ਕਪੂਰਥਲਾ: ਜ਼ਿਲ੍ਹਾ ਕਪੂਰਥਲਾ ਦਾ ਇੱਕ ਨੌਜਵਾਨ ਦੁਬਈ ਅੰਦਰ ਫਸ ਗਿਆ ਹੈ ਅਤੇ ਇਸ ਸਮੇਂ ਉਸ ਦੇ ਜੇਲ੍ਹ ਵਿੱਚ ਬੰਦ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਮਲਸੀਆਂ ਦੇ ਪਿੰਡ ਬਿੱਲੀ ਵੜੈਚ ਦੇ ਰਹਿਣ ਵਾਲੇ ਸੁਖਚੈਨ ਸਿੰਘ ਨੂੰ ਸੜਕ ਹਾਦਸੇ ਦੇ ਮਾਮਲੇ ਵਿੱਚ ਦੁਬਈ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉੱਥੋਂ ਦੀ ਅਦਾਲਤ ਨੇ ਸੁਖਚੈਨ ’ਤੇ ਕਰੀਬ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜੁਰਮਾਨਾ ਅਦਾ ਨਾ ਕਰਨ ’ਤੇ ਉਸ ਨੂੰ ਮੌਤ ਜਾਂ ਉਮਰਕੈਦ ਦੀ ਸਜ਼ਾ ਦਿੱਤੀ ਜਾਵੇਗੀ।
ਬਲੱਡ ਮਨੀ ਦੀ ਮੰਗ: ਇਸ ਦੇ ਚਲਦਿਆਂ ਸੁਖਚੈਨ ਦੇ ਪਰਿਵਾਰ ਨੇ ਲੋਕਾਂ ਨੂੰ ਆਰਥਿਕ ਮਦਦ ਦੀ ਅਪੀਲ ਕੀਤੀ ਹੈ, ਤਾਂ ਜੋ ਉਨ੍ਹਾਂ ਦਾ ਪੁੱਤਰ ਘਰ ਵਾਪਸ ਆ ਸਕੇ। ਸੰਤ ਗੁਰਮੇਜ ਸਿੰਘ ਨਾਲ ਜਲੰਧਰ ਪੁੱਜੇ ਪਰਿਵਾਰ ਨੇ ਦੱਸਿਆ ਕਿ ਸੁਖਚੈਨ ਸਿੰਘ ਅਪਣੇ ਰੋਸ਼ਨ ਭਵਿੱਖ ਲਈ ਜਨਵਰੀ 2019 ਵਿੱਚ ਦੁਬਈ ਗਿਆ ਸੀ। ਇਸ ਮਗਰੋਂ ਸੁਖਚੈਨ ਸਿੰਘ 4 ਨਵੰਬਰ 2021 ਨੂੰ ਅਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਇਆ ਸੀ। ਦਸੰਬਰ 2021 ਵਿੱਚ ਉਹ ਦੁਬਾਰਾ ਦੁਬਈ ਗਿਆ ਅਤੇ ਉੱਥੇ ਡਰਾਈਵਰੀ ਕਰਨ ਲੱਗਿਆ। ਇਸ ਦੌਰਾਨ ਉਸ ਦੇ ਟਰੱਕ ਹੇਠ ਇੱਕ ਪਾਕਿਸਤਾਨੀ ਨਾਗਰਿਕ ਦੀ ਕਾਰ ਆ ਗਈ ਅਤੇ ਉਸ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ। ਇਸੇ ਮਾਮਲੇ ਵਿੱਚ ਹੁਣ ਉਸ ਨੂੰ ਸਜ਼ਾ ਸੁਣਾਈ ਗਈ ਹੈ।
- ਪੰਜਾਬ ਕਾਂਗਰਸ ਦੀ ਮੀਟਿੰਗ; ਇੰਡਿਆ ਗਠਜੋੜ ਦੇ ਸਵਾਲਾਂ 'ਤੇ ਵੜਿੰਗ ਦੀ ਬੇਨਤੀ, ਸਿੱਧੂ ਅੱਜ ਵੀ ਮੀਟਿੰਗ ਤੋਂ ਰਹੇ ਬਾਹਰ
