ETV Bharat / state

ਸੁਲਤਾਨਪੁਰ ਲੋਧੀ 'ਚ ਸਾਫ਼-ਸਫ਼ਾਈ ਯਕੀਨੀ ਬਣਾਉਣ ਲਈ ਮੋਬਾਈਲ ਐਪ ਜਾਰੀ - ਸਾਫ਼-ਸਫ਼ਾਈ ਯਕੀਨੀ ਬਣਾਉਣ ਲਈ ਮੋਬਾਈਲ ਐਪ ਲਾਂਚ

550ਵੇਂ ਪ੍ਰਕਾਸ਼ ਪੁਰਬ ਸਬੰਧੀ ਸੁਲਤਾਨਪੁਰ ਲੋਧੀ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ। ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੀ ਹੈ। ਇਸ ਦੇ ਮੱਦੇਨਜ਼ਰ ਸ਼ਹਿਰ 'ਚ ਪਖਾਨਿਆਂ ਦੀ ਸਾਫ਼-ਸਫ਼ਾਈ ਯਕੀਨੀ ਬਣਾਉਣ ਲਈ ਇੱਕ ਮੋਬਾਈਲ ਐਪ ਜਾਰੀ ਕੀਤਾ ਗਿਆ ਹੈ।

ਫ਼ੋਟੋ
author img

By

Published : Nov 11, 2019, 10:01 PM IST

ਸੁਲਤਾਨਪੁਰ ਲੋਧੀ : ਬਾਬੇ ਨਾਨਕ ਦੀ ਧਰਤੀ ਸੁਲਤਾਨਪੁਰ ਲੋਧੀ ਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਨਿਰਵਿਘਨ ਸੇਵਾਵਾਂ ਯਕੀਨੀ ਬਣਾਉਣ ਲਈ ਇੱਕ ਵਿਸ਼ੇਸ਼ ਮੋਬਾਈਲ ਐਪਲੀਕੇਸ਼ਨ ਤਿਆਰ ਕੀਤੀ ਗਈ ਹੈ ਜਿਸ ਨਾਲ ਇਨ੍ਹਾਂ ਸੇਵਾਵਾਂ ਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਈ ਕੁਲਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਸ ਮੋਬਾਈਲ ਐਪ ਦਾ ਮੁੱਖ ਮਕਸਦ ਜਲ ਸਪਲਾਈ ਤੇ ਸੈਨੀਟੇਸ਼ਨ ਸੇਵਾਵਾਂ ਦੀ ਲਗਾਤਾਰ ਨਿਗਰਾਨੀ ਅਤੇ ਸਾਹਮਣੇ ਆਉਂਦੀਆਂ ਕਮੀਆਂ ਪੇਸ਼ੀਆਂ ਨੂੰ ਫੌਰੀ ਦੂਰ ਕਰਨਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਡਬਲਿਊਐਸਐਸ5500 ਨਾਮ ਦੀ ਮੋਬਾਈਲ ਐਪ ਲਾਂਚ ਕੀਤੀ ਗਈ ਹੈ ਜਿਸ ਰਾਹੀਂ ਵੱਖ ਵੱਖ ਸਥਾਨਾਂ 'ਤੇ ਫੀਲਡ ਸਟਾਫ ਵੱਲੋਂ ਜਾਇਜ਼ਾ ਲੈਣਾ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਗਰੀ ਵਿਚ ਸ਼ਰਧਾਲੂਆਂ ਲਈ 4000 ਤੋਂ ਵੱਧ ਪਖਾਨੇ, 10 ਵਾਟਰ ਏਟੀਐਮ ਤੇ 50 ਵਾਟਰ ਸਟੇਸ਼ਨ ਸਥਾਪਿਤ ਕੀਤੇ ਗਏ ਹਨ।

