ਕਪੂਰਥਲਾ: ਜ਼ਿਲ੍ਹਾ ਕਪੂਰਥਲਾ ਦੇ ਪ੍ਰਕਾਸ਼ ਐਵਨਿਊ (Prakash Avenue) ਵਿੱਚ ਰਹਿੰਦੇ ਮੋਹਨ ਲਾਲ ਦੇ ਪਰਿਵਾਰ ਦਾ ਹੋਣਹਾਰ ਬੇਟਾ ਮੋਹਿੰਦਰ ਰਾਜ 2013 ਵਿੱਚ ਬੀ ਐਸ ਐਫ (BSF ) ਵਿੱਚ ਬਤੌਰ ਅਸਿਸਟੈਂਟ ਕਮਾਂਡੈਂਟ ਭਰਤੀ (Joined the Assistant Commandant ) ਹੋਇਆ। ਤਿੰਨਾਂ ਭੈਣਾਂ ਦਾ ਇਕੱਲਾ ਭਰਾ ਹੋਣ ਕਰਕੇ ਮਾਂ ਨਹੀਂ ਚਾਹੁੰਦੀ ਸੀ ਕਿ ਬੇਟਾ ਬੀਐਸਐਫ ਵਿੱਚ ਜਾ ਕੇ ਨੌਕਰੀ ਕਰੇ ਅਤੇ ਮਾਂ ਹਮੇਸ਼ਾ ਚਾਹੁੰਦੀ ਸੀ ਕਿ ਉਸ ਦਾ ਬੇਟਾ ਹਮੇਸ਼ਾ ਉਸ ਦੀਆਂ ਅੱਖਾਂ ਦੇ ਸਾਹਮਣੇ ਰਹੇ ਪਰ ਹਾਲਾਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਮਹਿੰਦਰ ਰਾਜ 2013 ਵਿੱਚ ਬੀਐੱਸਐੱਫ ਵਿੱਚ ਬਤੌਰ ਅਸਿਸਟੈਂਟ ਕਮਾਂਡੈਂਟ ਸਲੈਕਟ (Joined the Assistant Commandant ) ਹੋਣ ਮਗਰੋਂ ਭਰਤੀ ਹੋ ਗਿਆ।
ਸ਼ਹੀਦ ਮਹਿੰਦਰ ਰਾਜ ਦੀ ਮਾਂ ਮੁਤਾਬਿਕ ਉਸ ਦੀ ਟਰੇਨਿੰਗ ਤੋਂ ਬਾਅਦ ਦੇਸ਼ ਦੇ ਵੱਖ ਵੱਖ ਕੋਨਿਆਂ ਵਿੱਚ ਪੋਸਟਿੰਗ ਹੋਈ ਅਤੇ ਕਾਰਗਿਲ ਦੀ ਲੜਾਈ(Kargil War) ਦੌਰਾਨ ਮੋਹਿੰਦਰ ਰਾਜ ਵੀ ਇਸ ਲੜਾਈ ਦਾ ਇੱਕ ਹਿੱਸਾ ਬਣਿਆ ਪਰ ਇੱਕ ਦਿਨ ਪਰਿਵਾਰ ਨੂੰ ਇਹ ਖ਼ਬਰ ਮਿਲੀ ਕਿ ਉਨ੍ਹਾਂ ਦਾ ਬੇਟਾ ਦੇਸ਼ ਲਈ ਆਪਣੀ ਜਾਨ ਵਾਰ ਗਿਆ ਹੈ ਘਰ ਦਾ ਇਕਲੌਤਾ ਬੇਟਾ (only son of the house) ਜਿਸ ਨੂੰ ਮਾਂ ਕਦੀ ਆਪਣੀਆਂ ਅੱਖਾਂ ਤੋਂ ਦੂਰ ਨਹੀਂ ਰੱਖਣਾ ਚਾਹੁੰਦੀ ਸੀ ਅੱਜ ਮਾਂ ਨੂੰ ਸਦੀਵੀ ਵਿਛੋੜਾ ਦੇ ਗਿਆ ਅਤੇ ਸਾਰੀ ਉਮਰ ਲਈ ਉਹਦੀਆਂ ਅੱਖਾਂ ਵਿਚ ਹੰਝੂ ਦੇ ਗਿਆ।
