ETV Bharat / state

ਇਕ ਗਰੀਬ ਪਰਿਵਾਰ ਦਾ ਨਗਰ ਨਿਗਮ ਨੇ ਢਾਹਿਆ ਲੈਂਟਰ

ਇੰਡਸਟਰੀਅਲ ਏਰੀਏ ਦੇ ਛੱਜ ਕਾਲੋਨੀ ਵਿਖੇ ਅੱਜ ਨਗਰ ਨਿਗਮ ਵੱਲੋਂ ਛੱਜ ਕਾਲੋਨੀ ਵਿਖੇ ਵਾਧਰੇ ਨੂੰ ਲੈ ਕੇ ਬੁਲਡੋਜ਼ਰ ਦੀ ਕਾਰਵਾਈ ਕੀਤੀ ਗਈ ਅਤੇ ਲੈਂਟਰ ਵੀ ਢਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ।

Etv Bharat
Etv Bharat
author img

By

Published : Sep 14, 2022, 2:23 PM IST

Updated : Sep 14, 2022, 2:31 PM IST

ਕਪੂਰਥਲਾ: ਫਗਵਾੜਾ ਦੇ ਇੰਡਸਟਰੀਅਲ ਏਰੀਏ ਦੇ ਛੱਜ ਕਾਲੋਨੀ ਵਿਖੇ ਅੱਜ ਨਗਰ ਨਿਗਮ ਵੱਲੋਂ ਛੱਜ ਕਾਲੋਨੀ ਵਿਖੇ ਵਾਧਰੇ ਨੂੰ ਲੈ ਕੇ ਬੁਲਡੋਜ਼ਰ ਦੀ ਕਾਰਵਾਈ ਕੀਤੀ ਗਈ ਅਤੇ ਲੈਂਟਰ ਵੀ ਢਾਹੁਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਛੱਜ ਕਲੋਨੀ ਦੇ ਨਿਵਾਸੀਆਂ ਨੇ ਦੱਸਿਆ ਹੈ ਕਿ ਉਹ ਇੱਥੇ ਕਈ ਸਾਲਾਂ ਤੋਂ ਰਹਿ ਰਹੇ ਹਨ ਅਤੇ ਕਮੇਟੀ ਘਰ ਵੱਲੋਂ ਉਨ੍ਹਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੇ ਨਕਸ਼ੇ ਪਾਸ ਕਰਵਾਓ।

ਉਨ੍ਹਾਂ ਕਿਹਾ ਕਿ ਇੱਥੇ ਕੋਈ ਵੀ ਕਿਸੇ ਦੇ ਨਕਸ਼ੇ ਨਹੀਂ ਹਨ ਤੇ ਉਨ੍ਹਾਂ ਨੇ ਕਈ ਵਾਰ ਕਮੇਟੀ ਘਰ ਨੂੰ ਇਹ ਵੀ ਦਰਖਾਸਤ ਲਿਖੀ ਸੀ ਕਿ ਉਨ੍ਹਾਂ ਦੇ ਘਰ ਦੇ ਲੈਂਟਰ ਕੱਚੇ ਹਨ ਅਤੇ ਉਨ੍ਹਾਂ ਨੇ ਇੱਥੇ ਘਰ ਦੀ ਉਸਾਰੀ ਵੀ ਕਰਨੀ ਹੈ। ਪਰ, ਕਮੇਟੀ ਘਰ ਵੱਲੋਂ ਮਨ੍ਹਾ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਉਹ ਬਾਹਰ ਗਲੀਆਂ ਵਿੱਚ ਸੋਂਦੇ ਹਨ। ਸਥਾਨਕ ਵਾਸੀਆਂ ਨੇ ਦੱਸਿਆ ਕਿ ਹੁਣ ਉਨ੍ਹਾਂ ਵੱਲੋਂ ਜਦੋਂ ਘਰ ਦੀ ਉਸਾਰੀ ਕੀਤੀ ਗਈ, ਤਾਂ ਕਮੇਟੀ ਵੱਲੋਂ ਨਗਰ ਨਿਗਮ ਨੂੰ ਲੈਂਟਰ ਭੇਜ ਕੇ ਨਗਰ ਨਿਗਮ ਵੱਲੋਂ ਉਨ੍ਹਾਂ ਦੇ ਘਰ ਦੇ ਲੈਂਟਰ ਅਤੇ ਦੀਵਾਰਾਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਹੈ।