- ਪ੍ਰਤਾਪ ਬਾਜਵਾ ਬੋਲੇ- ਖਹਿਰਾ ਨਾਲ ਹੋ ਰਹੀ 'ਬਦਲਾਖੋਰੀ', ਆਪ ਨੂੰ ਇਸ ਦੇ ਭੁਗਤਣੇ ਪੈਣਗੇ ਨਤੀਜੇ
- ਨਵਜੋਤ ਸਿੱਧੂ 'ਤੇ ਪੰਜਾਬ ਕਾਂਗਰਸ 'ਚ ਕਲੇਸ਼; ਇੰਚਾਰਜ ਦੀ ਮੀਟਿੰਗ ਛੱਡ ਕੇ ਹੁਸ਼ਿਆਰਪੁਰ ਰੈਲੀ ਕਰਨ ਗਏ ਸਿੱਧੂ
ਐੱਸਪੀ ਸਿੰਘ ਓਬਰਾਏ ਵੱਲੋਂ 5 ਲੱਖ ਰੁਪਏ ਦੀ ਵਿੱਤੀ ਸਹਾਇਤਾ: ਸੁਖਚੈਨ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਚੁੱਕੀ ਹੈ। ਉਸ ਦੀ ਮਾਤਾ ਰਣਜੀਤ ਕੌਰ ਸਰਕਾਰੀ ਪੈਨਸ਼ਨ ’ਤੇ ਗੁਜ਼ਾਰਾ ਕਰ ਰਹੀ ਹੈ। ਪਰਿਵਾਰ ਕੋਲ ਕੋਈ ਜਾਇਦਾਦ ਨਹੀਂ ਹੈ ਜਿਸ ਨੂੰ ਵੇਚ ਕੇ ਉਹ ਸੁਖਚੈਨ ਸਿੰਘ ਦੀ ਜਾਨ ਬਚਾ ਸਕਣ। ਪਰਿਵਾਰ ਨੇ ਦੱਸਿਆ ਕਿ ਸੁਖਚੈਨ ਆਖਰੀ ਕਮਾਉਣ ਵਾਲਾ ਮੈਂਬਰ ਹੈ। ਇਸ ਦੌਰਾਨ ਪਰਿਵਾਰ ਨੂੰ ਡਾਕਟਰ ਐੱਸਪੀ ਸਿੰਘ ਓਬਰਾਏ ਵੱਲੋਂ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਸ਼ਰੀਆ ਕਾਨੂੰਨ ਮੁਤਾਬਿਕ ਜੇਕਰ ਦੋਵਾਂ ਧਿਰਾਂ ਵਿਚਾਲੇ ਸਹਿਮਤੀ ਹੋਣ ਉਪਰੰਤ ਅਦਾਲਤ ਵਿੱਚ ਬਲੱਡ ਮਨੀ ਜਮਾਂ ਕਰਵਾਉਣ ਦੀ ਆਗਿਆ ਮਿਲ ਜਾਵੇ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਫਾਂਸੀ ਮਾਫ਼ ਹੋਣੀ ਤਹਿ ਹੈ।ਜ਼ਿਕਰਯੋਗ ਹੈ ਕਿ ਸਾਲ 2010 ਤੋਂ ਲੈ ਕੇ ਹੁਣ ਤੱਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾਕਟਰ ਓਬਰਾਏ ਦੇ ਯਤਨਾਂ ਕਾਰਨ 129 ਵਿਅਕਤੀਆਂ ਨੂੰ ਫਾਂਸੀ ਜਾਂ 45 ਸਾਲਾਂ ਤੱਕ ਦੀਆਂ ਲੰਮੀਆਂ ਸਜ਼ਾਵਾਂ ਤੋਂ ਮੁਕਤੀ ਮਿਲੀ ਹੈ। ਇਸ ਕਾਰਣ ਹੀ ਪੀੜਤ ਪਰਿਵਾਰ ਵੀ ਐੱਸਪੀ ਸਿੰਘ ਓਬਰਾਏ ਕੋਲ ਮਦਦ ਲਈ ਪਹੁੰਚਿਆ ਹੈ।