ਸ਼ਹੀਦ ਡਿਪਟੀ ਕਮਾਂਡੈਂਟ (Shaheed Deputy Commandant) ਮਹਿੰਦਰ ਰਾਜ ਦੀ ਮਾਤਾ ਕੋਮਲ ਦੱਸਦੀ ਹੈ ਕਿ ਜਿਸ ਦਿਨ ਬੇਟਾ ਸ਼ਹੀਦ ਹੋਇਆ ਉਸ ਤੋਂ ਬਾਅਦ ਰਸਮੀ ਕਿਰਿਆ ਮਗਰੋਂ ਨੂੰਹ ਵੀ ਆਪਣੇ ਪੇਕੇ ਚਲੀ ਗਈ (daughter in law went to her parents) ਅਤੇ ਅੱਜ ਡਿਪਟੀ ਕਮਾਂਡੈਂਟ ਮਹਿੰਦਰ ਰਾਜ ਦਾ ਇਕ ਬੇਟਾ ਵੀ ਹੈ (Mahendra Raj also has a son) ਜੋ ਵਿਦੇਸ਼ ਵਿੱਚ ਪੜ੍ਹਾਈ ਕਰ ਰਿਹਾ ਹੈ। ਪਰ ਇੰਨੇ ਸਾਲਾਂ ਦੌਰਾਨ ਉਸ ਦੀ ਮਾਂ ਨੇ ਕਦੀ ਉਸ ਨੂੰ ਦਾਦੀ ਨਾਲ ਮਿਲਣ ਲਈ ਨਹੀਂ ਆਉਣ ਦਿੱਤਾ।
ਹਾਲਾਤ ਇਹ ਹੋ ਗਏ ਕਿ ਸ਼ਹੀਦ ਦੀ ਪਤਨੀ ਨੂੰ ਸਰਕਾਰ ਨੇ ਇਕ ਵੱਡੇ ਅਹੁਦੇ ਉੱਪਰ ਨੌਕਰੀ ਦੇ ਦਿੱਤੀ ਅਤੇ ਸ਼ਹੀਦ ਦੀ ਪੂਰੀ ਪੈਨਸ਼ਨ (Full pension of martyr ) ਵੀ ਉਸ ਦੀ ਪਤਨੀ ਨੂੰ ਮਿਲਣੀ ਸ਼ੁਰੂ ਹੋ ਗਈ। ਇਸ ਦੌਰਾਨ ਘਰ ਵਿੱਚ ਸ਼ਹੀਦ ਡਿਪਟੀ ਕਮਾਂਡੈਂਟ ਮਹਿੰਦਰ ਰਾਜ ਦੇ ਪਿਤਾ ਮੋਹਨ ਲਾਲ ਅਤੇ ਮਾਤਾ ਕੋਮਲ ਇਕੱਲੇ ਰਹਿ ਗਏ ਕਰੀਬ ਡੇਢ ਸਾਲ ਪਹਿਲੇ ਸ਼ਹੀਦ ਦੇ ਪਿਤਾ ਮੋਹਨ ਲਾਲ ਦਾ ਦੇਹਾਂਤ (Martyrs father Mohanlal passed away ) ਹੋ ਗਿਆ ਜਿਸ ਤੋਂ ਬਾਅਦ ਅੱਜ ਸ਼ਹੀਦ ਦੀ ਮਾਤਾ ਕੋਮਲ ਆਪਣੇ ਘਰ ਵਿੱਚ ਇਕੱਲੀ ਰਹਿੰਦੀ ਹੈ।
