ਕਪੂਰਥਲਾ: ਜਲੰਧਰ ਫਗਵਾੜਾ ਰੋਡ 'ਤੇ ਪੈਂਦੀ ਲਵਲੀ ਯੂਨਿਵਰਸਿਟੀ 'ਚ ਪੜ੍ਹਦੀ ਇੱਕ ਵਿਦਿਆਰਥਣ ਦੀ ਰਿਪੋਰਟ ਪੌਜ਼ੀਟੀਵ ਆਉਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਸਖ਼ਤੇ 'ਚ ਆ ਗਈ ਹੈ। ਪ੍ਰਸ਼ਾਸਨ ਨੇ ਐੱਲਪੀਓ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਲਵਲੀ ਯੂਨੀਵਰਸਿਟੀ 'ਚ 2431 ਵਿਦਿਆਰਥੀ ਹਨ ਜਿਨ੍ਹਾਂ 'ਚੋਂ 315 ਵਿਦੇਸ਼ੀ ਵਿਦਿਆਰਥੀ ਸ਼ਾਮਲ ਹਨ ਤੇ ਮੈਡੀਕਲ ਟੀਮਾਂ ਵੱਲੋਂ ਕੋਰੋਨਾ ਪੀੜਤ ਦੇ ਸਪੰਰਕ 'ਚ ਆਏ ਲੋਕਾਂ ਦੀ ਜਾਂਚ ਲਗਾਤਾਰ ਕੀਤੀ ਜਾ ਰਹੀ ਹੈ।
ਬੁੱਧਵਾਰ ਨੂੰ 67 ਹੋਰ ਸੈਂਪਲ ਜਾਂਚ ਲਈ ਲਏ ਗਏ ਹਨ ਤੇ 750 ਦੇ ਕਰੀਬ ਸਕਰੀਨੀਗ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਲਏ 40 ਸੈਂਪਲਾਂ ਦੀ ਰਿਪੋਰਟਟ ਨੈਗੇਟਿਵ ਆਈ ਹੈ। ਇਸ ਮਾਮਲੇ 'ਤੇ ਕਪੂਰਥਲਾ ਦੀ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਕਿਹਾ ਕਿ ਯੂਨੀਵਰਸਿਟੀ ਅੰਦਰ ਉਨ੍ਹਾਂ ਦੀ ਟੀਮ ਲਗਾਤਾਰ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਜਾਂਚ ਇਹ ਪੱਕਾ ਕਰੇਗੀ ਕਿ ਯੂਨੀਵਰਸਿਟੀ ਅੰਦਰ ਕੋਈ ਹੋਰ ਕੋਰੋਨਾ ਮਾਮਲਾ ਨਹੀਂ ਹੈ।
ਦੱਸਣਯੋਗ ਹੈ ਕਿ ਲਵਲੀ ਯੂਨੀਵਰਸਿਟੀ 'ਚ ਪੜ੍ਹਦੀ ਇੱਕ ਵਿਦਿਆਰਥਣ ਦਾ ਕੋਰੋਨਾ ਟੈਸਟ 10 ਅਪ੍ਰੈਲ ਨੂੰ ਲਿਆ ਗਿਆ ਸੀ ਜਿਸ ਦੀ ਰਿਪੋਰਟ 11 ਅਪ੍ਰੈਲ ਨੂੰ ਪੌਜ਼ੀਟੀਵ ਆਈ ਸੀ ਤੇ ਉਸ ਤੋਂ ਬਾਅਦ ਉਸ ਦੇ ਸੰਪਰਕ 'ਚ ਆਉਣ ਵਾਲੇ ਕਈ ਲੋਕਾਂ ਨੂੰ ਪ੍ਰਸ਼ਾਸਨ ਕੁਆਰੰਨਟਾਈਨ ਕੀਤਾ ਗਿਆ ਸੀ।