵਿਧਾਇਕ ਹੋਣ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੀ ਸਰਕਾਰ ਦੇ 111 ਦਿਨਾਂ ਦੇ ਕਾਰਜਕਾਲ ਵਿੱਚ ਕੀਤੇ ਗਏ ਕੰਮਾਂ ਨੂੰ ਲੈ ਕੇ ਫਗਵਾੜਾ ਵਿੱਚ ਲੋਕ ਉਨ੍ਹਾਂ ਨੂੰ ਵੀ ਫਗਵਾੜਾ ਦਾ ਇੱਕ ਮਜ਼ਬੂਤ ਦਾਅਵੇਦਾਰ ਮੰਨਦੇ ਹਨ।
ਜੋਗਿੰਦਰ ਸਿੰਘ ਮਾਨ
ਜੋਗਿੰਦਰ ਸਿੰਘ ਮਾਨ ਜੋ ਕਿ ਕਾਂਗਰਸ ਦੇ ਇੱਕ ਪੁਰਾਣੇ ਸੀਨੀਅਰ ਲੀਡਰ ਰਹਿ ਚੁੱਕੇ ਨੇ ਅਤੇ ਪਿਛਲੇ ਸਮੇਂ ਦੌਰਾਨ ਉਨ੍ਹਾਂ ਵੱਲੋਂ ਫਗਵਾੜਾ ਦੇ ਅਲੱਗ ਅਲੱਗ ਮੁੱਦਿਆਂ ਨੂੰ ਬੜੀ ਹੀ ਗੰਭੀਰਤਾ ਨਾਲ ਉਠਾਉਣ ਕਰਕੇ ਜਿਸ ਵਿੱਚ ਸਭ ਤੋਂ ਜ਼ਿਆਦਾ ਉਠਾਏ ਜਾਣ ਵਾਲਾ ਮੁੱਦਾ ਫ਼ਗਵਾੜਾ ਨੂੰ ਜ਼ਿਲ੍ਹਾ ਬਣਾਉਣਾ ਸ਼ਾਮਲ ਹੈ। ਉਨ੍ਹਾਂ ਵੱਲੋਂ ਫ਼ਗਵਾੜਾ ਰਹੀ 21 ਭੋਇੰ ਤੋਂ ਵਾਲਾ ਇਕ ਏਜੰਡਾ ਵੀ ਤਿਆਰ ਕੀਤਾ ਗਿਆ ਹੈ ਜਿਸ ਦਾ ਨਾਮ 'ਮਾਈ ਰੋਡਮੈਪ ਫੋਰ ਆਵਰ ਫ਼ਗਵਾੜਾ' ਹੈ। ਆਮ ਆਦਮੀ ਪਾਰਟੀ 'ਦਿ ਪੰਜਾਬ' ਵਿੱਚ ਹੋਂਦ ਹੋਣ ਦੇ ਨਾਲ ਨਾਲ ਫਗਵਾੜਾ ਵਿੱਚ ਜੋਗਿੰਦਰ ਸਿੰਘ ਮਾਨ ਦਾ ਨਾਮ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਦੇਖ ਜੋਗਿੰਦਰ ਸਿੰਘ ਮਾਨ ਵੀ ਫ਼ਗਵਾੜਾ ਤੋਂ ਇੱਕ ਮਜ਼ਬੂਤ ਦਾਅਵੇਦਾਰ ਨਜ਼ਰ ਆ ਰਹੇ ਹਨ।
ਕੀ ਕਹਿੰਦੇ ਨੇ ਫ਼ਗਵਾੜਾ ਦੇ ਲੋਕ
ਫਗਵਾੜਾ ਦੇ ਲੋਕਾਂ ਦਾ ਇਨ੍ਹਾਂ ਚਾਰੇ ਰਾਜਨੇਤਾਵਾਂ ਨੂੰ ਲੈ ਕੇ ਅਲੱਗ ਅਲੱਗ ਮੱਤ ਹੈ, ਕਿਉਂਕਿ ਇਨ੍ਹਾਂ ਸਾਰੇ ਲੋਕਾਂ ਦਾ ਕੀ ਕਹਿਣਾ ਹੈ ਕਿ ਫ਼ਗਵਾੜੇ ਦੇ ਮੁੱਦੇ ਤਾਂ ਹਰ ਪਾਰਟੀ ਅਤੇ ਉਮੀਦਵਾਰ ਕੋਲ ਇੱਕੋ ਜਿਹੇ ਹਨ ਅਤੇ ਵਾਅਦੇ ਵੀ ਇੱਕੋ ਜਿਹੇ ਹਨ।
