ETV Bharat / state

ਕੋਰੋਨਾ ਦੇ ਸਾਏ ਹੇਠ ਰੇਲ ਕੋਚ ਫੈਕਟਰੀ ਨੇ ਮੁੜ ਫੜੀ ਰਫ਼ਤਾਰ

ਕੇਂਦਰ ਸਰਕਾਰ ਵੱਲੋੇਂ 50 ਫੀਸਦ ਸਟਾਫ਼ ਦੇ ਸਹਿਯੋਗ ਨਾਲ ਉਦਯੋਗ ਸ਼ੁਰੂ ਕਰਨ ਦੇ ਹੁੱਕਮ ਤੋਂ ਬਾਅਦ ਕਪੂਰਥਲਾ ਦੇ ਰੇਲ ਕੋਚ ਫੈਕਟਰੀ ਨੇ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਹੈ। ਫੈਕਟਰੀ ਵੱਲੋਂ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਚ ਰੱਖਦਿਆਂ ਕੰਮ ਸ਼ੁਰੂ ਕੀਤਾ ਗਿਆ ਹੈ।

ਰੇਲ ਕੋਚ ਫੈਕਟਰੀ ਨੇ ਮੁੜ ਫੜੀ ਰਫ਼ਤਾਰ
ਰੇਲ ਕੋਚ ਫੈਕਟਰੀ ਨੇ ਮੁੜ ਫੜੀ ਰਫ਼ਤਾਰ
author img

By

Published : May 2, 2020, 8:52 AM IST

ਕਪੂਰਥਲਾ: ਸੂਬੇ ਭਰ 'ਚ ਕੋਵਿਡ-19 ਕਾਰਨ ਲੱਗੇ ਕਰਫਿਊ ਦੌਰਾਨ ਸੂਬੇ ਦੀਆਂ ਜਿੱਥੇ ਸਾਰੀਆਂ ਫੈਕਟਰੀਆਂ ਅਤੇ ਉਦਯੋਗ ਧੰਦੇ ਬੰਦ ਹਨ ਉੱਥੇ ਹੀ ਕਪੂਰਥਲਾ ਦੀ ਰੇਲ ਕੋਚ ਫੈਕਟਰੀ ਨੇ ਗ੍ਰੀਨ ਜ਼ੋਨ 'ਚ ਆਉਣ ਤੋਂ ਬਾਅਦ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਮ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਕਪੂਰਥਲਾ ਦੀ ਰੇਲ ਕੋਚ ਫੈਕਟਰੀ ਦੇਸ਼ ਦੀ ਸਭ ਤੋਂ ਵੱਡੀ ਰੇਲ ਕੋਚ ਫੈਕਟਰੀ ਹੈ ਅਤੇ ਦੇਸ਼ ਦੀ ਆਰਥਿਕਤਾ ਵਿੱਚ ਇਸ ਦਾ ਵੱਡਾ ਯੋਗਦਾਨ ਹੈ।

