ETV Bharat / state

ਵੱਧਦੀ ਮਹਿੰਗਾਈ ਲਈ ਦੇਸ਼ ਦੀ ਐਨ.ਡੀ.ਏ ਸਰਕਾਰ ਜਿੰਮੇਵਾਰ : ਸਿੱਧੂ

ਨਵਜੋਤ ਸਿੱਧੂ ਨੇ ਕਿਹਾ ਕਿ ਐਨ.ਡੀ.ਏ. ਸਰਕਾਰ ਤੇਲ ਕੀਮਤਾਂ ਦੇ ਬੇਤਹਾਸ਼ਾ ਵਾਧੇ (Rising oil prices) ਨੂੰ ਜਾਇਜ਼ ਠਹਿਰਾਉਣ ਵਿੱਚ ਅਸਫ਼ਲ ਰਹੀ ਹੈ ਕਿਉਂਕਿ ਤੇਲ ਖ੍ਰੀਦਿਆ ਬਹੁਤ ਘੱਟ ਦਰਾਂ ’ਤੇ ਜਾ ਰਿਹਾ ਹੈ। ਯੂ.ਪੀ.ਏ. ਸਰਕਾਰ ਸੀ ਕਿ ਸਸਤਾ ਤੇਲ ਮੁਹੱਈਆ ਕਰਵਾਉਂਦੀ ਸੀ ਜਦਕਿ ਐਨ.ਡੀ.ਏ. ਸਰਕਾਰ ਸਮਾਜ ਦੀਆਂ ਬੁਨਿਆਦੀ ਲੋੜਾਂ ਉੱਤੇ ਬੇਲੋੜੇ ਟੈਕਸ ਵਸੂਲ ਰਹੀ ਹੈ।

ਵੱਧਦੀ ਮਹਿੰਗਾਈ ਲਈ ਦੇਸ਼ ਦੀ ਐਨ.ਡੀ.ਏ ਸਰਕਾਰ ਜਿੰਮੇਵਾਰ : ਸਿੱਧੂ
ਵੱਧਦੀ ਮਹਿੰਗਾਈ ਲਈ ਦੇਸ਼ ਦੀ ਐਨ.ਡੀ.ਏ ਸਰਕਾਰ ਜਿੰਮੇਵਾਰ : ਸਿੱਧੂ
author img

By

Published : Jan 2, 2022, 7:57 PM IST

ਫਗਵਾੜਾ : ਅਗਾਮੀ ਵਿਧਾਨਸਭਾ ਚੋਣਾਂ (Upcoming Assembly elections) ਨੂੰ ਲੈਕੇ ਪੰਜਾਬ ਕਾਂਗਰਸ ਵਲੋਂ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇੰਨਾਂ ਰੈਲੀਆਂ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵਲੋਂ ਸ਼ਿਰਕਤ ਕਰਦਿਆਂ ਸੰਬੋਧਨ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਫਗਵਾੜਾ 'ਚ ਵੀ ਕਾਂਗਰਸ ਦੀ ਵੱਡੀ ਰੈਲੀ ਸੀ, ਜਿਸ 'ਚ ਨਵਜੋਤ ਸਿੱਧੂ ਨੇ ਕਿਹਾ ਕਿ ਇਹ ਸਾਲ 2022 ਦੀ ਪੰਜਾਬ ਕਾਂਗਰਸ ਦੀ ਪਹਿਲੀ ਰੈਲੀ ਉਸ ਪਰਦੇ ਨੂੰ ਹਟਾਉਂਦੀ ਹੈ ਜਿਸ ਦੇ ਪਿੱਛੇ ਐਨਡੀਏ ਸਰਕਾਰ ਆਪਣੇ ਨਾਗਰਿਕਾਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੱਚ ਦਾ ਪਤਾ ਹੋਣਾ ਚਾਹੀਦਾ ਹੈ।

ਸਿੱਧੂ ਨੇ ਲੋਕਾਂ ਨੂੰ ਬਦਲਦੇ ਪੰਜਾਬ ਤੋਂ ਜਾਣੂ ਕਰਵਾਇਆ ਜੋ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਦਾ ਹੈ। ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਸਮਰਥਕਾਂ ਦੀ ਮੌਜੂਦਗੀ (Presence of women supporters) ਵੀ ਦੇਖੀ ਗਈ ਆਮ ਤੌਰ ‘ਤੇ ਸਿਆਸੀ ਰੈਲੀਆਂ ਵਿਚ ਅਜਿਹਾ ਦੇਖਣ ਨੂੰ ਨਹੀਂ ਮਿਲਦਾ, ਇਹ ਪੰਜਾਬੀ ਸਮਾਜ ਵਿੱਚ ਔਰਤਾਂ ਦੀ ਬਦਲਦੀ ਅਤੇ ਸਸ਼ਕਤ ਭੂਮਿਕਾ ਦਾ ਪ੍ਰਣਾਮ ਹੈ।