ਹੁਣ ਦੇਖਣਾ ਇਹ ਹੈ ਕਿ 10 ਮਾਰਚ ਨੂੰ ਫ਼ਗਵਾੜੇ ਦੇ ਲੋਕਾਂ ਵੱਲੋਂ ਪਾਈਆਂ ਗਈਆਂ ਵੋਟਾਂ ਨੂੰ ਦੇਖਦੇ ਹੋਏ ਫ਼ਗਵਾੜਾ ਵਿੱਚ ਆਉਣ ਵਾਲੇ ਵਿਧਾਇਕ ਕੌਣ ਹੁੰਦੈ। ਲੋਕਾਂ ਮੁਤਾਬਕ ਕੋਈ ਜੋਗਿੰਦਰ ਸਿੰਘ ਮਾਨ ਨੂੰ ਬਤੌਰ ਵਿਧਾਇਕ ਦੇਖ ਰਿਹਾ ਹੈ, ਕੋਈ ਬਲਵਿੰਦਰ ਸਿੰਘ ਧਾਲੀਵਾਲ ਨੂੰ ਤੇ ਕੋਈ ਜਸਬੀਰ ਸਿੰਘ ਗੜ੍ਹੀ ਨੂੰ ਇਲਾਕੇ ਦੇ ਵਿਧਾਇਕ ਦੇ ਰੂਪ ਵਿੱਚ ਦੇਖ ਰਿਹਾ ਹੈ।
ਇਨ੍ਹਾਂ ਸਾਰਿਆਂ ਗੱਲਾਂ ਤੋਂ ਇੱਕ ਗੱਲ ਸਾਫ਼ ਹੈ ਕਿ ਫ਼ਗਵਾੜਾ ਵਿੱਚ ਪਹਿਲੀ, ਦੂਜੀ ਅਤੇ ਤੀਜੇ ਨੰਬਰ 'ਤੇ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਗੱਠਜੋੜ, ਕਾਂਗਰਸ , ਉਸ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਅੰਤ ਵਿੱਚ ਭਾਜਪਾ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ, ਫ਼ਗਵਾੜਾ ਦੇ ਲੋਕਾਂ ਵਿੱਚ ਜਸਬੀਰ ਸਿੰਘ ਗੜ੍ਹੀ ਅਤੇ ਜੋਗਿੰਦਰ ਸਿੰਘ ਮਾਨ ਤੋਂ ਬਾਅਦ ਕਈ ਥਾਵਾਂ ਉੱਤੇ ਭਾਰਤੀ ਜਨਤਾ ਪਾਰਟੀ ਨੂੰ ਤੀਜੇ ਨੰਬਰ ਤੇ ਵੀ ਦੇਖਿਆ ਜਾ ਰਿਹਾ ਹੈ।
ਫਿਲਹਾਲ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਫ਼ਗਵਾੜਾ ਦੇ ਵੋਟਰਾਂ ਨੇ 20 ਫ਼ਰਵਰੀ ਨੂੰ ਕਿਸ ਉਮੀਦਵਾਰ ਨੂੰ ਸਭ ਤੋਂ ਜ਼ਿਆਦਾ ਵੋਟਾਂ ਦਿੱਤੀਆਂ ਹਨ ਅਤੇ ਹੁਣ 10 ਮਾਰਚ ਨੂੰ ਕਿਹੜਾ ਉਮੀਦਵਾਰ ਫ਼ਗਵਾੜਾ ਤੋਂ ਆਪਣੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਂਦਾ ਹੈ।