ਫ਼ਗਵਾੜਾ: ਸ਼ਹਿਰ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਫ਼ਗਵਾੜਾ ਦੇ ਸਰਾਫਾ ਬਾਜ਼ਾਰ ਵਿੱਚ 4 ਹਥਿਆਰਬੰਦ ਲੁਟੇਰੇ ਸੁਨਿਆਰੇ ਦੀ ਵਰਕਸ਼ਾਪ 'ਤੇ ਹਥਿਆਰਾਂ ਦੇ ਨੌਕ 'ਤੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਵਰਕਸ਼ਾਪ ਦੇ ਮੁੱਖ ਕਾਰੀਗਰ ਡੂੰਮ ਬੰਗਾਲੀ ਨੇ ਦੱਸਿਆ ਕਿ ਵਾਰਦਾਤ ਵੇਲੇ ਉਹ ਇੱਕਲੇ ਹੀ ਵਰਕਸ਼ਾਪ ਵਿੱਚ ਕੰਮ ਕਰ ਰਹੇ ਸੀ।
ਪੀੜਤ ਡੂੰਮ ਬੰਗਾਲੀ ਨੇ ਦੱਸਿਆ ਕਿ 4 ਲੁਟੇਰੇ ਮੂੰਹ 'ਤੇ ਕੱਪੜਾ ਬੰਨ ਕੇ ਵਰਕਸ਼ਾਪ ਵਿੱਚ ਦਾਖ਼ਲ ਹੋਏ ਅਤੇ ਉਸ ਦੀ ਕੰਨਪੱਟੀ ਉੱਤੇ ਪਿਸਟਲ ਰੱਖ ਕੇ ਉਸ ਕੋਲ ਪਏ ਕਰੀਬ ਅੱਧਾ ਕਿਲੋ ਦੇ ਕਰੀਬ ਸੋਨਾ ਲੈ ਕੇ ਫ਼ਰਾਰ ਹੋ ਗਏ। ਮੁੱਖ ਕਾਰੀਗਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜਿਹੜੇ 4 ਲੁਟੇਰੇ ਵਰਕਸ਼ਾਪ ਵਿੱਚ ਅੰਦਰ ਹੋਏ, ਉਨ੍ਹਾਂ ਸਾਰਿਆਂ ਦੇ ਮੂੰਹ ਬੰਨ੍ਹੇ ਸੀ ਅਤੇ 3 ਲੁਟੇਰਿਆਂ ਕੋਲ ਪਿਸਟਲ ਅਤੇ ਇਕ ਕੋਲ ਕਿਰਪਾਨ ਅਤੇ ਹੋਰ ਤੇਜ਼ ਹਥਿਆਰ ਸਨ। ਮਾਮਲੇ ਦੀ ਸੂਚਨਾ ਮਿਲਦੇ ਹੀ ਫ਼ਗਵਾੜਾ ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਿਟੀ ਦੇ ਐਸਐਚਓ ਵਿਜੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਸ਼ਹਿਰ ਵਿੱਚ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਰਹੀ ਹੈ ਅਤੇ ਪੁਲਿਸ ਦੇ ਹੱਥ ਲੁਟੇਰਿਆਂ ਦੇ ਕੁੱਝ ਸੁਰਾਗ ਦੀ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਸਾਰੇ ਲੁਟੇਰਿਆਂ ਨੂੰ ਗ੍ਰਿਫ਼ਤ ਵਿੱਚ ਲੈ ਲਿਆ ਜਾਵੇਗਾ। ਐਸਐਚਓ ਦੇ ਮੁਤਾਬਕ 4 ਲੁਟੇਰਿਆਂ ਦੇ ਸਕੈਚ ਵੀ ਜਾਰੀ ਕਰ ਦਿੱਤੇ ਗਏ ਹਨ । ਲੁੱਟ ਦੀ ਵਾਰਦਾਤ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਡਰੇ ਹੋਏ ਹਨ।
ਇਹ ਵੀ ਪੜ੍ਹੋ: ਇੱਟ ਨਾਲ ਇੱਟ ਖੜਕਾਉਣ ਵਾਲਾ ਹੱਥ ਨਾਲ ਹੱਥ ਜੋੜ ਮੰਗ ਰਿਹਾ ਮੁਆਫ਼ੀ