ਕਪੂਰਥਲਾ: ਭਾਰੀ ਬਰਸਾਤ ਦੇ ਬਾਵਜੂਦ ਵੀ ਸਤਲੁਜ ਦੇ ਕੰਢੇ 'ਤੇ ਪਿੰਡ ਦਾਰੇਵਾਲ ਦਾ ਬੰਨ੍ਹ ਬੰਨਣ ਲਈ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਦੀ ਅਗਵਾਹੀ ਵਿੱਚ ਸੰਗਤਾਂ ਵੱਲੋਂ ਬੰਨ੍ਹ ਬੰਨਣ ਦੀ ਸੇਵਾ ਕੀਤੀ ਜਾ ਰਹੀ ਹੈ। ਸੰਪਰਦਾਇ ਕਾਰ ਸੇਵਾ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਸੰਗਤਾਂ ਦੇ ਨਾਲ-ਨਾਲ ਆਪ ਵੀ ਸੇਵਾ ਕਰਦੇ ਨਜ਼ਰ ਆ ਰਹੇ ਹਨ।
20 ਪਿੰਡਾਂ ਨੂੰ ਹੋਵੇਗਾ ਫਾਇਦਾ: ਇਸ ਮੌਕੇ ਗੱਲਬਾਤ ਕਰਦੇ ਹੋਏ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਬੰਨ੍ਹ ਦੇ ਬੰਨ੍ਹਣ ਨਾਲ ਆਸਪਾਸ ਦੇ 20 ਪਿੰਡਾਂ ਫਾਇਦਾ ਹੋਵੇਗਾ। ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਸੰਪਰਦਾਇ ਵੱਲੋਂ ਪਸ਼ੂਆਂ 68 ਟਨ ਚਾਰਾ ਵੰਡਿਆ ਗਿਆ ਹੈ। ਉਹਨਾਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਣ।
ਲੋਕਾਂ ਨੂੰ ਵੀ ਅੱਗੇ ਆਉਣ ਦੀ ਕੀਤੀ ਅਪੀਲ : ਉਹਨਾਂ ਨੇ ਕਿਹਾ ਜਿਹੜੇ ਲੋਕ ਕੁਦਰਤੀ ਕਰੋਪੀ ਦੇ ਸ਼ਿਕਾਰ ਹੋਏ ਹਨ, ਸਾਨੂੰ ਉਹਨਾਂ ਲਈ ਰਿਹਾਇਸ਼, ਪਸ਼ੂਆਂ ਦਾ ਚਾਰਾ, ਜ਼ਰੂਰੀ ਵਸਤੂਆ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਮੌਕੇ ਉੱਤੇ ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾ ਸੰਪਰਦਾਇ ਵੱਲੋ ਜੰਮੂ ਕਸ਼ਮੀਰ ,ਬੰਗਲਾਦੇਸ਼, ਪੰਜਾਬ ਸਮੇਤ ਕਈ ਇਲਾਕਿਆਂ 'ਚ ਜਦੋਂ ਵੀ ਕੋਈ ਕੁਦਰਤੀ ਕਰੋਪੀ ਆਉਂਦੀ ਹੈ, ਉੱਥੇ ਜਾ ਕੇ ਆਪਣੀਆਂ ਸੇਵਾ ਨਿਭਾਇਆ ਜਾਂ ਰਹੀਆਂ ਹਨ। ਇਸ ਮੌਕੇ ਤੇ ਭਾਰੀ ਬਾਰਿਸ਼ ਦੇ ਬਾਵਜੂਦ ਸੰਗਤਾਂ ਸਤਿਨਾਮ, ਵਾਹਿਗੁਰੂ ਦਾ ਜਾਪ ਕਰਦੇ ਹੋਏ ਸੇਵਾ ਵਿੱਚ ਜੁਟੀਆਂ ਹੋਈਆਂ ਸਨ।