ਸ਼ਹੀਦ ਦੀ ਮਾਤਾ ਕੋਮਲ ਦੱਸਦੇ ਨੇ ਕਿ ਅੱਜ ਘਰ ਦੇ ਹਾਲਾਤ ਇਹ ਹੋ ਗਏ ਨੇ ਕਿ ਬੇਟਾ ਪਹਿਲੇ ਸ਼ਹੀਦ ਹੋ ਚੁੱਕਿਆ ਹੈ , ਨੂੰਹ ਸਾਥ ਛੱਡ ਗਈ ਅਤੇ ਪਤੀ ਦਾ ਦੇਹਾਂਤ ਹੋ ਗਿਆ। ਹੁਣ ਜੇ ਕੁਝ ਬਚਿਆ ਤਾਂ ਉਹ ਉਨ੍ਹਾਂ ਦਾ ਆਪਣਾ ਇਕੱਲਾਪਣ ਅਤੇ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ (Old age pension) ਬੁਢਾਪਾ ਪੈਨਸ਼ਨ। ਉਨ੍ਹਾਂ ਦੇ ਮੁਤਾਬਕ ਅੱਜ ਨਾ ਤੇ ਸਰਕਾਰ ਵੱਲੋਂ ਉਨ੍ਹਾਂ ਦੇ ਬੇਟੇ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਦਾ ਕੋਈ ਹਿੱਸਾ ਉਨ੍ਹਾਂ ਨੂੰ ਮਿਲਦਾ ਹੈ ਅਤੇ ਨਾ ਹੀ ਉਨ੍ਹਾਂ ਕੋਲ ਘਰ ਚਲਾਉਣ ਲਈ ਕੋਈ ਹੋਰ ਜ਼ਰੀਆ ਹੈ।
ਕੋਮਲ ਦੱਸਦੇ ਹਨ ਕਿ ਉਨ੍ਹਾਂ ਦੀ ਨੂੰ ਕਦੀ ਕਦੀ ਮਹਿਜ਼ 10 ਹਜ਼ਾਰ ਰੁਪਏ ਉਨ੍ਹਾਂ ਨੂੰ ਭੇਜ ਦਿੰਦੀ ਹੈ ਉਹ ਵੀ ਹਰ ਮਹੀਨੇ ਸਮੇਂ ਸਿਰ ਨਹੀਂ ਆਉਂਦੇ। ਉਨ੍ਹਾਂ ਦੇ ਮੁਤਾਬਕ ਜਦ ਉਹ ਪੈਸਿਆਂ ਲਈ ਨੂੰਹ ਨਾਲ ਗੱਲ ਕਰਨਾ ਚਾਹੁੰਦੇ ਨੇ ਤਾਂ ਨੂੰ ਬਹਾਨਾ ਲਗਾ ਕੇ ਫੋਨ ਕੱਟ ਦਿੰਦੀ ਹੈ । ਉਨ੍ਹਾਂ ਦੇ ਮੁਤਾਬਕ ਬੁਢਾਪੇ ਵਿੱਚ ਉਨ੍ਹਾਂ ਨੂੰ ਥੋੜ੍ਹੇ ਜਿਹੇ ਪੈਸਿਆਂ ਲਈ ਇਸ ਤਰ੍ਹਾਂ ਨੂੰ ਨੂੰ ਫੋਨ ਕਰਨਾ ਚੰਗਾ ਨਹੀਂ ਲੱਗਦਾ ਉਨ੍ਹਾਂ ਕਿਹਾ ਕਿ ਅਫ਼ਸਰ ਸ਼ਹੀਦ ਹੋਏ ਬੇਟੇ ਦੀ ਮਾਂ ਹੋਣ ਦੇ ਬਾਵਜੂਦ ਆਪਣੇ ਘਰ ਨੂੰ ਚਲਾਉਣ ਲਈ ਬੇਟੀ ਦੇ ਸਹਾਰੇ ਜਾਂ ਫਿਰ ਬੁਢਾਪਾ ਪੈਨਸ਼ਨ ਦੇ ਸਹਾਰੇ ਹੀ ਹਨ।
