ETV Bharat / state

ਗੁਰਦੁਆਰਾ ਸ੍ਰੀ ਹੱਟ ਸਾਹਿਬ ਜੀ ਦਾ ਇਤਿਹਾਸ - ਮਾਤਾ ਨਾਨਕੀ ਅਤੇ ਭਾਈਆ ਜੈ ਰਾਮ ਜੀ

ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ ਬਤੀਤ ਕੀਤੇ। ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਭੈਣ ਮਾਤਾ ਨਾਨਕੀ ਅਤੇ ਭਾਈਆ ਜੈ ਰਾਮ ਜੀ ਨਾਲ ਰਹਿੰਦੇ ਸਨ। ਗੁਰੂ ਸਾਹਿਬ ਜੀ ਜਿਥੇ ਆਪਣੀ ਭੈਣ ਤੇ ਭਾਇਆ ਜੀ ਨਾਲ ਰਹਿੰਦੇ ਸਨ, ਉਸ ਸਥਾਨ ਦੇ ਨੇੜੇ ਹੀ ਗੁਰਦੁਆਰਾ ਸ੍ਰੀ ਹੱਟ ਸਾਹਿਬ ਮੌਜੂਦ ਹੈ। ਆਓ ਜਾਣਦੇ ਹਾਂ ਗੁਰਦੁਆਰਾ ਸ੍ਰੀ ਹੱਟ ਸਾਹਿਬ ਦਾ ਇਤਿਹਾਸ...

ਗੁਰਦੁਆਰਾ ਸ੍ਰੀ ਹੱਟ ਸਾਹਿਬ ਜੀ ਦਾ ਇਤਿਹਾਸ
ਗੁਰਦੁਆਰਾ ਸ੍ਰੀ ਹੱਟ ਸਾਹਿਬ ਜੀ ਦਾ ਇਤਿਹਾਸ
author img

By

Published : Sep 9, 2021, 9:22 PM IST

Updated : Sep 9, 2021, 9:27 PM IST

ਕਪੂਰਥਲਾ: ਪੰਜਾਬ ਨੂੰ ਗੁਰੂਆਂ ਤੇ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ। ਇਥੇ ਇੱਕ ਪਵਿੱਤਰ ਸਥਾਨ ਹੈ ਸੁਲਤਾਨਪੁਰ ਲੋਧੀ, ਜਿਥੇ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ ਬਤੀਤ ਕੀਤੇ।ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਭੈਣ ਮਾਤਾ ਨਾਨਕੀ ਅਤੇ ਭਾਈਆ ਜੈ ਰਾਮ ਜੀ ਨਾਲ ਰਹਿੰਦੇ ਸਨ। ਗੁਰੂ ਸਾਹਿਬ ਜੀ ਜਿਥੇ ਆਪਣੀ ਭੈਣ ਤੇ ਭਾਇਆ ਜੀ ਨਾਲ ਰਹਿੰਦੇ ਸਨ, ਉਸ ਸਥਾਨ ਦੇ ਨੇੜੇ ਹੀ ਗੁਰਦੁਆਰਾ ਸ੍ਰੀ ਹੱਟ ਸਾਹਿਬ ਮੌਜੂਦ ਹੈ।