  • BJP is responsible for sky rocketing prices.. Petrol/Diesel has increased from Rs 50 to Rs 100, LPG cylinder has increased from 400 to 900, Dal prices have doubled in last 5 years, Edible oil prices have increased by over 5 times, but have wages of daily labourers increased? pic.twitter.com/Be0TNKusDN

    — Navjot Singh Sidhu (@sherryontopp) January 2, 2022 " class="align-text-top noRightClick twitterSection" data=" ">

ਨਵਜੋਤ ਸਿੱਧੂ ਨੇ ਲੋਕਾਂ ਨੂੰ ਯਾਦ ਦਿਵਾਇਆ ਕਿ ਪਿਛਲੇ ਇੱਕ ਦਹਾਕੇ ਵਿੱਚ ਐਨ.ਡੀ.ਏ. ਸਰਕਾਰ ਦੁਆਰਾ ਬੁਨਿਆਦੀ ਵਸਤੂਆਂ ਦੀ ਕੀਤੀ ਗਈ ਮਹਿੰਗਾਈ ਬੇਬੁਨਿਆਦ ਤੇ ਅਨੁਚਿਤ ਹੈ। ਇਸਨੇ ਆਮ ਲੋਕਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ। 2014 ਵਿੱਚ ਡੀਜ਼ਲ ਦੀ ਕੀਮਤ 50 ਰੁਪਏ ਸੀ ਅਤੇ 2022 ਵਿੱਚ ਇਹ ਵਧ ਕੇ 95 ਰੁਪਏ ਤੱਕ ਪਹੁੰਚ ਗਈ, ਜਦੋਂ ਕਿ 2014 ਵਿੱਚ ਪੈਟਰੋਲ ਦੀ ਕੀਮਤ 66 ਰੁਪਏ ਸੀ ਜੋ 2022 ਵਿੱਚ 110 ਰੁਪਏ ਤੱਕ ਪਹੁੰਚ ਗਈ ਹੈ।

ਨਵਜੋਤ ਸਿੱਧੂ ਨੇ ਕਿਹਾ ਕਿ ਐਨ.ਡੀ.ਏ. ਸਰਕਾਰ ਤੇਲ ਕੀਮਤਾਂ ਦੇ ਬੇਤਹਾਸ਼ਾ ਵਾਧੇ (Rising oil prices) ਨੂੰ ਜਾਇਜ਼ ਠਹਿਰਾਉਣ ਵਿੱਚ ਅਸਫ਼ਲ ਰਹੀ ਹੈ ਕਿਉਂਕਿ ਤੇਲ ਖ੍ਰੀਦਿਆ ਬਹੁਤ ਘੱਟ ਦਰਾਂ ’ਤੇ ਜਾ ਰਿਹਾ ਹੈ। ਯੂ.ਪੀ.ਏ. ਸਰਕਾਰ ਸੀ ਕਿ ਸਸਤਾ ਤੇਲ ਮੁਹੱਈਆ ਕਰਵਾਉਂਦੀ ਸੀ ਜਦਕਿ ਐਨ.ਡੀ.ਏ. ਸਰਕਾਰ ਸਮਾਜ ਦੀਆਂ ਬੁਨਿਆਦੀ ਲੋੜਾਂ ਉੱਤੇ ਬੇਲੋੜੇ ਟੈਕਸ ਵਸੂਲ ਰਹੀ ਹੈ, ਇਸ ਦੀ ਕੋਈ ਵਿਆਖਿਆ ਨਹੀਂ ਹੈ।

ਇਸੇ ਤਰ੍ਹਾਂ ਖਾਣ ਵਾਲੇ ਤੇਲ ਜਿਵੇਂ ਕਿ ਮੂੰਗਫਲੀ ਦਾ ਤੇਲ, ਵਨਸਪਤੀ ਤੇਲ, ਸੋਇਆ ਤੇਲ ਦੀਆਂ ਕੀਮਤਾਂ ਵਿੱਚ ਪਿਛਲੇ 10 ਸਾਲਾਂ ਵਿੱਚ 300 ਗੁਣਾ ਵਾਧਾ ਹੋਇਆ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਸਭ ਉਨ੍ਹਾਂ ਵਲੋਂ ਉਲੀਕੇ ਗਏ ‘ਪੰਜਾਬ ਮਾਡਲ’ ਨੂੰ ਲਾਗੂ ਕਰਨ ਦੀ ਲੋੜ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਕਿਸਾਨਾਂ ਨੂੰ ਖੇਤੀ ਉਪਜਾਂ ਲਈ ਘੱਟੋ-ਘੱਟ ਸਮਰਥਨ ਮੁੱਲ ਮੁਹੱਈਆ ਕਰਵਾਇਆ ਜਾਵੇ ਜਿਵੇਂ ਕਿ ‘ਪੰਜਾਬ ਮਾਡਲ’ ਵਿਚ ਇਸ ਨੂੰ ਦਿਖਾਇਆ ਗਿਆ ਹੈ।

