ਕਪੂਰਥਲਾ: ਕੁਰੂਕਸ਼ੇਤਰ ਦੇ ਪਿੱਪਲੀ ਵਿੱਚ ਹੋਣ ਜਾ ਰਹੀ 23 ਨਵੰਬਰ ਦੀ ਕਿਸਾਨ-ਮਜ਼ਦੂਰਾਂ ਦੀ ਰੈਲੀ ਦੇ ਮੱਦੇਨਜ਼ਰ ਅੱਜ ਭਾਰਤੀ ਕਿਸਾਨ ਯੂਨੀਅਨ ਚੜੂਨੀ ਜਥੇਬੰਦੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਸੁਲਤਾਨਪੁਰ ਲੋਧੀ (Sultanpur Lodhi) ਵਿਖੇ ਇਲਾਕੇ ਦੇ ਕਿਸਾਨਾਂ ਨੂੰ 23 ਤਰੀਕ ਦੀ ਰੈਲੀ ਦੇ ਸੰਬੰਧ ਵਿੱਚ ਲਾਮਬੰਦ ਕਰਨ ਲਈ ਪੁੱਜੇ। ਇਸ ਦੌਰਾਨ ਉਹਨਾਂ ਕਿਹਾ ਕਿ ਪੂਰੇ ਦੇਸ਼ ਭਰ ਦੇ ਲੋਕਾਂ ਦਾ ਕਾਰੋਬਾਰ ਕੁੱਝ ਪੂੰਜੀਪਤੀ ਹੜੱਪ ਗਏ ਨੇ, ਜਿਸ ਨਾਲ ਦੇਸ਼ ਦੀ ਆਰਥਿਕਤਾ ਦੇ ਨਾਲ-ਨਾਲ ਕਿਸਾਨਾਂ ਅਤੇ ਮਜ਼ਦੂਰਾਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ।
ਕੁੱਝ ਘਰਾਨਿਆਂ ਦਾ ਸਾਧਨਾਂ ਅਤੇ ਸੰਪੱਤੀ ਉੱਤੇ ਕਬਜ਼ਾ: ਉਹਨਾਂ ਕਿਹਾ ਕਿ ਦੇਸ਼ ਵਿੱਚ ਫੈਲ ਰਹੀ ਮੰਦਹਾਲੀ ਦੇ ਕਾਰਨ ਬਹੁਤ ਸਾਰੇ ਕਿਸਾਨ ਅਤੇ ਮਜ਼ਦੂਰ ਲਗਾਤਾਰ (Farmers and laborers) ਖੁਦਕੁਸ਼ੀਆਂ ਕਰ ਰਹੇ ਹਨ। ਉਹਨਾਂ ਕਿਹਾ ਕਿ 23 ਨਵੰਬਰ ਨੂੰ ਪਿੱਪਲੀ ਵਿੱਚ ਹੋਣ ਵਾਲੀ ਰੈਲੀ ਦਾ ਮੁੱਖ ਮਕਸਦ ਕਿਸਾਨਾਂ-ਮਜ਼ਦੂਰਾਂ ਦਾ ਸਟੈਂਡ ਸਪੱਸ਼ਟ ਕਰਨਾ ਹੈ ਕਿ ਆਖਿਰ ਭੀੜ ਪੈਣ ਉੱਤੇ ਜੇਕਰ ਉਨ੍ਹਾਂ ਨੂੰ ਅੰਦੋਲਨ ਵੀ ਕਰਨਾ ਪਵੇ ਤਾਂ ਉਹ ਇੱਕ-ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹ ਸਕਦੇ ਹਨ। ਜਿਸ ਕਾਰਨ ਉਹ ਇਸ ਰੈਲੀ ਦੇ ਸੰਬੰਧ ਵਿੱਚ ਪੰਜਾਬ ਦੀਆਂ ਵੱਖ-ਵੱਖ ਥਾਵਾਂ ਉੱਤੇ ਜਾ ਕੇ ਕਿਸਾਨਾਂ ਨੂੰ ਲਾਮਬੰਦ ਕਰ ਰਹੇ ਹਨ ਅਤੇ ਉਹਨਾਂ ਨੂੰ ਇਸ ਰੈਲੀ ਦਾ ਖੁੱਲੇ ਤੌਰ ਉੱਤੇ ਸੱਦਾ ਦੇ ਰਹੇ ਹਨ।
- ਪੰਜਾਬ ਸਰਕਾਰ ਨੇ ਸੱਦੀ ਮੁਲਾਜ਼ਮਾਂ ਅਤੇ ਕਿਸਾਨਾਂ ਦੀ ਮੀਟਿੰਗ, 22 ਨਵੰਬਰ ਨੂੰ ਸਬ ਕਮੇਟੀ ਕਰੇਗੀ ਜਥੇਬੰਦੀਆਂ ਨਾਲ ਰਾਬਤਾ ਕਾਇਮ
