ETV Bharat / state

ਪੰਜਾਬ ਦੇ ਰਾਜਪਾਲ ਨੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਕੀਤਾ ਦੌਰਾ, ਹੜ੍ਹ ਪੀੜਤਾਂ ਦਾ ਜਾਣਿਆ ਹਾਲ - ਹੜ੍ਹ ਪੀੜਤਾਂ ਨੂੰ ਮਦਦ ਦਾ ਭਰੋਸਾ ਦਿੱਤਾ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਪੂਰਥਲਾ ਦੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਹੜ੍ਹ ਦੀ ਮਾਰ ਤੋਂ ਜ਼ਿਆਦਾ ਪ੍ਰਭਾਵਿਤ ਇਲਾਕੇ ਲੋਹੀਆਂ ਵਿੱਚ ਗਵਰਨਰ ਨੇ ਲੋਕਾਂ ਦਾ ਹਾਲ ਜਾਣਿਆ।

In Kapurthala, the Governor of Punjab visited the flood affected area
ਪੰਜਾਬ ਦੇ ਰਾਜਪਾਲ ਨੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਕੀਤਾ ਦੌਰਾ, ਹੜ੍ਹ ਪੀੜਤਾਂ ਦਾ ਜਾਣਿਆ ਹਾਲ
author img

By

Published : Jul 27, 2023, 10:26 PM IST

ਹੜ੍ਹ ਪ੍ਰਭਾਵਿਤ ਇਲਾਕੇ ਦਾ ਰਾਜਪਾਲ ਨੇ ਦੌਰਾ ਕੀਤਾ

ਕਪੂਰਥਲਾ: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕਪੂਰਥਲਾ ਦੇ ਇਲਾਕੇ ਲੋਹੀਆਂ ਵਿੱਚ ਹੜ੍ਹ ਦੀ ਮਾਰ ਤੋਂ ਪਰੇਸ਼ਾਨ ਲੋਕਾਂ ਦਾ ਹਾਲ ਜਾਣਨ ਲਈ ਪਹੁੰਚੇ। ਬਨਵਾਰੀ ਲਾਲ ਪੁਰੋਹਿਤ ਨੇ ਸਤਲੁਜ ਦਰਿਆ ਅਤੇ ਉਸ ਦੇ ਨੇੜਲੇ ਖੇਤਰਾਂ ਵਿੱਚ ਆਏ ਹੜ੍ਹ ਕਾਰਨ ਹੋਈ ਤਬਾਹੀ ਦਾ ਮੰਜ਼ਰ ਦੇਖਣ ਲਈ ਗਿੱਦੜ ਪਿੰਡੀ ਤੱਕ ਪਹੁੰਚ ਕੀਤੀ। ਇਸ ਮੌਕੇ ਉਨ੍ਹਾਂ ਸੜਕੀ ਪੁੱਲ ਉੱਤੇ ਖੜ੍ਹ ਕੇ ਇਲਾਕੇ ਦਾ ਜਾਇਜ਼ਾ ਲਿਆ।

ਲੋਕਾਂ ਨੂੰ ਮੁਸ਼ਕਿਲਾਂ ਦੇ ਹੱਲ ਦਾ ਭਰੋਸਾ ਦਿਵਾਇਆ: ਇਸ ਦੌਰਾਨ ਉਹਨਾਂ ਨੇ ਦਰਿਆ ਵਿੱਚ ਆਏ ਪਾਣੀ ਦਾ ਜਾਇਜ਼ਾ ਲਿਆ, ਹੁਣ ਦਰਿਆ ਵਿੱਚ ਪਾਣੀ ਦਾ ਲੈਵਲ ਕਾਫੀ ਘੱਟ ਗਿਆ ਹੈ। ਉਹਨਾਂ ਦੇ ਨਾਲ ਆਏ ਅਧਿਕਾਰੀਆਂ ਵੱਲੋਂ ਨਕਸ਼ੇ ਦਿਖਾ ਕੇ ਹੜ੍ਹਾਂ ਨੂੰ ਰੋਕਣ ਲਈ ਅਪਣਾਏ ਜਾਣ ਵਾਲੇ ਵਸੀਲਿਆਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਸ ਮੌਕੇ ਸੰਤ ਬਾਬਾ ਸੁਖਜੀਤ ਸਿੰਘ ਨਿਰਮਲ ਕੁਟੀਆ ਸੀਚੇਵਾਲ ਨਾਲ ਆਏ ਕਈ ਪਿੰਡਾਂ ਦੇ ਲੋਕਾਂ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਹੜ੍ਹ ਕਾਰਨ ਆਈਆਂ ਤਕਲੀਫਾਂ ਬਾਰੇ ਦੱਸਿਆ। ਤਕਲੀਫਾਂ ਨੂੰ ਸੁਣਨ ਤੋਂ ਬਾਅਦ ਗਵਰਨਰ ਨੇ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਭਰੋਸਾ ਦਵਾਇਆ।