ਨਵਜੋਤ ਸਿੱਧੂ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ‘ਪੰਜਾਬ ਮਾਡਲ’ ਨੂੰ ਹਰ ਪੱਖੋਂ ਅਧਿਐਨ ਕਰਕੇ ਹੀ ਤਿਆਰ ਕੀਤਾ ਗਿਆ ਹੈ। ਇਸ ਵਿਚ ਉਨ੍ਹਾਂ ਨੇ ਇਸ ਤੱਥ ਨੂੰ ਵੀ ਧਿਆਨ 'ਚ ਰੱਖਿਆ ਹੈ ਕਿ ਪੰਜਾਬ ਦੀ ਵੱਡੀ ਆਬਾਦੀ ਐਨ.ਆਰ.ਆਈ ਹੈ ਅਤੇ ਇਹ ਮਹੱਤਵਪੂਰਨ ਹੈ ਕਿ ਉਨ੍ਹਾਂ ਨੂੰ ਪੰਜਾਬ ਦੇ ਨਾਗਰਿਕਾਂ ਵੱਜੋਂ ਹੀ ਗਿਣਿਆ ਜਾਵੇ ਅਤੇ ਉਨ੍ਹਾਂ ਦੀ ਕਦਰ ਕੀਤੀ ਜਾਵੇ। ਉਨ੍ਹਾਂ ਤਜਵੀਜ਼ ਦਿੱਤੀ ਕਿ ਪਰਵਾਸੀ ਪੰਜਾਬੀਆਂ ਲਈ ਇੱਕ ਸਿੰਗਲ ਵਿੰਡੋ ਕਲੀਅਰੈਂਸ ਪੋਰਟਲ ਬਣਾਇਆ ਜਾਵੇਗਾ ਜਿਸ ਵਿੱਚ ਦੇਰੀ, ਪਰੇਸ਼ਾਨੀ ਅਤੇ ਬੇਲੋੜੀ ਖੱਜਲ-ਖੁਆਰੀ ਨੂੰ ਖਤਮ ਕਰਕੇ, ਜਾਇਦਾਦ ਅਤੇ ਜ਼ਮੀਨ ਨਾਲ ਸਬੰਧਤ ਉਨ੍ਹਾਂ ਦੇ ਕੰਮ ਆਰਾਮਦਾਰੀ ਨਾਲ ਕਰਵਾਏ ਜਾ ਸਕਣਗੇ। ਉਨ੍ਹਾਂ ਕਿਹਾ ਕਿ ਪਰਵਾਸੀ ਪੰਜਾਬੀ ਪੰਜਾਬ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ‘ਪੰਜਾਬ ਮਾਡਲ’ ਕਾਰੋਬਾਰ ਸਥਾਪਤ ਕਰਨ ਨੂੰ ਪ੍ਰੇਰਿਤ ਕਰਨ ਲਈ ਸੌਖੀ ਪ੍ਰਣਾਲੀ ਮੁਹੱਈਆ ਕਰਵਾਏਗਾ।

ਕਾਂਗਰਸ ਸਰਕਾਰ ਦੀ ਗੱਲ ਕਰਦਿਆਂ ਸਿੱਧੂ ਨੇ ਕਿਹਾ ਕਿ ਅੱਜ ਸਾਡਾ ਇੱਕ ਦਲਿਤ ਆਗੂ ਕੁਸ਼ਲਤਾ ਨਾਲ ਪੰਜਾਬ ਦੀ ਅਗਵਾਈ ਕਰ ਰਿਹਾ ਹੈ। ਥੋੜ੍ਹੇ ਸਮੇਂ ਵਿੱਚ ਹੀ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੇ ਪੰਜਾਬ ਨੂੰ ਇੱਕ ਉੱਦਮੀ ਸੂਬਾ ਬਨਣ ਦਾ ਰਾਹ ਪੱਧਰਾ ਕੀਤਾ ਹੈ ਅਤੇ ਸਿਸਟਮ ਵਿੱਚ ਸਭ ਲਈ ਬਰਾਬਰੀ ਦੀ ਆਸ ਪੈਦਾ ਕੀਤੀ ਹੈ।

