ਕਪੂਰਥਲਾ: ਪਿੰਡ ਸੂਜੋਕਾਲੀਆ ਤੋਂ ਠੱਟਾ ਨਵਾਂ ਰਾਹੀਂ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ ਜਾਂਦੀ ਸੜਕ ਤੇ ਪਿੰਡ ਠੱਟਾ ਪੁਰਾਣਾ ਨਜ਼ਦੀਕ ਖਸਤਾ ਹਾਲਤ ਕਾਰਨ ਬਣੇ ਛੋਟੇ ਪੁਲ ਨੂੰ ਸਰਕਾਰ ਤੋਂ ਪ੍ਰਾਪਤ ਟੈਂਡਰ ਰਾਹੀਂ ਠੇਕੇਦਾਰ ਵੱਲੋਂ ਪੁਲ ਨੂੰ ਤੋੜ ਕੇ ਨਵਾਂ ਪੁਲ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਪਰ ਰਾਹਗੀਰਾਂ ਨੂੰ ਆਰਜ਼ੀ ਰਸਤਾ ਠੀਕ ਨਾ ਬਣਾਉਣ ਕਰਕੇ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਪਿੰਡ ਦੇ ਵਸਨੀਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਜ਼ਦੀਕ ਹੀ ਬੂਟੇ ਲਗਾ ਕੇ ਨਰਸਰੀ ਤਿਆਰ ਕੀਤੀ ਗਈ ਸੀ, ਪਰ ਰਸਤਾ ਠੀਕ ਨਾ ਹੋਣ ਕਰਕੇ ਰਾਹਗੀਰ ਇਸ ਪਾਸੇ ਵੱਲ ਦੀ ਲੰਘਣ ਲੱਗ ਪਏ। ਜਿਸ ਕਾਰਨ ਕਾਫੀ ਬੂਟੇ ਨਸ਼ਟ ਹੋ ਗਏ।
ਉਨ੍ਹਾਂ ਕਿਹਾ ਕਿ ਝੋਨੇ ਦੀ ਕਟਾਈ ਦਾ ਸੀਜ਼ਨ ਹੋਣ ਕਰਕੇ ਗਲਤ ਸਮੇਂ ਪੁਲ ਤੋੜਿਆ ਗਿਆ ਹੈ, ਜਿਸ ਕਾਰਨ ਰਸਤਾ ਠੀਕ ਨਾ ਹੋਣ ਕਰਕੇ ਕਿਸਾਨਾਂ ਨੂੰ ਵੀ ਮੁਸ਼ਕਲ ਆ ਰਹੀ ਹੈ, ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਠੇਕੇਦਾਰ ਨੂੰ ਆਰਜ਼ੀ ਰਸਤਾ ਠੀਕ ਕਰਨ ਲਈ ਕਿਹਾ ਤਾਂ ਉਹ ਧਮਕੀਆਂ ਦੇਣ ਲੱਗ ਗਏ ਕਿ ਉਹ ਕੰਮ ਛੱਡ ਕੇ ਚਲੇ ਜਾਣਗੇ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ।
ਇਹ ਵੀ ਪੜ੍ਹੋ: ਲਖੀਮਪੁਰ ਖੀਰੀ ‘ਚ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਤੀਆ ਲਿਆਂਦੀਆਂ ਜਲ੍ਹਿਆਂਵਾਲੇ ਬਾਗ਼