23 ਜ਼ਿਲ੍ਹਿਆਂ ਵਿੱਚੋਂ 19 ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ: ਦੱਸ ਦਈਏ ਪੰਜਾਬ 'ਚ ਹੜ੍ਹਾਂ ਕਾਰਣ ਇਸ ਵਾਰ ਵੱਡੀ ਤਬਾਹੀ ਹੋਈ ਹੈ ਅਤੇ ਇਸ ਕੁਦਰਤੀ ਕਹਿਰ ਨਾਲ ਸੂਬੇ ਦੇ 23 ਜ਼ਿਲ੍ਹਿਆਂ ਵਿੱਚੋਂ 19 ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਹੜ੍ਹ ਦੀ ਮਾਰ ਹੰਢਾ ਰਹੇ ਜ਼ਿਲ੍ਹਿਆਂ ਵਿੱਚ ਹੁਣ ਤੱਕ 42 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੁਦਰਤ ਦੇ ਇਸ ਕਹਿਰ ਕਾਰਣ ਜਿੱਥੇ ਪੰਜਾਬ ਵਿੱਚ 377 ਘਰ ਪੂਰੀ ਤਰ੍ਹਾਂ ਬਰਬਾਦ ਹੋਏ ਨੇ ਉੱਥੇ ਹੀ 770 ਘਰ ਨੂੰ ਥੋੜ੍ਹਾ ਘੱਟ ਨੁਕਸਾਨ ਪਹੁੰਚਿਆ ਹੈ ਪਰ ਅੰਕੜਿਆਂ ਮੁਤਾਬਿਕ ਘਰ ਨੁਕਸਾਨੇ ਗਏ ਹਨ। ਹੜ੍ਹ ਦੇ ਪਾਣੀ ਕਾਰਣ ਜਿੱਥੇ ਵਾਹੀਯੋਗ ਜ਼ਮੀਨਾਂ 'ਤੇ ਵੱਡੇ ਪੱਧਰ 'ਤੇ ਸੇਮ ਆ ਚੁੱਕੀ ਹੈ, ਉੱਥੇ ਸਰਕਾਰ ਅਜੇ ਤੱਕ ਇਹ ਅੰਕੜਾ ਨਹੀਂ ਦੇ ਸਕੀ ਕਿ ਕਿੰਨੀ ਹੈਕਟੇਅਰ ਜ਼ਮੀਨ ਸੇਮ ਦੀ ਮਾਰ ਹੇਠ ਹੈ। ਸੇਮ ਕਾਰਨ ਸਰਕਾਰ ਇਸ ਦੀ ਗਿਰਦਾਵਰੀ ਨਹੀਂ ਕਰਵਾ ਸਕੀ। ਇਸ ਦੇ ਨਾਲ ਹੀ ਸਰਕਾਰ ਨੇ ਅਜੇ ਤੱਕ ਪੰਜਾਬ ਨੂੰ ਅਧਿਕਾਰਤ ਤੌਰ 'ਤੇ ਹੜ੍ਹ ਪ੍ਰਭਾਵਿਤ ਖੇਤਰ ਨਹੀਂ ਐਲਾਨਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.