ਨਵਾਬ ਦੌਲਤ ਖਾਨ ਦਾ ਮੋਦੀਖਾਨਾ ਬਣਿਆ ਕਿਰਤ ਸਥਾਨ

ਗੁਰਦੁਆਰਾ ਸ੍ਰੀ ਹੱਟ ਸਾਹਿਬ ਉਹ ਸਥਾਨ ਹੈ ਜਿਥੇ ਨਵਾਬ ਦੌਲਤ ਖਾਨ ਦਾ ਮੋਦੀਖਾਨਾ ਮੌਜੂਦ ਸੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਮੋਦੀਖਾਨੇ 'ਚ ਬਤੌਰ ਮੋਦੀ ਨੌਕਰੀ ਕਰਦੇ ਹੁੰਦੇ ਸਨ। ਇਥੇ ਹੀ ਗੁਰੂ ਸਾਹਿਬ ਲੋੜਵੰਦਾਂ ਨੂੰ ਅਨਾਜ ਦੇ ਕੇ ਉਨ੍ਹਾਂ ਦੀਆਂ ਝੋਲੀਆਂ ਭਰਦੇ ਸਨ। ਇਸੇ ਸਥਾਨ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਕਰਨੀ ਆਰੰਭ ਕੀਤੀ। ਜਦੋਂ ਵੀ ਕੋਈ ਗ਼ਰੀਬ ਜਾਂ ਲੋੜਵੰਦ ਮੋਦੀਖਾਨੇ ਵਿੱਚ ਕੁੱਝ ਲੈਣ ਆਉਂਦਾ ਤਾਂ ਗੁਰੂ ਜੀ 13-13 ਦਾ ਜਾਪ ਕਰਦੇ ਹੋਏ ਉਸ ਵਿਅਕਤੀ ਨੂੰ ਉਸ ਦੀ ਲੋੜ ਮੁਤਾਬਕ ਅਨਾਜ ਤੇ ਹੋਰਨਾਂ ਸਮਾਨ ਦੇ ਦਿੰਦੇ ਸਨ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਹੈਡ ਗ੍ਰੰਥੀ ਭਾਈ ਸੁਰਜੀਤ ਸਿੰਘ ਨੇ ਦੱਸਿਆ ਕਿ ਨਵਾਬ ਦੌਲਤ ਖਾਂ ਦੇ ਮੋਦੀਖਾਨੇ 'ਚ ਨੌਕਰੀ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਕਿਰਤ ਤੇ ਕਰਮ ਕਰਦੇ ਹੋਏ ਵੀ ਪਰਮਾਤਮਾ ਨਾਲ ਜੁੜੇ ਰਹਿਣਾ ਸਿਖਾਇਆ। ਗੁਰੂ ਜੀ ਨੇ ਮੋਦੀਖਾਨੇ 'ਚ ਪੂਰੀ ਤਨਦੇਹੀ, ਇਮਾਨਦਾਰੀ ਤੇ ਲਗਨ ਨਾਲ ਕੰਮ ਕੀਤਾ।

ਗੁਰਦੁਆਰਾ ਸ੍ਰੀ ਹੱਟ ਸਾਹਿਬ ਜੀ ਦਾ ਇਤਿਹਾਸ

ਮੋਦੀਖਾਨੇ 'ਚ ਗੁਰੂ ਨਾਨਕ ਦੇਵ ਜੀ ਨੂੰ ਅਨਾਜ ਵੇਚਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਦੇ ਲਈ ਉਨ੍ਹਾਂ ਨੂੰ ਅਨਾਜ ਤੌਲਣ ਲਈ ਵੱਟੇ ਦਿੱਤੇ ਗਏ ਸਨ। ਲੋੜਵੰਦਾਂ ਦੀ ਮਦਦ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਤੇਰਾ ਤੇਰਾ ਉਚਾਰਣ ਕਰਦੇ ਹੋਏ ਵਾਹਿਗੁਰੂ ਦਾ ਜਾਪ ਕਰਦੇ ਸਨ, ਉਹ ਕਹਿੰਦੇ ਸਨ, ਵਾਹਿਗੁਰੂ ਉਹ ਵੀ ਤੇਰਾ ਹੈ , ਜੋ ਮੋਦੀ ਖਾਨੇ ਵਿੱਚੋਂ ਦੇ ਰਿਹਾ ਹੈ ਉਹ ਵੀ ਤੇਰਾ ਹੈ ਅਤੇ ਜੋ ਵਸਤੂ ਮੋਦੀ ਖਾਨੇ ਵਿੱਚੋਂ ਦਿੱਤੀ ਜਾ ਰਹੀ ਹੈ ਉਹ ਵੀ ਤੇਰੀ ਹੈ।

ਲੋੜਵੰਦਾਂ ਦੀ ਮਦਦ

ਜਾਣਕਾਰ ਦੱਸਦੇ ਹਨ ਕਿ ਇੱਕ ਵਾਰ ਜਦੋਂ ਗੁਰੂ ਨਾਨਕ ਦੇਵ ਜੀ ਵੱਟੇ ਗਿਣ ਰਹੇ ਸਨ ਤਾਂ 1 ਤੋਂ ਲੈ ਕੇ 12 ਤੱਕ ਦੀ ਗਿਣਤੀ ਤੋਂ ਬਾਅਦ ਪੱਚੀ ਦੋ ਤੇਰਾਂ ਅੱਖਰ ਆਇਆ ਤਾਂ ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਤੇਰਾ-ਤੇਰਾ ਕਹਿ ਕੇ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਗੁਰੂ ਨਾਨਕ ਦੇਵ ਜੀ ਨੂੰ ਲੋੜਵੰਦਾਂ ਦੀ ਮਦਦ ਕਰਦਾ ਵੇਖ ਕਿਸੇ ਨੇ ਦੌਲਤ ਖਾਨ ਨੂੰ ਉਨ੍ਹਾਂ ਦੀ ਸ਼ਿਕਾਇਤ ਦੇ ਦਿੱਤੀ।

