ETV Bharat / state

ਦੁਬਈ 'ਚ ਪੁੱਤਰ ਦੀ ਮੌਤ ਦੀ ਖ਼ਬਰ ਸੁਣਕੇ ਮਾਂ ਨੇ ਵੀ ਤੋੜਿਆ ਦਮ, ਇਲਾਕੇ 'ਚ ਸੋਗ ਦੀ ਲਹਿਰ - Sultanpur Lodhi update news

12 ਜੁਲਾਈ ਨੂੰ ਭੇਦ ਭਰੇ ਹਾਲਾਤਾਂ 'ਚ ਦੁਬਈ ਤੋਂ ਲਾਪਤਾ ਹੋਏ ਬਲਜਿੰਦਰ ਸਿੰਘ ਦੀ ਮੌਤ ਦੀ ਖ਼ਬਰ ਸੁਣਕੇ ਬਲਜਿੰਦਰ ਸਿੰਘ ਦੀ ਮਾਤਾ ਨੇ ਵੀ ਦਮ ਤੋੜ ਦਿੱਤਾ। ਜਿਸ ਕਰਕੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

Baljinder Singh died in Dubai
Baljinder Singh died in Dubai
author img

By

Published : Aug 2, 2023, 8:23 AM IST

ਪਰਿਵਾਰਕ ਮੈਂਬਰਾਂ ਨੇ ਕਿਹਾ

ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਭਾਗੋ ਅਰਾਈਆਂ ਦਾ ਬਲਜਿੰਦਰ ਸਿੰਘ ਨਾਮਕ ਇੱਕ ਨੌਜਵਾਨ ਆਪਣੇ ਸੁਨਹਿਰੀ ਭਵਿੱਖ ਅਤੇ ਘਰੋਂ ਗਰੀਬੀ ਕੱਢਣ ਲਈ ਦੁਬਈ ਗਿਆ ਅਤੇ ਕਰੀਬ 20-25 ਦਿਨ ਪਹਿਲਾਂ ਉੱਥੋਂ ਭੇਂਦ ਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਸੀ ਅਤੇ 29 ਜੁਲਾਈ ਨੂੰ ਜਦੋਂ ਦੁਬਈ ਦੀ ਇੱਕ ਕੰਪਨੀ ਵੱਲੋਂ ਘਰਦਿਆਂ ਨੂੰ ਫੋਨ ਆਉਂਦਾ ਹੈ ਕਿ ਤੁਹਾਡੇ ਲੜਕੇ ਦੀ ਹਾਰਟ ਅਟੈਕ ਨਾਲ ਮੌਤ ਗਈ ਹੈ ਤਾਂ ਬੇਟੇ ਦੀ ਮੌਤ ਦਾ ਗ਼ਮ ਨਾ ਸਹਾਰਦੇ ਹੋਏ ਬਲਜਿੰਦਰ ਸਿੰਘ ਦੀ ਮਾਂ ਦੀ ਵੀ ਮੌਤ ਹੋ ਜਾਂਦੀ ਹੈ। ਜਿਸ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਪਰਿਵਾਰਕ ਮੈਂਬਰਾਂ ਵੱਲੋਂ ਗੰਭੀਰ ਆਰੋਪ:- ਦੂਜੇ ਪਾਸੇ ਪਰਿਵਾਰਕ ਮੈਂਬਰਾਂ ਵੱਲੋਂ ਬਲਜਿੰਦਰ ਜਿਸ ਕੰਪਨੀ ਵਿੱਚ ਕੰਮ ਕਰਦਾ ਸੀ, ਉਸ ਡਿਸਕਵਰੀ ਕੰਪਨੀ (ਦੁਬਈ) ਦੇ ਉੱਚ ਅਧਿਕਾਰੀਆਂ ਉੱਤੇ ਵੀ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬਲਜਿੰਦਰ ਸਿੰਘ 12 ਜੁਲਾਈ ਤੋਂ ਲਾਪਤਾ ਸੀ, ਉਸਦੇ ਨਾਲ ਕਿਸੇ ਵੀ ਤਰ੍ਹਾਂ ਸੰਪਰਕ ਨਹੀਂ ਹੋ ਪਾ ਰਿਹਾ ਸੀ।

