ਸੁਲਤਾਨਪੁਰ ਲੋਧੀ: ਇਕ ਪਾਸੇ ਜਿੱਥੇ ਅੱਜ ਕੁਝ ਲੋਕ ਸੋਸ਼ਲ ਮੀਡੀਆ ਦੀ ਆਲੋਚਨਾ ਕਰਦੇ ਹਨ। ਉੱਥੇ ਹੀ ਸੋਸ਼ਲ ਮੀਡੀਆ ਕੁਝ ਲੋਕਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਮਾਧਿਅਮ ਰਾਹੀਂ ਲੋਕਾਂ ਦੀਆਂ ਜਾਣਾਂ ਬੱਚਦੀਆਂ ਨੇ ਨਾਲ ਹੀ ਇਸ ਨਾਲ ਲੋੜਵੰਦਾਂ ਨੂੰ ਮਦਦ ਮਿਲਦੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਸੁਲਤਾਨਪੁਰ ਲੋਧੀ ਦਾ ਜਿੱਥੇ 125 ਏਕੜ ਕਣਕ ਸੜ ਕੇ ਸੁਆਹ ਹੋ ਗਈ ਸੀ, ਜਿਸ ਵਿੱਚ ਮਾਤਾ ਚਰਨ ਕੌਰ ਦੀ 2 ਏਕੜ ਕਣਕ ਸ਼ਾਮਿਲ ਸੀ। ਇਸ ਸਬੰਧੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ।
ਜਦੋਂ ਇਹ ਵੀਡੀਓ ਪੰਜਾਬ ਪੁਲਿਸ ਦੇ ਹੋਲਦਾਰ ਸੁਖਵਿੰਦਰ ਸਿੰਘ ਨੇ ਵੇਖੀ ਤਾਂ ਉਨ੍ਹਾਂ ਪਹਿਲਾਂ ਮਾਤਾ ਚਰਨ ਕੌਰ ਦਾ ਪਤਾ ਲਗਾਇਆ ਅਤੇ ਫ਼ੇਰ ਉਨ੍ਹਾਂ ਦੇ ਪਿੰਡ ਸੁਲਤਾਨਪੁਰ ਲੋਧੀ ਪੁੱਜ ਕੇ ਜਿੰਨ੍ਹੀ ਰਾਸ਼ੀ ਇੱਕਠੀ ਹੋਈ ਸੀ। ਉਹ ਮਾਤਾ ਜੀ ਨੂੰ ਦਿੱਤੀ। ਪੰਜਾਬ ਪੁਲਿਸ ਦੀ ਇਸ ਕੰਮ ਨੂੰ ਲੈ ਕੇ ਹਰ ਪਾਸੇ ਸਿਫ਼ਤ ਹੋ ਰਹੀ ਹੈ।
ਦੱਸਣਯੋਗ ਹੈ ਕਿ ਸੁਖਵਿੰਦਰ ਸਿੰਘ ਨੇ ਇਸ ਰਾਸ਼ੀ ਨੂੰ ਇੱਕਠਾ ਕਰਨ ਲਈ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਪਾਈ ਸੀ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੇ ਦੇਸ਼ਾਂ- ਵਿਦੇਸ਼ਾਂ ਤੋਂ ਪੈਸੇ ਟ੍ਰਾਂਸਫ਼ਰ ਕੀਤੇ ਸਨ। ਜਿਸ ਦਾ ਨਤੀਜਾ ਇਹ ਹੋਇਆ ਬੇਬੇ ਚਰਨ ਕੌਰ ਦੀ ਕੁਝ ਮਦਦ ਹੋ ਗਈ।