ਇਹ ਵੀ ਪੜ੍ਹੋ : ਸਰਕਾਰ ਦੇ ਝੂਠ ਦਾ ਠੋਕ ਕੇ ਹਿਸਾਬ ਲਵੇਗੀ ਪੰਜਾਬ ਦੀ ਜਨਤਾ : ਹਰਪਾਲ ਚੀਮਾ

ਉਨ੍ਹਾਂ ਅੱਗੇ ਕਿਹਾ ਕਿ ਇਹ ਸਮਾਂ ਹੈ ਕਿ ਦਲਿਤ ਸਮਾਜ ਵਿੱਚ ਬਾਲ ਮੌਤ ਦਰ ਨਾਲ ਨਜਿੱਠਿਆ ਜਾਵੇ ਕਿਉਂਕਿ ਬੱਚੇ ਸੂਬੇ ਦਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਸਮਾਜਿਕ ਬੁਰਾਈਆਂ ਤੋਂ ਬਚਾਇਆ ਜਾਣਾ ਚਾਹੀਦਾ ਹੈ। ਦਲਿਤ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਭਾਜਪਾ ਦੀ ਨੀਤੀ ਬਾਰੇ ਸਵਾਲ ਪੁੱਛਣਾ ਜ਼ਰੂਰੀ ਹੈ, ਕਿ ਜੋ ਫੰਡ ਲੋਕਾਂ ਨੂੰ ਵੰਡੇ ਜਾਣੇ ਸਨ ਉਹ ਕਿੱਥੇ ਹਨ ? ਸਿੱਧੂ ਨੇ ਕਿਹਾ ਕਿ ਅਜੇ ਵੀ 3-4 ਸਾਲਾਂ ਦੀ ਦੇਰੀ ਨਾਲ ਇਹ ਲਾਭ ਸਹੀ ਲੋਕਾਂ ਤੱਕ ਪਹੁੰਚਣ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ।

ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਸਭ ਤੋਂ ਅਹਿਮ ਮੁੱਦੇ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਪੂਰੇ ਪੰਜਾਬ ਲਈ ਚਿੰਤਾ ਦਾ ਕੇਂਦਰ ਬਣੇ ਹੋਏ ਹਨ। ਅਕਾਲੀ ਦਲ ਅਤੇ ਐਨ.ਡੀ.ਏ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ, ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਜਾਅਲੀ ਵਜ਼ੀਫ਼ਿਆਂ, ਵਿਦਿਆਰਥੀਆਂ ਦੀਆਂ ਰਜਿਸਟ੍ਰੇਸ਼ਨਾਂ ਦੇ ਗ਼ੈਰ-ਕਾਨੂੰਨੀ ਧੰਦੇ ਨਾਲ ਸਮਾਜ ਅਤੇ ਸੂਬੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਿਸਟਮ ਨੂੰ ਚੁਣੌਤੀ ਦੇਣ ਅਤੇ ਇਸ ਸੰਕਟ ਵਿੱਚੋਂ ਉੱਠ ਕੇ ਹਰ ਬੱਚੇ ਨੂੰ ਸਿੱਖਿਆ ਦਾ ਹੱਕ ਦਿਵਾਉਣ ਅਤੇ ਪੰਜਾਬ ਦਾ ਭਵਿੱਖ ਬਨਾਉਣ ਦਾ ਸਮਾਂ ਆ ਗਿਆ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸਿਧਾਂਤ ਅਤੇ ਰਾਹੁਲ ਗਾਂਧੀ ਦੀ ਜੜ੍ਹ "ਸੱਚ, ਸਦਭਾਵਨਾ ਅਤੇ ਨਿਰਭੈਅਤਾ" ਵਿੱਚ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਦ੍ਰਿਸ਼ਟੀਕੋਣ ਨਾਲ ਬਿਨਾਂ ਕਿਸੇ ਡਰ ਦੇ ਅੱਗੇ ਵਧੀਏ ਅਤੇ ਭ੍ਰਿਸ਼ਟ ਕੇਂਦਰ ਸਰਕਾਰ ਦੇ ਭ੍ਰਿਸ਼ਟ ਪ੍ਰਸ਼ਾਸਨ ਸਾਹਮਣੇ ਆਪਣੀ ਨੈਤਿਕਤਾ ਨਾਲ ਸਮਝੌਤਾ ਨਾ ਕਰੀਏ।

ਇਹ ਵੀ ਪੜ੍ਹੋ : ਇਸ ਵਾਰ ਮਜੀਠਾ ਹਲਕੇ ‘ਚ ਕਾਂਗਰਸ ਤੇ ‘ਆਪ’ ਵਿਚਾਲੇ ਹੋਵੇਗੀ ਟੱਕਰ :ਲਾਲੀ ਮਜੀਠੀਆ

ETV Bharat Logo

Copyright © 2024 Ushodaya Enterprises Pvt. Ltd., All Rights Reserved.