- Firing in Amritsar: ਅੰਮ੍ਰਿਤਸਰ 'ਚ ਦੋ ਗੁੱਟਾਂ ਵਿਚਕਾਰ ਹੋਈ ਖੂਨੀ ਝੜਪ, ਦੋਵਾਂ ਪਾਸਿਓਂ ਚੱਲੀਆਂ ਗੋਲੀਆਂ, ਇੱਕ ਦੀ ਮੌਤ
- MASSIVE FIRE IN HYDERABAD: ਹੈਦਰਾਬਾਦ 'ਚ ਇਮਾਰਤ ਨੂੰ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ, 21 ਲੋਕਾਂ ਨੂੰ ਬਚਾਇਆ ਗਿਆ
ਵੱਖ-ਵੱਖ ਮੁੱਦਿਆਂ ਉੱਤੇ ਰੱਖਿਆ ਪੱਖ: ਐੱਸਵਾਈਐੱਲ (SYL) ਦੇ ਮੁੱਦੇ ਉੱਤੇ ਚੁੱਪੀ ਤੋੜਦਿਆਂ ਹੋਇਆ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਇਹ ਇੱਕ ਰਾਜਨੀਤਿਕ ਮੁੱਦਾ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਇੱਕ ਖਜ਼ਾਨਾ ਪਿਆ ਹੈ ਅਤੇ ਉਸ ਖਜ਼ਾਨੇ ਨੂੰ ਅਸੀਂ ਬਰਬਾਦ ਕਰ ਰਹੇ ਹਾਂ ਅਤੇ ਸਿਰਫ ਕੁਝ ਪੈਸਿਆਂ ਪਿੱਛੇ ਲੜ ਰਹੇ ਹਾਂ। ਭਾਵ ਜਿੰਨਾ ਪੈਸਾ ਸਰਕਾਰ ਹਾਈਵੇ ਅਤੇ ਸੜਕਾਂ ਉੱਤੇ ਖਰਚ ਕਰ ਰਹੀ ਹੈ ਜੇਕਰ ਇਹ ਪੈਸਾ ਪਾਣੀ ਨੂੰ ਬੰਨਣ ਉੱਤੇ ਖਰਚ ਲਿਆ ਜਾਵੇ ਤਾਂ ਦੇਸ਼ ਦਾ ਕਿਸਾਨ ਕਦੇ ਵੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਨਹੀਂ ਹੋਵੇਗਾ। ਪਰਾਲੀ ਸਾੜਨ ਨੂੰ ਲੈ ਕੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਪਰਾਲੀ ਸਾੜਨਾ ਕਿਸਾਨ ਦੀ ਮਜਬੂਰੀ ਹੈ ਜੋ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਹੈ। ਪਰਚੇ ਕਰਨਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ। ਸਗੋਂ ਸਰਕਾਰ ਨੂੰ ਇਸ ਉੱਤੇ ਇੱਕ ਵਿਸ਼ੇਸ਼ ਵਿਉਂਤਬੰਦੀ ਬਣਾਉਣੀ ਪਵੇਗੀ, ਜਿਸ ਨਾਲ ਕਿਸਾਨ ਵੀ ਪਰਾਲੀ ਨਾਲ ਸਾੜੇ ਅਤੇ ਪਰਾਲੀ ਦਾ ਸਹੀ ਢੰਗ ਦੇ ਨਾਲ ਇਸਤੇਮਾਲ ਕੀਤਾ ਜਾ ਸਕੇ।