ਉਨ੍ਹਾਂ ਨੇ ਸਰਕਾਰ ਅੱਗੇ ਗੁਜ਼ਾਰਿਸ਼ ਕੀਤੀ ਹੈ ਕਿ ਸਰਕਾਰ ਕੋਈ ਐਸਾ ਪ੍ਰਬੰਧ ਕਰੇ ਕਿ ਬੇਟੇ ਦੀ ਪੈਨਸ਼ਨ ਦਾ ਕੁਝ ਹਿੱਸਾ ਉਨ੍ਹਾਂ ਦੇ ਖਾਤੇ ਵਿੱਚ ਆਵੇ ਤਾਂ ਕੀ ਉਹ ਉਸ ਨਾਲ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ। ਉਨ੍ਹਾਂ ਦੇ ਮੁਤਾਬਕ ਬੇਟੀਆਂ ਮਦਦ ਜ਼ਰੂਰ ਕਰਦੀਆਂ ਹਨ ਪਰ ਬੇਟੀਆਂ ਦੀ ਮੱਦਦ ਲੈਣਾ ਵੀ ਚੰਗਾ ਨਹੀਂ ਲੱਗਦਾ। ਅੱਜ ਉਨ੍ਹਾਂ ਕੋਲ ਉਨ੍ਹਾਂ ਦੀਆਂ ਬੇਟੀਆਂ ਹੀ ਨੇ ਜੋ ਉਨ੍ਹਾਂ ਨੂੰ ਮਿਲ ਜਾਂਦੀਆਂ ਹਨ।
ਕੋਮਲ ਦੱਸਦੇ ਹਨ ਕਿ ਬੇਟੇ ਦੇ ਸ਼ਹੀਦ ਹੋਣ ਤੋਂ ਬਾਅਦ ਜਦ ਸਰਕਾਰ ਵੱਲੋਂ ਨੂੰਹ ਨੂੰ ਇੱਕ ਅਫ਼ਸਰ ਰੈਂਕ ਦੀ ਨੌਕਰੀ ਦੇ ਦਿੱਤੀ ਗਈ ਤਾਂ ਲੱਗਦਾ ਸੀ ਕਿ ਸ਼ਾਇਦ ਬੇਟੇ ਦੀ ਕਮੀ ਮਹਿਸੂਸ ਨਹੀਂ ਹੋਵੇਗੀ ਪਰ ਨੂੰਹ ਦੇ ਸਾਥ ਛੱਡਣ ਤੋਂ ਬਾਅਦ ਬੁਢਾਪਾ ਪੈਨਸ਼ਨ ਭਾਰਤ ਸਰਕਾਰ ਵੱਲੋਂ ਨਹੁੰ ਨੂੰ ਹੀ ਲਗਾ ਦਿੱਤੀ ਗਈ ਤਾਂ ਉਨ੍ਹਾਂ ਕੋਲ ਨਾ ਤਾਂ ਬੇਟਾ ਰਿਹਾ ਅਤੇ ਨਾ ਹੀ ਘਰ ਚਲਾਉਣ ਦਾ ਕੋਈ ਸਾਧਨ। ਇਸ ਤੋਂ ਬਾਅਦ ਉਨ੍ਹਾਂ ਦੇ ਪਤੀ ਮੋਹਨ ਲਾਲ ਵੱਲੋਂ ਕਈ ਕੇਸ ਕੀਤੇ ਗਏ ਜਿਸ ਵਿਚ ਆਪਣੇ ਹੱਕ ਲਈ ਮੰਗ ਰੱਖੀ ਗਈ ਪਰ ਕਰੀਬ ਡੇਢ ਸਾਲ ਪਹਿਲੇ ਪਤੀ ਦਾ ਵੀ ਦੇਹਾਂਤ ਹੋ ਗਿਆ। ਉਨ੍ਹਾਂ ਮੁਤਾਬਕ ਹੁਣ ਇਸ ਬੁਢਾਪੇ ਵਿੱਚ ਉਹ ਇੰਨੀ ਭੱਜ ਨੱਠ ਨਹੀਂ ਕਰ ਸਕਦੇ ਅਤੇ ਸਰਕਾਰ ਤੋਂ ਚਾਹੁੰਦੇ ਨੇ ਕਿ ਸਰਕਾਰ ਹੀ ਉਨ੍ਹਾਂ ਦੀ ਕੋਈ ਮੱਦਦ ਕਰੇ ।
ਇਹ ਵੀ ਪੜ੍ਹੋ: ਹੁਣ ਲੋਕ ਪੀਂਣਗੇ ਰਾਵੀ ਦਾ ਪਾਣੀ, ਘਰ ਘਰ ਪਹੁੰਚੇਗਾ ਦਰਿਆ ਦਾ ਪਾਣੀ