ਬਲਜਿੰਦਰ ਦੇ ਸਾਥੀਆਂ ਨੇ ਜਾਣਕਾਰੀ ਦਿੱਤੀ: ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਉਸਦੇ ਬਲਜਿੰਦਰ ਦੇ ਨਾਲ ਰਹਿਣ ਵਾਲੇ ਕੁੱਝ ਸਾਥੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਕਮਰੇ ਵਿੱਚੋਂ ਗਾਇਬ ਹੈ ਅਤੇ ਉਸਦਾ ਸਮਾਨ ਉੱਥੇ ਹੀ ਪਿਆ ਹੋਇਆ। ਪਰਿਵਾਰਕ ਮੈਂਬਰਾਂ ਵੱਲੋਂ ਆਰੋਪ ਲਗਾਇਆ ਕਿ ਇਸ ਬਾਬਤ ਜਦੋਂ ਉਨਾਂ ਵੱਲੋਂ ਕੰਪਨੀ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਾਨੂੰ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ, ਇਹ ਆਖ ਕੇ ਟਾਲ ਦਿੱਤਾ ਕਿ ਸਾਨੂੰ ਲੱਗਦਾ ਹੈ, ਕਿ ਬਲਜਿੰਦਰ ਕਿੱਧਰੇ ਚਲਾ ਗਿਆ ਹੈ।

ਸਮਾਜ ਸੇਵੀ ਨਾਲ ਮੁਲਾਕਾਤ:- ਇਸ ਦੌਰਾਨ ਹੀ ਸਮਾਜ ਸੇਵੀ ਐੱਸ.ਪੀ ਉਬਰਾਏ ਦੇ ਨਾਲ ਗੱਲਬਾਤ ਮਗਰੋਂ ਉੱਥੇ ਇਲਾਕੇ ਵਿੱਚ ਜਦੋਂ ਬਲਜਿੰਦਰ ਦੀ ਗੁੰਮਸ਼ੁਦਗੀ ਬਾਬਤ ਪੋਸਟਰ ਲਗਾਏ ਗਏ, ਤਾਂ 29 ਤਰੀਕ ਨੂੰ ਉਕਤ ਕੰਪਨੀ ਦੇ ਇੱਕ ਅਧਿਕਾਰੀ ਵੱਲੋਂ ਫੋਨ ਉੱਤੇ ਦੱਸਿਆ ਜਾਂਦਾ ਹੈ ਕਿ ਬਲਜਿੰਦਰ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇੱਕ ਸਰਟੀਫਿਕੇਟ ਵੀ ਭੇਜਿਆ ਜਾਂਦਾ ਹੈ। ਜਿਸ ਉੱਤੇ ਮੌਤ ਦੀ ਤਰੀਕ 13 ਜੁਲਾਈ ਦੱਸੀ ਜਾਂਦੀ ਹੈ।

ਨਿਰਪੱਖ ਜਾਂਚ ਦੀ ਮੰਗ:- ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਬਲਜਿੰਦਰ ਦੀ ਸ਼ਿਨਾਖਤ ਤੋਂ ਬਗੈਰ ਉਸਦੀ ਲਾਸ਼ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਅਤੇ MP ਸੰਤ ਸੀਚੇਵਾਲ ਤੋਂ ਗੁਹਾਰ ਲਗਾਈ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਕੰਪਨੀ ਵੱਲੋਂ ਸਾਨੂੰ ਗੁੰਮਰਾਹ ਕੀਤਾ ਗਿਆ ਹੈ, ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਜੋ ਕਿਸੇ ਹੋਰ ਦਾ ਭਵਿੱਖ ਖ਼ਤਰੇ ਵਿੱਚ ਨਾ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਅਜੇ ਤੱਕ ਪੂਰਾ ਯਕੀਨ ਨਹੀਂ ਕਿ ਬਲਜਿੰਦਰ ਜਿੰਦਾ ਹੈ ਜਾਂ ਨਹੀਂ !

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.