ਕਪੂਰਥਲਾ: ਨਡਾਲਾ-ਬੇਗੋਵਾਲ ਦੇ ਆਸਪਾਸ ਖੇਤਰ ਵਿੱਚ ਲੁੱਟਾਂ-ਖੋਹਾਂ ਦਾ ਸਿਲਸਿਲਾ ਜਾਰੀ ਹੈ। ਹਰ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਅਜਿਹੀ ਵਾਰਦਾਤ ਇਕ ਵਾਰ ਫਿਰ ਤੋਂ ਸਾਹਮਣੇ ਆਈ ਹੈ ਕਪੂਰਥਲਾ ਦੇ ਨਡਾਲਾ ਤੋਂ ਜਿਥੇ ਪਿੰਡ ਕੂਕਾ ਮੰਡ ਦੀ ਧੁੱਸੀ 'ਚ ਸਿਲੰਡਰਾਂ ਦਾ ਭੁਗਤਾਨ ਕਰ ਕੇ ਵਾਪਸ ਨਡਾਲਾ ਆ ਰਹੇ ਕਰਿੰਦਿਆਂ ਕੋਲੋਂ ਲੁਟੇਰਿਆਂ ਨੇ ਦਾਤਰ ਦਿਖਾ ਕੇ 45,320 ਰੁਪਏ ਲੁੱਟ ਲਏ ਤੇ ਫਰਾਰ ਹੋ ਗਏ। ਕਰਿੰਦਿਆਂ ਨੇ ਦੱਸਿਆ ਕਿ ਉਨ੍ਹਾਂ ਲੁਟੇਰਿਆਂ ਕੋਲ ਪਿਸਤੌਲ ਵੀ ਸੀ, ਜਿਸ ਕਾਰਨ ਅਸੀਂ ਜ਼ਿਆਦਾ ਡਰ ਗਏ ਅਤੇ ਪੈਸੇ ਦੇ ਕੇ ਆਪਣੀ ਜਾਨ ਬਚਾਈ ।
ਨਕਦੀ ਖੋਹ ਕੇ ਭੱਜ ਗਏ: ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਛੋਟਾ ਹਾਥੀ ਚਾਲਕ ਕਰਨ ਪੁੱਤਰ ਸ਼ਿਵ ਕੁਮਾਰ ਵਾਸੀ ਮਾਡਲ ਟਾਊਨ ਨੇ ਦੱਸਿਆ ਕਿ ਉਹ ਨਡਾਲਾ ਦੀ ਸਵਰਨ ਗੈਸ ਏਜੰਸੀ ਦੇ ਸਿਲੰਡਰ ਸਪਲਾਈ ਕਰਦੇ ਹਨ। ਜਦ ਉਹ ਸ਼ਾਮ 4:30 ਕੁ ਵਜੇ ਆਪਣੇ ਸਾਥੀ ਨਾਲ ਛੋਟੇ ਹਾਥੀ 'ਤੇ ਸਿਲੰਡਰ ਸਪਲਾਈ ਦੇਕੇ ਕੂਕਾ ਧੁੱਸੀ ਤੱਕ ਪਹੁੰਚੇ ਤਾਂ ਅਚਾਨਕ ਅੱਗੋਂ ਮੋਟਰਸਾਇਕਲ ਸਵਾਰ 2 ਅਣਪਛਾਤੇ ਲੁਟੇਰੇ ਜਿੰਨਾ ਆਪਣੇ ਮੂੰਹ ਬੰਨੇ ਹੋਏ ਸਨ ।ਉਹਨਾਂ ਨੇ ਸਾਨੂੰ ਰੋਕ ਲਿਆ ਅਤੇ ਕੁੱਟਮਾਰ ਕੀਤੀ ਉਪਰੰਤ ਪਿਸਤੌਲ ਦੀ ਨੋਕ 'ਤੇ ਉਨ੍ਹਾਂ ਪਾਸੋ 45 ਹਜਾਰ 320 ਰੁਪਏ ਲੁੱਟ ਦੇ ਕਰੀਬ ਨਕਦੀ ਖੋਹ ਕੇ ਭੱਜ ਗਏ।
