ਕਪੂਰਥਲਾ: ਪਿੰਡ ਸੰਗੋਜਲਾ ਵਿਚ ਲੁੱਟ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਉਸ ਵਕਤ ਹੀ ਜਦੋਂ ਪੰਪ ਦਾ ਕਰਿੰਦਾ ਸਾਗਰ ਰਕਮ ਨੂੰ ਬੈਂਕ ਵਿਚ ਜਮ੍ਹਾ ਕਰਵਾਉਣ ਜਾ ਰਿਹਾ ਸੀ। ਜਦੋ ਉਹ ਪਿੰਡ ਸੰਗੋਜਲਾ ਤੇ ਜਾਤੀਕੇ ਦਰਮਿਆਨ ਪਹੁੰਚਿਆ ਤਾਂ ਪਿੱਛੇ ਤੋ ਆਏ ਦੋ ਐਕਟਵਾ ਸਵਾਰ (Two Activa riders) ਅਣਪਛਾਤਿਆਂ ਵੱਲੋ ਤੇਜ਼ਧਾਰ ਹਥਿਆਰ ਦੀ ਨੋਕ ਤੇ 2,20 ਲੱਖ ਰੁਪਏ ਦੀ ਖੋਹ ਖਰ ਲਈ ਜਾਂਦੀ ਹੈ।
ਗੱਲਬਾਤ ਦੌਰਾਨ ਸਾਗਰ ਜੋ ਕਿ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਪਿੰਡ ਸੰਗੋਜਲਾ ਦੇ ਇਕ ਪੈਟਰੋਲ ਪੰਪ ਉਤੇ ਨੌਕਰੀ ਕਰਦਾ ਹੈ । ਉਸ ਨੇ ਦੱਸਿਆ ਕੇ ਸਵੇਰੇ 10-11 ਦਰਮਿਆਨ ਜਦੋ ਮੈ ਭੰਡਾਲ ਬੇਟ ਵਿਖੇ ਸਥਿਤ ਬੈਕ ਵਿਚ ਪੈਸੇ ਜਮਾਂ ਕਰਵਾਉਣ ਜਾ ਰਿਹਾ ਸੀ ਤਾ ਪਿੱਛੇ ਤੋ ਆਏ ਦੋ ਅਣਪਛਾਤਿਆਂ ਨੇ ਮੇਰੇ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਨਗਦੀ ਵਾਲਾ ਬੈਗ ਖੋਹ ਲਿਆ।ਉਸ ਵੱਲੋਂ ਸਕੂਟਰ ਦਾ ਨੰਬਰ ਪੀ ਬੀ 09 9340 ਨੋਟ ਕੀਤਾ ਗਿਆ ਹੈ। ਹੁਣ ਪੁਲਿਸ ਜਾਂਚ ਵਿਚ ਪਤਾ ਲਗਾਉਣ ਦੀ ਕੋਸਿਸ਼ ਕਰ ਰਹੀ ਹੈ ਕਿ ਇਹ ਨੰਬਰ ਅਸਲੀ ਹੈ ਜਾ ਨਕਲੀ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੇ ਡੀ ਐਸ ਪੀ ਅਮਰੀਕ ਸਿੰਘ ਚਾਹਲ ਨੇ ਦੱਸਿਆ ਕਿ ਸੀਸੀਟੀਵੀ ਦੀ ਫੋਟੋਜ ਚੈਕ ਕਰਕੇ ਲੁਟੇਰਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਜਲਦ ਲੁਟੇਰੇ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ।
ਇਹ ਵੀ ਪੜੋ: ਪੰਜਾਬ ਕਾਂਗਰਸ ਨੂੰ ਵੱਡਾ ਝਟਕਾ, ਦਰਜਨਾਂ ਪਰਿਵਾਰ ਅਕਾਲੀ ਦਲ 'ਚ ਸ਼ਾਮਲ