ਕਪੂਰਥਲਾ : ਸ਼੍ਰਮਦਾਨ ਸਵੱਛ ਅਭਿਆਨ ਮੁਹਿੰਮ ਤਹਿਤ ਪੂਰੇ ਦੇਸ਼ 'ਚ ਸਫ਼ਾਈ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਇਸੇ ਤਹਿਤ ਕਪੂਰਥਲਾ 'ਚ ਵੀ ਨਗਰ ਨਿਗਮ ਵੱਲੋਂ ਸਫ਼ਾਈ ਮੁਹਿੰਮ ਚਲਾਈ ਗਈ, ਜਿਸ 'ਚ ਨਗਰ ਨਿਗਮ ਦੇ ਕਮਿਸ਼ਨਰ ਅਤੇ ਅਧਿਕਾਰੀਆਂ, ਨਗਰ ਕੌਂਸਲਰਾਂ ਨੇ ਇਸ ਮੁਹਿੰਮ 'ਚ ਸ਼ਮੂਲੀਅਤ ਕੀਤੀ। ਇਸ ਦੌਰਾਨ ਜਿਥੇ ਵਧੀਕ ਕਮਿਸ਼ਨਰ ਅਨੁਪਮ ਕਲੇਰ ਨੇ ਲੋਕਾਂ ਨੂੰ ਆਸ਼ਵਾਸਨ ਦਿਵਾਇਆ ਇਹ ਅਭਿਆਨ ਜਾਰੀ ਰਹੇਗਾ। ਲੋਕਾਂ ਨੂੰ ਸਫਾਈ ਵਾਲਾ ਮਾਹੌਲ ਮਿਲੇਗਾ।
ਕਾਂਗਰਸੀ ਵਿਧਾਇਕ ਨੇ ਸੂਬਾ ਸਰਕਾਰ ਨੂੰ ਕੱਸਿਆ ਤੰਜ : ਉਥੇ ਹੀ ਇਸ ਦੌਰਾਨ ਇਸ ਮੁਹਿੰਮ ਵਿੱਚ ਸ਼ਾਮਲ ਹੋਏ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਸ਼ਲਾਘਾਯੋਗ ਹੈ। ਪਰ ਇਸ ਮੁਹਿੰਮ ਦੌਰਾਨ ਜ਼ਿਆਦਾਤਰ ਲੋਕ ਫੋਟੋ ਖਿਚਵਾਉਣ ਲਈ ਝਾੜੂ ਫੜ ਕੇ ਚਲੇ ਜਾਂਦੇ ਹਨ। ਇਸ ਲਈ ਉਨ੍ਹਾਂ ਨੇ ਅੱਜ ਝਾੜੂ ਨਹੀਂ ਫੜਿਆ,ਪਰ ਕਪੂਰਥਲਾ ਦੀ ਮਾੜੀ ਸਫਾਈ ਵਿਵਸਥਾ ਨੂੰ ਸੁਧਾਰਨ ਲਈ ਉਨ੍ਹਾਂ ਨੇ ਰੋਜ਼ਾਨਾ ਨਗਰ ਨਿਗਮ ਦੇ 50 ਵਾਰਡਾਂ ਵਿੱਚੋਂ 10 ਵਾਰਡਾਂ ਦੀ ਖੁਦ ਸਫਾਈ ਕਰਨ ਦੀ ਜ਼ਿੰਮੇਵਾਰੀ ਲਈ ਹੈ। ਜਿਸ ਦਾ ਕਾਰਨ ਇਹ ਹੈ ਕਿ ਜਦੋਂ ਤੋਂ ਸਰਕਾਰ ਬਦਲੀ ਹੈ।ਕਪੂਰਥਲਾ ਵਿੱਚ ਸਫ਼ਾਈ ਵਿਵਸਥਾ ਟੁੱਟ ਚੁੱਕੀ ਹੈ, ਜਿਸ ਦਾ ਕਾਰਨ ਹੈ ਸਫ਼ਾਈ ਕਰਮਚਾਰੀਆਂ ਦੀ ਭਰਤੀ ਤੱਕ ਨਹੀਂ ਹੋ ਸਕੀ ਅਤੇ ਜੋ ਕਰਮਚਾਰੀ ਹਨ ਉਹ ਜ਼ਿਆਦਾਤਰ ਹੜਤਾਲਾਂ ਉੱਤੇ ਰਹਿੰਦੇ ਹਨ। ਇਸ ਦੀ ਜ਼ਿੰਮੇਵਾਰ ਸਰਕਾਰ ਅਤੇ ਪ੍ਰਸ਼ਾਸਨ ਹੈ, ਜਿਨ੍ਹਾਂ ਦੀ ਬੇਵੱਸੀ ਸਾਫ ਨਜ਼ਰ ਆਉਂਦੀ ਹੈ।