ਸ਼ਿਕਾਇਤ ਕਰਨ ਵਾਲੇ ਲੋਕਾਂ ਨੇ ਦੌਲਤ ਖਾਨ ਨੂੰ ਕਿਹਾ ਕਿ ਗੁਰੂ ਜੀ ਤੇਰਾ-ਤੇਰਾ ਕਹਿ ਕੇ ਮੋਦੀਖਾਨੇ ਨੂੰ ਲੁੱਟਾ ਰਹੇ ਹਨ। ਜਿਸ ਤੋਂ ਬਾਅਦ ਨਵਾਬ ਦੌਲਤ ਖਾਨ ਨੇ ਗੁਰੂ ਨਾਨਕ ਦੇਵ ਜੀ ਦੇ ਭਾਇਆ ਜੈ ਰਾਮ ਜੀ ਨੂੰ ਸੱਦਿਆ ਤੇ ਉਨ੍ਹਾਂ ਨੂੰ ਨਾਲ ਲੈ ਕੇ ਖ਼ੁਦ ਆ ਕੇ ਮੋਦੀਖਾਨੇ ਦਾ ਹਿਸਾਬ ਕਿਤਾਬ ਕਰਵਾਇਆ। ਹਿਸਾਬ ਕਿਤਾਬ ਕਰਵਾਉਣ ਦੌਰਾਨ ਇਹ ਪਾਇਆ ਗਿਆ ਕਿ ਮੋਦੀਖਾਨੇ ਨੂੰ ਘਾਟਾ ਪੈਣ ਦੀ ਬਜਾਏ 760 ਰੁਪਏ ਜ਼ਿਆਦਾ ਨਿਕਲੇ। ਅਜਿਹਾ ਵੇਖ ਕੇ ਦੌਲਤ ਖਾਨ ਬੇਹਦ ਹੈਰਾਨ ਹੋਇਆ, ਉਸ ਨੂੰ ਜਾਪਿਆ ਕਿ ਇਹ ਸਭ ਚਮਤਕਾਰ ਹੋ ਗਿਆ ਹੈ।

ਆਸਥਾ ਦਾ ਕੇਂਦਰ

ਗੁਰਦੁਆਰਾ ਸ੍ਰੀ ਹੱਟ ਸਾਹਿਬ ਵਿਖੇ ਅੱਜ ਵੀ ਉਹ ਪਾਵਨ ਵੱਟੇ ਮੌਜੂਦ ਹਨ ਜਿਨ੍ਹਾਂ ਨਾਲ ਗੁਰੂ ਜੀ ਅਨਾਜ ਤੌਲਦੇ ਸਨ। ਇਹ ਵੱਟੇ ਸੰਗਤ ਦੇ ਦਰਸ਼ਨ ਲਈ ਰੱਖੇ ਗਏ ਹਨ। ਹਜ਼ਾਰਾਂ ਦੀ ਗਿਣਤੀ 'ਚ ਸੰਗਤ ਇਸ ਪਾਵਨ ਸਥਾਨ 'ਤੇ ਨਤਮਸਤਕ ਹੋਣ ਪੁੱਜਦੀ ਹੈ। ਇਹ ਸਥਾਨ ਸਿੱਖ ਕੌਮ ਦੇ ਲਈ ਆਸਥਾ ਦਾ ਵੱਡਾ ਕੇਂਦਰ ਹੈ।

ਇਹ ਵੀ ਪੜ੍ਹੋ : ਸ਼੍ਰੀ ਗੁਰੂ ਰਾਮਦਾਸ ਜੀ ਦੇ ਜੋਤੀ ਜੋਤਿ ਦਿਵਸ

Last Updated : Sep 9, 2021, 9:27 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.