ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸੰਬੰਧ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੈਠਕ ਵੀ ਕੀਤੀ ਜਾਵੇਗੀ। ਇਸ ਬੈਠਕ ਦੇ ਵਿੱਚ ਸਾਰੇ ਵਿਧਾਇਕ ਸ਼ਾਮਲ ਹੋਣਗੇ। ਬੈਠਕ ਦੇ ਵਿੱਚ 550ਵਾਂ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਚਰਚਾ ਹੋ ਸਕਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਟਵਿੱਟਰ ਅਕਾਉਂਟ ਉੱਤੇ ਟਵੀਟ ਕਰਦਿਆਂ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜੇ ਦਾ ਹਿੱਸਾ ਬਣਨ ਲਈ ਸੱਦਾ ਵੀ ਦਿੱਤਾ ਹੈ।
-
ਲੱਖਾਂ ਸੰਗਤ, ਅਣਗਿਣਤ ਅਰਦਾਸਾਂ, ਦਰਸ਼ਨਾਂ ਦੀ ਤਾਂਘ, ਮੂੰਹ ‘ਤੇ ਵਾਹਿਗੁਰੂ ਦਾ ਜਾਪ, ਦਿਲ ‘ਚ ਬਾਬੇ ਨਾਨਕ ਦਾ ਵਾਸ... ਸਾਰੇ ਇਕੱਠੇ ਰੱਲ ਕੇ ਸੁਲਤਾਨਪੁਰ ਲੋਧੀ ਆਓ ਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਸ਼ਾਮਲ ਹੋਵੋ।#550thPrakashPurb pic.twitter.com/DrfpBi4zOO
— Capt.Amarinder Singh (@capt_amarinder) November 5, 2019 " class="align-text-top noRightClick twitterSection" data="
">ਲੱਖਾਂ ਸੰਗਤ, ਅਣਗਿਣਤ ਅਰਦਾਸਾਂ, ਦਰਸ਼ਨਾਂ ਦੀ ਤਾਂਘ, ਮੂੰਹ ‘ਤੇ ਵਾਹਿਗੁਰੂ ਦਾ ਜਾਪ, ਦਿਲ ‘ਚ ਬਾਬੇ ਨਾਨਕ ਦਾ ਵਾਸ... ਸਾਰੇ ਇਕੱਠੇ ਰੱਲ ਕੇ ਸੁਲਤਾਨਪੁਰ ਲੋਧੀ ਆਓ ਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਸ਼ਾਮਲ ਹੋਵੋ।#550thPrakashPurb pic.twitter.com/DrfpBi4zOO
— Capt.Amarinder Singh (@capt_amarinder) November 5, 2019ਲੱਖਾਂ ਸੰਗਤ, ਅਣਗਿਣਤ ਅਰਦਾਸਾਂ, ਦਰਸ਼ਨਾਂ ਦੀ ਤਾਂਘ, ਮੂੰਹ ‘ਤੇ ਵਾਹਿਗੁਰੂ ਦਾ ਜਾਪ, ਦਿਲ ‘ਚ ਬਾਬੇ ਨਾਨਕ ਦਾ ਵਾਸ... ਸਾਰੇ ਇਕੱਠੇ ਰੱਲ ਕੇ ਸੁਲਤਾਨਪੁਰ ਲੋਧੀ ਆਓ ਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਸ਼ਾਮਲ ਹੋਵੋ।#550thPrakashPurb pic.twitter.com/DrfpBi4zOO
— Capt.Amarinder Singh (@capt_amarinder) November 5, 2019
ਪੰਜਾਬ ਸਰਕਾਰ ਵੱਲੋਂ ਬਣਾਏ ਪੰਡਾਲ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਹਿਜ ਪਾਠ ਨਾਲ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕਰਵਾਉਣਗੇ।
ਸਰਕਾਰ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਰਕਾਰੀ ਪੰਡਾਲ 'ਚ 5 ਨਵੰਬਰ ਤੋਂ 13 ਨਵੰਬਰ ਤੱਕ ਧਾਰਮਿਕ ਪ੍ਰੋਗਰਾਮ ਹੋਣਗੇ। ਪ੍ਰੋਗਰਾਮ ਮੁਤਾਬਕ 5 ਨਵੰਬਰ ਨੂੰ ਸਵੇਰੇ ਮੁੱਖ ਮੰਤਰੀ ਸਹਿਜ ਪਾਠ ਆਰੰਭ ਕਰਵਾਉਣਗੇ। ਇਸ ਤੋਂ ਬਾਅਦ ਸਵੇਰੇ ਸਾਢੇ 11 ਤੋਂ ਸ਼ਾਮ 6 ਵਜੇ ਤੱਕ ਕਵੀਸ਼ਰੀ ਜਥੇ ਕਥਾ ਤੇ ਵਿਚਾਰ ਕਰਨਗੇ।
ਸ਼ਾਮ ਨੂੰ ਲਾਈਟ ਐਂਡ ਸਾਉਂਡ ਸ਼ੋਅ ਹੋਵੇਗਾ। 10 ਤਰੀਕ ਨੂੰ ਪੀਟੀਯੂ ਵਿਖੇ 550 ਪ੍ਰਮੁੱਖ ਸਖ਼ਸ਼ੀਅਤਾਂ ਦਾ ਸਨਮਾਨ ਹੋਵੇਗਾ। 12 ਨਵੰਬਰ ਨੂੰ ਸਹਿਜ ਪਾਠ ਦਾ ਭੋਗ ਪਾਇਆ ਜਾਵੇਗਾ। ਇਸ ਦੌਰਾਨ ਸਰਕਾਰ ਵੱਲੋਂ ਚੰਡੀਗੜ੍ਹ ਤੇ ਡੇਰਾ ਬਾਬਾ ਨਾਨਕ 'ਚ ਵੀ ਸਮਾਗਮ ਹੋਣਗੇ।