ਡਰਾਮੇਬਾਜ਼ੀਆਂ ਤੋਂ ਦੂਰ ਹਾਂ : ਇਸ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਵਿਧਾਇਕ ਨੇ ਕਿਹਾ ਕਿ ਮੈਂ ਇਨ੍ਹਾਂ ਡਰਾਮੇਬਾਜ਼ੀਆਂ ਤੋਂ ਦੂਰ ਹਾਂ, ਨਾ ਇਨ੍ਹਾਂ ਵਿੱਚ ਪੈਣਾ ਚਾਉਂਦਾ ਹਾਂ। ਲੋਕ ਤਾਂ ਹੱਥਾਂ ਚ ਝਾੜੂ ਫੋਟੋਆਂ ਖਿਚਵਾਉਣ ਲਈ ਫੜ੍ਹਦੇ ਹਨ। ਮੈਨੂੰ ਇਸ ਦੀ ਲੋੜ ਨਹੀਂ।
- World Cup Top Batters: ਵਿਸ਼ਵ ਕੱਪ ਦੇ ਇਤਿਹਾਸ 'ਚ ਇਹ ਨੇ ਚੋਟੀ ਦੇ 5 ਬੱਲੇਬਾਜ਼, ਕੋਈ ਨਹੀਂ ਤੋੜ ਸਕਿਆ ਸਚਿਨ ਦਾ ਰਿਕਾਰਡ
- Khalistan News in Britain: ਬ੍ਰਿਟੇਨ 'ਚ ਖਾਲਿਸਤਾਨ ਦਾ ਵਿਰੋਧ ਕਰ ਰਹੇ ਸਿੱਖਾਂ 'ਤੇ ਹਮਲੇ, ਰੈਸਟੋਰੈਂਟ ਮਾਲਕ ਦੀ ਕਾਰ 'ਤੇ ਚਲਾਈਆਂ ਗੋਲੀਆਂ
- Chappar Mela in Ludhiana: ਮਾਲਵੇ ਦੇ ਸਭ ਤੋਂ ਵੱਡੇ ਮੇਲਿਆਂ 'ਚ ਇੱਕ ਛਪਾਰ ਦੇ ਮੇਲੇ ਦਾ ਜਾਣੋ ਇਤਿਹਾਸ, ਕਿਉਂ ਨਹੀਂ ਲੱਗਦੀਆਂ ਹੁਣ ਛਪਾਰ ਮੇਲੇ 'ਤੇ ਸਿਆਸੀ ਕਾਨਫਰੰਸਾਂ, ਪੜ੍ਹੋ ਖ਼ਬਰ
ਦੂਜੇ ਪਾਸੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਸਫ਼ਾਈ ਰੱਖਣਾ ਹਰ ਕਿਸੇ ਦਾ ਪਹਿਲਾ ਫਰਜ਼ ਹੈ ਅਤੇ ਜਿੱਥੋਂ ਤੱਕ ਨਿਗਮ ਵਿੱਚ ਸਫ਼ਾਈ ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕਰਨ ਦਾ ਸਬੰਧ ਹੈ, ਉਹ ਇਸ ਲਈ ਵਚਨਬੱਧ ਹਨ। ਜਲਦੀ ਹੀ ਸਫਾਈ ਕਰਮਚਾਰੀ ਭਰਤੀ ਕੀਤੇ ਜਾਣਗੇ ਅਤੇ ਨਾਲ ਹੀ ਹਰ ਇਕ ਇਲਾਕੇ ਵਿੱਚ ਪੇਸ਼ ਆਉਂਦੀ ਸਮੱਸਿਆ ਦਾ ਹਲ ਵੀ ਕੀਤਾ ਜਾਵੇਗਾ।