ਰੇਲ ਕੋਚ ਫੈਕਟਰੀ ਨੇ ਮੁੜ ਫੜੀ ਰਫ਼ਤਾਰ

ਜਾਣਕਾਰੀ ਦਿੰਦਿਆਂ ਫੈਕਟਰੀ ਦੇ ਜਨਰਲ ਮੈਨੇਜਰ ਰਵਿੰਦਰ ਗੁਪਤਾ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਦਿਆਂ 50 ਫੀਸਦ ਵਰਕਰਾਂ ਦੇ ਸਹਿਯੋਗ ਨਾਲ ਨਿਰਮਾਣ ਕਾਰਜ ਮੁੜ ਸ਼ੁਰੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਫੈਕਟਰੀ ਵੱਲੋਂ ਵਰਕਰਾਂ ਨੂੰ ਕਈ ਸਹੂਲਤਾਵਾਂ ਵੀ ਮੁੱਹਈਆਂ ਕਰਵਾਈਆਂ ਗਈਆਂ ਹਨ ਅਤੇ ਵਰਕਰਾਂ ਨੂੰ ਕੋਰੋਨਾ ਤੋਂ ਬਚਣ ਦੇ ਸੁਝਾਵਾਂ ਦੀ ਪਾਲਣਾ ਕਰਨ ਦੀ ਵੀ ਗੱਲ ਆਖੀ ਗਈ ਹੈ। ਵਰਕਰਾਂ ਨੂੰ ਫੈਕਟਰੀ ਅੰਦਰ ਬਣੇ ਮਾਸਕ ਅਤੇ ਸਟੀਲ ਕੈਪ ਲਾਊਣੀ ਲਾਜ਼ਮੀ ਹੈ ਅਤੇ ਫੈਕਟਰੀ ਨੂੰ ਖੁੱਲ੍ਹਣ ਤੋਂ ਪਹਿਲਾਂ ਸਾਰੀਆਂ ਵਰਕਸ਼ਾਪ ਨੂੰ ਸੈਨੇਟਾਈਜ਼ ਕੀਤਾ ਜਾਂਦਾ ਹੈ।

ਜਨਰਲ ਮੈਨੇਜਰ ਨੇ ਫੈਕਟਰੀ 'ਚ ਕੋਰੋਨਾ ਮਰੀਜ਼ ਪਾਏ ਜਾਣ 'ਤੇ ਫੈਕਟਰੀ ਵੱਲੋਂ ਕੀਤੇ ਗਏ ਪ੍ਰਬੰਧਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਕੋਰੋਨਾ ਮਰੀਜ਼ ਜਾਂ ਕੋਰੋਨਾ ਸ਼ੱਕੀ ਪਾਏ ਜਾਣ 'ਤੇ ਫੈਕਟਰੀ ਵੱਲੋਂ ਆਈਸੋਲੇਸ਼ਨ ਵਾਰਡ ਅਤੇ ਹਸਪਤਾਲ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਸ ਮੁਸੀਬਤ ਨਾਲ ਨਜਿੱਠਣ ਲਈ ਤਿਆਰ-ਬਰ-ਤਿਆਰ ਹੈ। ਇਸ ਦੇ ਨਾਲ ਹੀ ਫੈਕਟਰੀ ਵੱਲੋਂ ਇੱਕ ਮਸ਼ੀਨ ਬਣਾਈ ਗਈ ਹੈ ਜੋ ਬਾਹਰੋਂ ਆਉਣ ਵਾਲੇ ਟਰੱਕਾਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰਦੀ ਹੈ।

ਫੈਕਟਰੀ ਦੇ ਵਰਕਰ ਨੇ ਦੱਸਿਆ ਕਿ ਮੁਲਾਜ਼ਮਾਂ ਵੱਲੋਂ ਸਰਕਾਰ ਅਤੇ ਫੈਕਟਰੀ ਵੱਲੋਂ ਜਾਰੀ ਸਾਰੀਆਂ ਹਦਾਇਤਾਂ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਫੈਕਟਰੀ 'ਚ ਕੰਮ ਕਰਨ 'ਚ ਕੋਈ ਦਿੱਕਤ ਨਹੀਂ ਆ ਰਹੀ।

ਦੱਸਣਯੋਗ ਹੈ ਕਿ ਸੂਬੇ 'ਚ ਲੌਕਡਾਊਨ ਦੌਰਾਨ 20 ਅਪ੍ਰੈਲ ਨੂੰ ਕੇਂਦਰ ਸਰਕਾਰ ਨੇ 50 ਫੀਸਦੀ ਮੁਲਾਜ਼ਮਾਂ ਨਾਲ ਉਦਯੋਗਾਂ ਨੂੰ ਖੋਲ੍ਹਣ ਦੀ ਮੰਜ਼ੂਰੀ ਦਿੱਤੀ ਸੀ ਜਿਸ ਤੋਂ ਬਾਅਦ ਰੇਲ ਕੋਚ ਫੈਕਟਰੀ ਨੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਮੁੜ ਰਫ਼ਤਾਰ ਫੜ੍ਹ ਲਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.