ਪਹਿਲਾਂ ਵੀ ਹੋਈ ਸੀ ਲੁੱਟ: ਇਸ ਦੋਰਾਨ ਸੂਚਨਾ ਮਿਲਣ 'ਤੇ ਮੌਕੇ ਉੱਤੇ ਮਾਲਕਾਂ ਨੂੰ ਸੂਚਿਤ ਕੀਤਾ ਗਿਆ ਅਤੇ ਨਾਲ ਹੀ ਪੁਲਿਸ ਨੂੰ ਵੀ ਸੂਚਿਤ ਕੀਤਾ। ਮੌਕੇ ਉੱਤੇ ਪਹੁੰਚੇ ਗੈਸ ਏਜੰਸੀ ਦੇ ਮਲਿਕ ਨੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਕਿਉਂਕਿ,ਉਹਨਾਂ ਦੇ ਨਾਲ ਮਹੀਨੇ ਵਿਚ ਇਹ ਦੂਜੀ ਘਟਨਾ ਵਾਪਰੀ ਹੈ। ਇਸ ਤੋਂ ਪਹਿਲਾਂ ਮਕਸੂਦਪੁਰ ਤੋਂ ਭੁਲੱਥ ਰੋਡ 'ਤੇ 6600 ਰੁਪਏ ਦੀ ਲੁੱਟ ਹੋਈ ਸੀ। ਇਸ ਇਲਾਕੇ ਵਿਚ ਅਕਸਰ ਹੀ ਲੁੱਟਣ ਖੋਹਾਂ ਹੁੰਦੀਆਂ ਹਨ ਜਿਸ ਕਾਰਨ ਲੋਕ ਪ੍ਰੇਸ਼ਾਨ ਹੁੰਦੇ ਹਨ।
- Cyclone Biparjoy: 48 ਘੰਟਿਆਂ 'ਚ ਆਵੇਗਾ ਚੱਕਰਵਾਤੀ ਤੂਫਾਨ ਬਿਪਰਜੋਏ, ਗੁਜਰਾਤ ਹਾਈ ਅਲਰਟ 'ਤੇ, PM ਮੋਦੀ ਨੇ CM ਪਟੇਲ ਨਾਲ ਕੀਤੀ ਗੱਲਬਾਤ
- Bengaluru Crime News: ਮਾਂ ਦੇ ਕਤਲ ਤੋਂ ਬਾਅਦ ਲਾਸ਼ ਸੂਟਕੇਸ 'ਚ ਭਰ ਕੇ ਧੀ ਪਹੁੰਚੀ ਥਾਣੇ, ਜਾਣੋ ਕੀ ਹੈ ਮਾਮਲਾ
- Delhi Crime: ਪੜ੍ਹਨ-ਲਿਖਣ ਦੀ ਉਮਰ ਵਿੱਚ ਨਾਬਾਲਗਾਂ ਨੇ ਖੂਨ ਨਾਲ ਰੰਗੇ ਹੱਥ, ਚੁੱਕੇ ਹਥਿਆਰ, ਪੁਲਿਸ ਲਈ ਬਣੇ ਚੁਣੌਤੀ
ਉਥੇ ਹੀ ਮੌਕੇ 'ਤੇ ਪਹੁੰਚੇ ਡੀਐਸਪੀ ਭੁਲੱਥ ਸੁਖਨਿੰਦਰ ਸਿੰਘ, ਥਾਣਾ ਮੁੱਖੀ ਬੇਗੋਵਾਲ ਦੀਪਕ ਸ਼ਰਮਾਂ ਪੁਲਿਸ ਪਾਰਟੀ ਸਣੇ ਮੌਕੇ 'ਤੇ ਪਹੁੰਚੇ ਤੇ ਤਫਤੀਸ਼ ਆਰੰਭ ਕਰ ਦਿੱਤੀ ਹੈ ਪੁਲਿਸ ਨੇ ਆਖਿਆ ਕਿ ਲੁੱਟ-ਖੋਹ ਕਰਨ ਵਾਲੇ ਮਾਮਲੇ ਨੂੰ ਲੈ ਕੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।