ਇਸ ਤੋਂ ਇਲਾਵਾ ਸਾਰੀਆਂ ਜਨਤਕ ਸਹੂਲਤਾਂ ਅਤੇ ਜਲ ਸਥਾਨਾਂ 'ਤੇ ਕਿਊਆਰ ਕੋਡ ਲਾਏ ਗਏ ਹਨ, ਜਿਨ੍ਹਾਂ ਨੂੰ ਚੈਕਿੰਗ ਕਰਨ ਵਾਲੇ ਅਧਿਕਾਰੀ ਵੱਲੋਂ ਸਕੈਨ ਕੀਤਾ ਜਾਣਾ ਲਾਜ਼ਮੀ ਹੈ। ਜਦੋਂ ਸਬੰਧਤ ਸਟਾਫ ਮੈਂਬਰ ਇਹ ਕਿਊਆਰ ਕੋਡ ਸਕੈਨ ਕਰਦਾ ਹੈ ਤਾਂ ਉਸ ਦੀ ਮੋਬਾਈਲ 'ਤੇ ਇਕ ਨਵੀਂ ਵਿੰਡੋ ਖੁੱਲ੍ਹ ਜਾਂਦੀ ਹੈ, ਜਿਸ 'ਤੇ ਉਸ ਵੱਲੋਂ ਕੀਤੀ ਚੈਕਿੰਗ ਨਾਲ ਸਬੰਧਤ ਪ੍ਰਸ਼ਨਾਵਲੀ ਖੁੱਲ੍ਹ ਜਾਂਦੀ ਹੈ ਤੇ ਉਸ ਨੂੰ ਸਾਰੇ ਸਵਾਲਾਂ ਦਾ ਜਵਾਬ ਦੇਣਾ ਪੈਂਦਾ ਹੈ।

ਇਨ੍ਹਾਂ ਸਵਾਲਾਂ ਰਾਹੀਂ ਇਹ ਜਾਣਿਆ ਜਾਂਦਾ ਹੈ ਕਿ ਵਾਟਰ ਸਟੇਸ਼ਨ ਠੀਕ ਚੱਲ ਰਿਹਾ ਹੈ? ਕਿਤੇ ਕੋਈ ਨੁਕਸ ਤਾਂ ਨਹੀਂ ਹੈ? ਇਸ ਦੌਰਾਨ ਜੇ ਕੋਈ ਨੁਕਸ ਜਾਂ ਕਮੀ ਪੇਸ਼ੀ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਡਿਊਟੀ ਅਫ਼ਸਰ ਦੀ ਨਿਗਰਾਨੀ ਵਿੱਚ ਉਹ ਨੁਕਸ ਚੈਕਿੰਗ ਦੇ ਤਿੰਨ ਘੰਟੇ ਅੰਦਰ ਦੂਰ ਕਰਨਾ ਜ਼ਰੂਰੀ ਹੁੰਦਾ ਹੈ ਤੇ ਡਿਊਟੀ ਅਫ਼ਸਰ ਵੱਲੋਂ ਪੂਰਾ ਸਿਸਟਮ ਹਰ 4 ਘੰਟਿਆਂ ਬਾਅਦ ਚੈੱਕ ਕਰਨਾ ਜ਼ਰੂਰੀ ਕੀਤਾ ਗਿਆ ਹੈ। ਛੋਟੇ ਨੁਕਸ ਦੂਰ ਕਰਨ ਲਈ 6 ਮੋਬਾਈਲ ਵੈਨਾਂ ਵੀ ਸੇਵਾਵਾਂ ਦੇ ਰਹੀਆਂ ਹਨ।

Intro:ਪਵਿੱਤਰ ਨਗਰੀ ਵਿਚ 24 ਘੰਟੇ ਜਲ ਸਪਲਾਈ ਤੇ ਸੈਨੀਟੇਸ਼ਨ ਸੇਵਾਵਾਂ ਯਕੀਨੀ ਬਣਾਉਣ ਲਈ ਵਿਸ਼ੇਸ਼ ਐਪ

ਸਾਰੀਆਂ ਜਨਤਕ ਸੇਵਾਵਾਂ ਤੇ ਪਖਾਨਿਆਂ 'ਤੇ ਲੱਗੇ ਹਨ ਕਿਊਆਰ ਕੋਡ, ਨਿਰੀਖਣ ਕਰਨ ਵਾਲੇ ਅਧਿਕਾਰੀ ਲਈ ਕਿਊਆਰ ਕੋਡ ਸਕੈਨ ਕਰਨਾ ਲਾਜ਼ਮੀ

