ਕਪੂਰਥਲਾ: ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਕੁਆਰੰਟੀਨ ਕੀਤੇ ਗਏ ਸ਼ਰਧਾਲੂਆਂ ਨੂੰ ਵਿਧਾਇਕ ਰਾਣਾ ਗੁਰਜੀਤ ਮਿਲਣ ਪੁਜੇ। ਇਸ ਦੌਰਾਨ ਸ਼ਰਧਾਲੂਆਂ ਨੇ ਕੁਆਰੰਟੀਨ ਸੈਂਟਰ 'ਚ ਸਹੀ ਪ੍ਰਬੰਧ ਨਾ ਹੋਣ ਦਾ ਵਿਰੋਧ ਕੀਤਾ।
ਕੁਆਰੰਟੀਨ ਕੀਤੇ ਹੋਏ ਸ਼ਰਧਾਲੂਆਂ ਨੂੰ ਮਿਲਣ ਗਏ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਸ਼ਰਧਾਲੂਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਗੁੱਸੇ 'ਚ ਆਏ ਸ਼ਰਧਾਲੂਆਂ ਨੇ ਸਰਕਾਰ ਵੱਲੋਂ ਸਹੀ ਪ੍ਰਬਧ ਨਾ ਕੀਤੇ ਜਾਣ ’ਤੇ ਨਰਾਜ਼ਗੀ ਜ਼ਾਹਿਰ ਕੀਤੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਰਾਣਾ ਗੁਰਜੀਤ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਆਪਣੀ ਸਮੱਸਿਆਵਾਂ ਦੇ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ਰਧਾਲੂਆਂ 'ਚ ਘਰ ਨਾ ਭੇਜੇ ਜਾਣ ਨੂੰ ਲੈ ਕੇ ਰੋਸ ਹੈ ਤੇ ਦੂਜਾ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਫ ਸਫਾਈ ਤੇ ਪੀਣ ਦੇ ਪਾਣੀ ਆਦਿ ਦਾ ਸਹੀ ਪ੍ਰਬੰਧਨ ਨਾ ਹੋਣ ਕਾਰਨ ਨਾਰਾਜ਼ ਸਨ। ਉਨ੍ਹਾਂ ਦੱਸਿਆ ਕਿ ਮਾੜੇ ਪ੍ਰਬੰਧਨ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫਟਕਾਰ ਲਗਾਈ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਇੱਥੇ ਦੇ ਕੁਆਰੰਟੀਨ ਸੈਂਟਰ ਨੂੰ ਪੀਟੀਯੂ 'ਚ ਸ਼ਿਫਟ ਕਰਕੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਨਾਲ ਗੱਲਬਾਤ ਵੀ ਕਰਨਗੇ।