ਕਪੂਰਥਲਾ: ਚੋਣ ਕਮਿਸ਼ਨ (Election Commission) ਵੱਲੋਂ 14 ਫਰਵਰੀ ਨੂੰ ਪੰਜਾਬ ਵਿੱਚ ਚੋਣਾਂ ਦੀ ਤਰੀਕ ਦਾ ਐਲਾਨ ਕੀਤਾ ਗਿਆ ਹੈ। 14 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਉੱਤੇ ਬਸਪਾ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ। ਬਸਪਾ ਨੇ ਰੋਸ ਜਤਾਉਂਦੇ ਹੋਏ ਫਗਵਾੜਾ ਐੱਸਡੀਐੱਮ ਨੂੰ ਚੋਣ ਕਮਿਸ਼ਨ ਲਈ ਇੱਕ ਮੰਗ ਪੱਤਰ ਦਿੱਤਾ ਹੈ।
ਇਸ ਮੰਗ ਵਿੱਚ ਪੰਜਾਬ ਪ੍ਰਦੇਸ਼ ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਚੋਣ ਕਮਿਸ਼ਨ ਵੱਲੋਂ 14 ਫਰਵਰੀ ਨੂੰ ਵੋਟਾਂ ਪਾਉਣ ਦਾ ਦਿਨ ਮੁਕੱਰਰ ਕੀਤਾ ਗਿਆ ਹੈ ਜਦਕਿ 16 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਹੈ।
ਇਹ ਵੀ ਪੜ੍ਹੋ: ਚੰਨੀ ਨੇ ਚੋਣ ਸਟੰਟ ਕਰਦੇ ਹੋਏ ਮਜੀਠੀਆ ਖਿਲਾਫ ਜਾਣਬੁੱਝ ਕੇ ਕੀਤੀ ਸੀ ਕਮਜ਼ੋਰ FIR: ਭਗਵੰਤ ਮਾਨ
ਉਨ੍ਹਾਂ ਕਿਹਾ ਕਿ ਇਸ ਗੁਰਪੁਰਬ ਨੂੰ ਲੈ ਕੇ ਪੰਜਾਬ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਬਨਾਰਸ ਵਿਖੇ ਜਾਂਦੀ ਹੈ। ਜਸਵੀਰ ਗੜ੍ਹੀ ਨੇ ਕਿਹਾ ਕਿ ਜੇਕਰ 14 ਫਰਵਰੀ ਨੂੰ ਵੋਟਾਂ ਪੈਂਦੀਆਂ ਹਨ ਤਾਂ ਪੰਜਾਬ ਵਿੱਚ ਲੱਖਾਂ ਵੋਟਰ ਵੋਟਾਂ ਪਾਉਣ ਲਈ ਮੌਜੂਦ ਹੀ ਨਹੀਂ ਹੋਣਗੇ। ਉਨ੍ਹਾਂ ਨੇ ਇਲੈਕਸ਼ਨ ਕਮਿਸ਼ਨ ਤੋਂ ਵੋਟਾਂ ਦੀ ਤਰੀਕ ਬਦਲਣ ਦੀ ਮੰਗੀ ਕੀਤੀ ਹੈ ਤਾਂ ਜੋ ਵੋਟਰ ਜੋ ਪੰਜਾਬ ਤੋਂ ਬਾਹਰ ਸ੍ਰੀ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਲਈ ਜਾਣਗੇ ਉਹ ਵੀ ਆਪਣੀਆਂ ਵੋਟਾਂ ਪਾ ਸਕਣ।
ਇਹ ਵੀ ਪੜ੍ਹੋ: ਚੋਣਾਂ ਤੋਂ ਪਹਿਲਾਂ ਕਾਂਗਰਸੀ MLA ਦਾ ਵਿਵਾਦਿਤ ਬਿਆਨ, ਪੈ ਸਕਦਾ ਭਾਰੀ!