ਕਪੂਰਥਲਾ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਲਗਾਤਾਰ ਵਿਦੇਸ਼ਾਂ ਵਿੱਚ ਫਸੇ ਪੰਜਾਬੀ ਨੌਜਵਾਨਾਂ ਨੂੰ ਭਾਰਤ ਵਾਪਿਸ ਲਿਆਂਦਾ ਜਾ ਰਿਹਾ ਹੈ। ਸੰਤ ਸੀਚੇਵਾਲ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਕਿ ਰਸ਼ੀਆ ਦੀ ਜੇਲ੍ਹ ਵਿੱਚ ਫਸੇ ਛੇ ਪੰਜਾਬੀ ਨੌਜਵਾਨਾਂ ਨੂੰ ਛੁਡਾਇਆ ਗਿਆ ਹੈ। ਅੱਜ ਉਹਨਾਂ ਦੀ ਘਰ ਵਾਪਸੀ ਹੋਈ ਹੈ। ਉਹਨਾਂ ਨੇ ਕਿਹਾ ਕਿ ਰੋਜ਼ਗਾਰ ਦੀ ਭਾਲ ਵਿੱਚ ਨੌਜਵਾਨ ਪੀੜੀ ਵਿਦੇਸ਼ ਵਾਲਾ ਰੁੱਖ ਕਰ ਰਹੀ ਹੈ। ਜਿੱਥੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ। ਉਹਨਾਂ ਦੇ ਪੈਸੇ ਵੀ ਬਰਬਾਦ ਹੋ ਰਹੇ ਹਨ। ਉਹਨਾਂ ਨੇ ਕਿਹਾ ਕਿ ਵਾਪਸ ਆਏ ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਨਾਲ ਉੱਥੇ ਅੰਨ ਮਨੁੱਖੀ ਤਸ਼ੱਦਦ ਹੋ ਰਿਹਾ ਸੀ। ਉਹਨਾਂ ਨੂੰ ਯੂਰਪ ਭੇਜਣ ਦੇ ਨਾਂ ਤੇ ਉਹਨਾਂ ਨਾਲ ਟਰੈਵਲ ਏਜੈਂਟਾਂ ਵੱਲੋਂ ਠੱਗੀ ਮਾਰੀ ਗਈ। ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਵੱਲੋਂ ਮੇਰੇ ਤੱਕ ਸੰਪਰਕ ਕੀਤਾ ਗਿਆ। ਅਤੇ ਮੇਰੇ ਵੱਲੋਂ ਮਾਸਕੋ ਵਿਖੇ ਭਾਰਤੀ ਅੰਬੈਸੀ ਨਾਲ ਸੰਪਰਕ ਕੀਤਾ ਗਿਆ।
ਨੌਜਵਾਨਾਂ ਨਾਲ ਹੋਇਆ ਅਣਮਨੁੱਖੀ ਤਸ਼ੱਦਦ : ਵਾਪਿਸ ਆਏ ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਨਾਲ ਉੱਥੇ ਅਣਮਨੁੱਖੀ ਤਸ਼ੱਦਦ ਹੋ ਰਿਹਾ ਸੀ ਅਤੇ ਉਹਨਾਂ ਨੂੰ ਯੂਰਪ ਭੇਜਣ ਦੇ ਨਾਂ ਤੇ ਉਹਨਾਂ ਨਾਲ ਟਰੈਵਲ ਏਜੈਂਟਾਂ ਵੱਲੋਂ ਠੱਗੀ ਮਾਰੀ ਗਈ। ਜਿਸ ਤੋਂ ਬਾਅਦ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਸੰਤ ਸੀਚੇਵਾਲ ਤੱਕ ਸੰਪਰਕ ਕੀਤਾ ਗਿਆ। ਸੰਤ ਸੀਚੇਵਾਲ ਵੱਲੋਂ ਫਿਰ ਮਾਸਕੋ ਵਿਖੇ ਭਾਰਤੀ ਐੰਬੈਸੀ ਨਾਲ ਸੰਪਰਕ ਕੀਤਾ ਗਿਆ। ਜਿਸ ਤੋਂ ਬਾਅਦ ਅੱਜ ਰਸ਼ੀਆ ਦੀ ਜੇਲ੍ਹ ਵਿੱਚੋਂ ਛੇ ਪੰਜਾਬੀ ਨੌਜਵਾਨਾਂ ਨੂੰ ਛਡਾਇਆ ਗਿਆ ਹੈ। ਇਹਨਾਂ ਵਿੱਚ ਬਲਵਿੰਦਰ ਸਿੰਘ ਨਿਵਾਸੀ ਸੋਹਣਾ, ਫਾਜ਼ਿਲਕਾ ਗੁਰਮੀਤ ਸਿੰਘ ਕਪੂਰਥਲਾ, ਗੁਰੂ ਵਿਸ਼ਵਾਸ ਸਿੰਘ ਗੁਰਦਾਸਪੁਰ, ਹਰਜੀਤ ਸਿੰਘ ਗੁਰਦਾਸਪੁਰ, ਲਖਵੀਰ ਸਿੰਘ ਸ਼ਾਹਕੋ, ਰਾਹੁਲ ਕਰਨਾਲ ਹਰਿਆਣਾ ਸ਼ਾਮਿਲ ਹਨ। ਜਿਨਾਂ ਦੀ ਅੱਜ ਘਰ ਵਾਪਸੀ ਹੋਈ ਹੈ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਗਲਤ ਤਰੀਕੇ ਨਾਲ ਵਿਦੇਸ਼ ਨਾ ਜਾਣ। ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਪੈਸਾ ਬਰਬਾਦ ਨਾ ਕਰਨ ਤੇ ਆਪਣੀ ਜਾਨ ਜੋਖਿਮ ਵਿੱਚ ਨਾ ਪਾਉਣ। ਇਸ ਮੌਕੇ ਭਾਰਤ ਵਾਪਿਸ ਪਰਤੇ ਨੌਜਵਾਨਾਂ ਨੇ ਆਪਣੀ ਹੱਡ ਬੀਤੀ ਸੁਣਈ।
ਯੂਰਪ ਭੇਜਣ ਦੇ ਨਾਂ ਤੇ ਉਹਨਾਂ ਨੂੰ ਰਸ਼ੀਆ ਵਿੱਚ ਫਸਾ ਦਿੱਤਾ: ਉਹਨਾਂ ਨੇ ਦੱਸਿਆ ਕਿ ਟਰੈਵਲ ਏਜੰਟਾਂ ਵੱਲੋਂ ਉਹਨਾਂ ਤੋਂ ਪ੍ਰਤੀ ਨੌਜਵਾਨ 13 ਲੱਖ ਰੁਪਏ ਲੈ ਕੇ ਯੂਰਪ ਭੇਜਣ ਦੇ ਨਾਂ ਤੇ ਉਹਨਾਂ ਨੂੰ ਰਸ਼ੀਆ ਵਿੱਚ ਫਸਾ ਦਿੱਤਾ ਗਿਆ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਗਲਤ ਤਰੀਕੇ ਨਾਲ ਵਿਦੇਸ਼ ਨਾ ਜਾਣ। ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਪੈਸਾ ਬਰਬਾਦ ਨਾ ਕਰਨ ਤੇ ਆਪਣੀ ਜਾਨ ਜੋਖਮ ਵਿੱਚ ਨਾ ਪਾਉਣ।