ਇਸ ਦੇ ਚੱਲਦਿਆਂ ਉਹ ਇਸ ਦੀ ਦਰਖ਼ਾਸਤ ਲੈ ਕੇ ਪੁਲਿਸ ਥਾਣੇ ਵੀ ਪੁੱਜੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਚੰਦਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਇੱਕ ਵਾਰ ਕਮੇਟੀ ਘਰ ਤੋਂ ਨੋਟਿਸ ਵੀ ਆਇਆ ਸੀ, ਪਰ ਉਨ੍ਹਾਂ ਨੇ ਇਹ ਕਿਹਾ ਸੀ ਕਿ ਜੇਕਰ ਉਨ੍ਹਾਂ ਨੇ ਕੋਈ ਵਾਅਦਾ ਕੀਤਾ ਹੋਇਆ ਤਾਂ ਉਹ ਉਸ ਨੂੰ ਖੁਦ ਢਾਹ ਦੇਣਗੇ। ਪਰ, ਉਨ੍ਹਾਂ ਦੇ ਇਸੇ ਤਰ੍ਹਾਂ ਘਰਾਂ ਨੂੰ ਢਾਉਣ ਨੂੰ ਲੈ ਕੇ ਰੋਸ ਹੈ, ਕਿਉਂਕਿ ਬੜੀ ਮਿਹਨਤ ਕਰਕੇ ਉਨ੍ਹਾਂ ਨੇ ਇਹ ਘਰ ਬਣਾਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਕੱਲੇ ਉਨ੍ਹਾਂ ਨੇ ਹੀ ਇੱਥੇ ਕਬਜ਼ੇ ਨਹੀਂ ਕੀਤੇ। ਹੋਰ ਕਈ ਲੋਕਾਂ ਨੇ ਕਬਜ਼ੇ ਕੀਤੇ ਹਨ, ਪਰ ਨਗਰ ਨਿਗਮ ਵੱਲੋਂ ਗ਼ਰੀਬਾਂ ਦੇ ਹੀ ਘਰਾਂ ਨੂੰ ਢਾਹਿਆ ਜਾ ਰਿਹਾ ਹੈ ਅਤੇ ਵੱਡੇ ਘਰਾਣਿਆਂ ਵੱਲ ਤਾਂ ਬਿਲਕੁਲ ਵੀ ਨਹੀਂ ਦੇਖਿਆ ਜਾ ਰਿਹਾ।

ਉਥੇ ਹੀ ਮੌਕੇ 'ਤੇ ਆਏ ਆਮ ਆਦਮੀ ਪਾਰਟੀ ਆਗੂ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਤੋਂ ਬੇਨਤੀ ਕੀਤੀ ਹੈ ਕਿ ਜਿਹੜੇ ਇਹ ਗਰੀਬ ਲੋਕ ਇੱਥੇ ਮਿਹਨਤ ਕਰਕੇ ਗੁਜ਼ਾਰਾ ਬਸਰ ਕਰ ਕੇ ਆਪਣੇ ਘਰ ਬਣਾਏ ਹਨ। ਉਨ੍ਹਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇਨ੍ਹਾਂ ਵੱਲ ਸੋਚ ਵਿਚਾਰ ਕੀਤਾ ਜਾਵੇ ਅਤੇ ਇਨ੍ਹਾਂ ਦੇ ਘਰਾਂ ਨੂੰ ਇਸ ਤਰ੍ਹਾਂ ਨਾ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਮਹਿਲਾਵਾਂ ਵੱਲੋਂ ਬੜੀ ਮਿਹਨਤ ਕਰਕੇ ਘਰ ਦਾ ਲੈਂਟਰ ਪਾਇਆ ਸੀ, ਪਰ ਨਗਰ ਨਿਗਮ ਵੱਲੋਂ ਬਲਡੋਜ਼ਰ ਲਿਆ ਕੇ ਇੱਥੇ ਕਾਰਵਾਈ ਕਰ ਦਿੱਤੀ ਗਈ।

ਨਗਰ ਨਿਗਮ ਤੋਂ ਆਏ ਸਬ ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਮਾਣਯੋਗ ਕਮਿਸ਼ਨਰ ਵੱਲੋਂ ਨੋਟਿਸ ਆਇਆ ਸੀ ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਨੋਟਿਸ ਆਉਂਦੇ ਰਹਿਣਗੇ, ਉਦੋਂ ਹੀ ਉਹ ਕਾਰਵਾਈ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਇੱਥੇ ਅਵੈਧ ਕਬਜ਼ੇ ਕੀਤੇ ਹੋਏ ਸਨ ਅਤੇ ਇਨ੍ਹਾਂ ਕਬਜ਼ਿਆਂ ਨੂੰ ਹਟਾਉਣ ਦੇ ਮਕਸਦ ਦੇ ਨਾਲ ਹੀ ਇਹ ਕਾਰਵਾਈ ਕੀਤੀ ਗਈ ਹੈ। ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ ਤਕਰੀਬਨ ਚਾਰ ਤੋਂ ਪੰਜ ਨੋਟਿਸ ਉਹ ਇੱਥੇ ਪਹਿਲਾਂ ਹੀ ਭੇਜ ਚੁੱਕੇ ਹਨ। ਨੋਟਿਸ ਭੇਜਣ ਤੋਂ ਬਾਅਦ ਹੁਣ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਇਹ ਵੀ ਪੜ੍ਹੋ: ਹਾਈਕੋਰਟ ਵਲੋਂ ਸਰਕਾਰ ਨੂੰ ਝਟਕਾ, ਮਾਈਨਿੰਗ ਨੀਤੀ ਉਤੇ ਲਾਈ ਬ੍ਰੇਕ

Last Updated : Sep 14, 2022, 2:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.