ਚੈਕਿੰਗ ਕਰਨ ਵਾਲੇ ਅਧਿਕਾਰੀ ਨੂੰ ਕਿਊਆਰ ਕੋਡ ਸਕੈਨ ਕਰਨ 'ਤੇ ਪ੍ਰਸ਼ਨਾਵਲੀ ਦੇ ਦੇਣੇ ਪੈਂਦੇ ਹਨ ਜਵਾਬ
Body:ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਨਿਰਵਿਘਨ ਸੇਵਾਵਾਂ ਯਕੀਨੀ ਬਣਾਉਣ ਲਈ ਇਕ ਵਿਸ਼ੇਸ਼ ਮੋਬਾਈਲ ਐਪਲੀਕੇਸ਼ਨ ਤਿਆਰ ਕੀਤੀ ਗਈ ਹੈ, ਜਿਸ ਨਾਲ ਇਨ੍ਹਾਂ ਸੇਵਾਵਾਂ ਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਐਸਈ ਸ੍ਰੀ ਕੁਲਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਸ ਮੋਬਾਈਲ ਐਪ ਦਾ ਮੁੱਖ ਮਕਸਦ ਜਲ ਸਪਲਾਈ ਤੇ ਸੈਨੀਟੇਸ਼ਨ ਸੇਵਾਵਾਂ ਦੀ ਲਗਾਤਾਰ ਨਿਗਰਾਨੀ ਅਤੇ ਸਾਹਮਣੇ ਆਉਂਦੀਆਂ ਕਮੀਆਂ ਪੇਸ਼ੀਆਂ ਨੂੰ ਫੌਰੀ ਦੂਰ ਕਰਨਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਡਬਲਿਊਐਸਐਸ5500 ਨਾਮ ਦੀ ਮੋਬਾਈਲ ਐਪ ਜਾਰੀ ਕੀਤੀ ਗਈ ਹੈ, ਜਿਸ ਰਾਹੀਂ ਵੱਖ ਵੱਖ ਸਥਾਨਾਂ 'ਤੇ ਫੀਲਡ ਸਟਾਫ ਵੱਲੋਂ ਜਾਇਜ਼ਾ ਲੈਣਾ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਗਰੀ ਵਿਚ ਸ਼ਰਧਾਲੂਆਂ ਲਈ 4000 ਤੋਂ ਵੱਧ ਪਖਾਨੇ, 10 ਵਾਟਰ ਏਟੀਐਮ ਤੇ 50 ਵਾਟਰ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਸ੍ਰੀ ਸੈਣੀ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਨਿਰਵਿਘਨ ਸੇਵਾਵਾਂ ਦੇਣ ਲਈ ਵਿਭਾਗ ਵੱਲੋਂ ਇਨ੍ਹਾਂ ਸਹੂਲਤਾਂ ਦੀ ਲਗਾਤਾਰ ਚੈਕਿੰਗ ਦੀ ਲੋੜ ਮਹਿਸੂਸ ਕੀਤੀ ਗਈ, ਜਿਸ ਕਾਰਨ ਇਹ ਵਿਸ਼ੇਸ਼ ਐਪ ਬਣਾਈ ਗਈ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸਾਰੀਆਂ ਜਨਤਕ ਸਹੂਲਤਾਂ ਅਤੇ ਜਲ ਸਥਾਨਾਂ 'ਤੇ ਕਿਊਆਰ ਕੋਡ ਲਾਏ ਗਏ ਹਨ, ਜਿਨ੍ਹਾਂ ਨੂੰ ਚੈਕਿੰਗ ਕਰਨ ਵਾਲੇ ਅਧਿਕਾਰੀ ਵੱਲੋਂ ਸਕੈਨ ਕੀਤਾ ਜਾਣਾ ਲਾਜ਼ਮੀ ਹੈ। ਜਦੋਂ ਸਬੰਧਤ ਸਟਾਫ ਮੈਂਬਰ ਇਹ ਕਿਊਆਰ ਕੋਡ ਸਕੈਨ ਕਰਦਾ ਹੈ ਤਾਂ ਉਸ ਦੀ ਮੋਬਾਈਲ 'ਤੇ ਇਕ ਨਵੀਂ ਵਿੰਡੋ ਖੁੱਲ੍ਹ ਜਾਂਦੀ ਹੈ, ਜਿਸ 'ਤੇ ਉਸ ਵੱਲੋਂ ਕੀਤੀ ਚੈਕਿੰਗ ਨਾਲ ਸਬੰਧਤ ਪ੍ਰਸ਼ਨਾਵਲੀ ਖੁੱਲ੍ਹ ਜਾਂਦੀ ਹੈ ਤੇ ਉਸ ਨੂੰ ਸਾਰੇ ਸਵਾਲਾਂ ਦਾ ਜਵਾਬ ਦੇਣਾ ਪੈਂਦਾ ਹੈ। ਇਨ੍ਰਾਂ ਸਵਾਲਾਂ ਰਾਹੀਂ ਇਹ ਜਾਣਿਆ ਜਾਂਦਾ ਹੈ ਕਿ ਵਾਟਰ ਸਟੇਸ਼ਨ ਠੀਕ ਚੱਲ ਰਿਹਾ ਹੈ, ਕਿਤੇ ਕੋਈ ਨੁਕਸ ਤਾਂ ਨਹੀਂ ਹੈ, ਆਦਿ। ਇਸ ਦੌਰਾਨ ਜੇ ਕੋਈ ਨੁਕਸ ਜਾਂ ਕਮੀ ਪੇਸ਼ੀ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਡਿਊਟੀ ਅਫਸਰ ਦੀ ਨਿਗਰਾਨੀ ਵਿਚ ਉਹ ਨੁਕਸ ਚੈਕਿੰਗ ਦੇ ਤਿੰਨ ਘੰਟੇ ਅੰਦਰ ਦੂਰ ਕਰਨਾ ਜ਼ਰੂਰੀ ਹੁੰਦਾ ਹੈ ਤੇ ਡਿਊਟੀ ਅਫਸਰ ਵੱਲੋਂ ਪੂਰਾ ਸਿਸਟਮ ਹਰ ਚਾਰ ਘੰਟੇ ਬਾਅਦ ਚੈੱਕ ਕਰਨਾ ਜ਼ਰੂਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਿਰਵਿਘਨ ਸੇਵਾਵਾਂ ਲਈ ਕਰੀਬ 100 ਸਥਾਨਾਂ 'ਤੇ ਹਰ ਚਾਰ ਘੰਟੇ ਬਾਅਦ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐਸਈ ਸੁਖਮਿੰਦਰ ਸਿੰਘ (ਪਟਿਆਲਾ ਸਰਕਲ), ਪਰਮਜੀਤ ਸਿੰਘ (ਜਲੰਧਰ ਸਰਕਲ) ਤੇ ਸੁਖਪਿੰਦਰ ਸਿੰੰਘ ਕਾਰਜਕਾਰੀ ਇੰਜਨੀਅਰ ਕਪੂਰਥਲਾ ਸ਼ਿਕਾਇਤ ਨਿਬੇੜੂ ਸਿਸਟਮ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 1200 ਦੇ ਕਰੀਬ ਨੁਕਸ ਪਤਾ ਲੱਗੇ, ਜਿਨ੍ਹਾਂ ਵਿਚੋਂ 1180 ਨੂੰ ਸਬੰਧਤ ਸਟਾਫ ਵੱਲੋਂ ਦੂਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਐਪ ਸਾਰੀਆਂ 19 ਪਾਰਕਿੰਗਜ਼ ਤੇ 70 ਲੰਗਰ ਸਥਾਨਾਂ (ਕਰੀਬ 1000 ਏਕੜ ਰਕਬਾ) ਨੂੰ ਕਵਰ ਕਰ ਰਹੀ ਹੈ। ਛੋਟੇ ਨੁਕਸ ਦੂਰ ਕਰਨ ਲਈ 6 ਮੋਬਾਈਲ ਵੈਨਾਂ ਵੀ ਸੇਵਾਵਾਂ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਤੇ ਵਿÝਭਾਗ ਦੇ ਸਕੱਤਰ ਜਸਪ੍ਰੀਤ ਤਲਵਾਰ ਤੇ ਵਧੀਕ ਸਕੱਤਰ ਮੁਹੰਮਦ ਇਸ਼ਫਾਕ ਤੇ ਹੋਰ ਅਧਿਕਾਰੀਆਂ ਦੀ ਅਗਵਾਈ ਹੇਠ ਕੀਤਾ ਗਿਆ ਹੈ।

ਇਸ ਮੌਕੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰੰਘ ਚੀਮਾ ਨੇ ਵਿਭਾਗ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਪੰਜਾਬ ਸਰਕਾਰ ਸੁਲਤਾਨਪੁਰ ਲੋਧੀ ਪੁੱਜੀ ਸੰਗਤ ਨੂੰ ਨਿਰਵਿਘਨ ਸੇਵਾਵਾਂ ਤੇ ਮਿਆਰੀ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸ਼ਰਧਾਲੂਆਂ ਨੂੰ ਹਰ ਲੋੜੀਂਦੀ ਸਹੂਲਤ ਦੇਣ 'ਚ ਕੋਈ ਕਸਰ ਨਹੀਂ ਛੱਡ ਰਿਹਾ।
Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.