ETV Bharat / state

ਨਸ਼ਾ ਵੇਚਣ ਆਏ ਨੌਜਵਾਨਾਂ ਨੂੰ ਲੋਕਾਂ ਨੇ ਕੀਤਾ ਕਾਬੂ, ਦੋ ਫ਼ਰਾਰ - Young people who came to sell drugs were abducted

ਕਸਬਾ ਫਿਲੌਰ ਵਿੱਚ ਨਸ਼ੇ ਦੀ ਸਪਲਾਈ ਕਰਨ ਆਏ ਚਾਰ ਨੌਜਵਾਨਾਂ ਵਿਚੋਂ ਦੋ ਨੂੰ ਲੋਕਾਂ ਨੇ ਘੇਰ ਕੇ ਕਾਬੂ ਕਰ ਲਿਆ, ਜਦਕਿ ਦੋ ਨੌਜਵਾਨ ਫਰਾਰ ਹੋ ਗਏ। ਫੜੇ ਗਏ ਨੌਜਵਾਨਾਂ ਕੋਲੋਂ ਨਸ਼ੇ ਦੀਆਂ ਗੋਲੀਆਂ ਤੇ ਟੀਕੇ ਬਰਾਮਦ ਹੋਏ।

ਨਸ਼ੇ ਦੀ ਸਪਲਾਈ ਦੇਣ ਆਏ ਦੋ ਨੌਜਵਾਨ ਲੋਕਾਂ ਨੇ ਦਬੋਚੇ

author img

By

Published : Aug 1, 2020, 7:46 PM IST

ਜਲੰਧਰ: ਕਸਬਾ ਫਿਲੌਰ ਦੇ ਪਿੰਡ ਅਕਾਲਪੁਰ ਵਿੱਚ ਮਾਹੌਲ ਉਦੋਂ ਤਣਾਅਪੂਰਨ ਹੋ ਗਿਆ, ਜਦੋਂ ਨਸ਼ੇ ਦੀ ਸਪਲਾਈ ਦੇਣ ਆਏ ਮੋਟਰਸਾਈਕਲ 'ਤੇ ਚਾਰ ਨੌਜਵਾਨਾਂ ਨੂੰ ਪਿੰਡ ਵਾਸੀਆਂ ਨੇ ਘੇਰ ਲਿਆ, ਜਿਸ ਦੌਰਾਨ ਦੋ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਅਤੇ ਦੋ ਨੌਜਵਾਨਾਂ ਨੂੰ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ।

ਨਸ਼ੇ ਦੀ ਸਪਲਾਈ ਦੇਣ ਆਏ ਦੋ ਨੌਜਵਾਨ ਲੋਕਾਂ ਨੇ ਦਬੋਚੇ

ਪਿੰਡ ਵਾਸੀ ਜਗਦੀਸ਼ ਨੇ ਦੱਸਿਆ ਕਿ ਦੋ ਮੋਟਰਸਾਈਕਲ ਅਕਲਪੁਰ ਵੱਲ ਆ ਰਹੇ ਸੀ। ਉਸ ਰੋਡ 'ਤੇ ਦੋ ਮੋਟਰਸਾਈਕਲਾਂ 'ਤੇ ਚਾਰ ਨੌਜਵਾਨ ਜਿਵੇਂ ਹੀ ਪਿੰਡ ਵਿੱਚ ਦਾਖ਼ਲ ਹੋਏ ਤਾਂ ਉਨ੍ਹਾਂ ਦੇ ਹੱਥਾਂ ਵਿੱਚ ਮੋਟਰਸਾਈਕਲਾਂ ਦੀ ਸੀਟ ਵਿੱਚ ਛੁਪਿਆ ਹੋਇਆ ਹਥਿਆਰ ਸੀ। ਤੇਜ਼ਧਾਰ ਹਥਿਆਰ ਪਿੰਡ ਦੇ ਇੱਕ ਮੁੰਡੇ ਨੇ ਦੇਖ ਲਏ ਅਤੇ ਤੁਰੰਤ ਪਿੰਡ ਵਾਸੀਆਂ ਨੂੰ ਇਤਲਾਹ ਦਿੱਤੀ। ਮੋਟਰਸਾਈਕਲ ਸਵਾਰ ਨੌਜਵਾਨ ਨੂੰ ਪਿੰਡ ਵਿੱਚ ਚੱਕਰ ਲਗਾਉਂਦੇ ਦੇਖ ਪਿੰਡ ਵਾਸੀ ਅਮਨਦੀਪ ਨੇ ਉਸ ਨੂੰ ਰੋਕ ਲਿਆ ਅਤੇ ਗੱਲਬਾਤ ਕਰਨੀ ਚਾਹੀ ਤਾਂ ਮੋਟਰਸਾਈਕਲ 'ਤੇ ਪਿੱਛੇ ਬੈਠੇ ਨੌਜਵਾਨ ਮੰਨੀ ਨੇ ਤੇਜ਼ਧਾਰ ਹਥਿਆਰ ਦੇ ਨਾਲ ਅਮਨਦੀਪ 'ਤੇ ਹਮਲਾ ਕਰ ਦਿੱਤਾ ਅਤੇ ਜ਼ਖਮੀ ਕਰ ਦਿੱਤਾ।

ਪਿੰਡ ਵਾਸੀਆਂ ਨੇ ਉਸ ਨੂੰ ਘੇਰ ਕੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਭੱਜਣ ਲੱਗੇ। ਮੋਟਰਸਾਈਕਲ 'ਤੇ ਪਿੰਡ ਦੇ ਮੁੰਡਿਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਉਨ੍ਹਾਂ ਨੇ ਜਗਦੀਸ਼ ਦੀ ਮੋਟਰਸਾਈਕਲ ਨੂੰ ਲੱਤ ਮਾਰ ਕੇ ਸੁੱਟ ਦਿੱਤਾ, ਪਰ ਜਗਦੀਸ਼ ਅਤੇ ਉਸ ਦੇ ਨਾਲ ਨੌਜਵਾਨ ਨੇ ਭੱਜ ਰਹੇ ਨੌਜਵਾਨਾਂ ਨੂੰ ਵੀ ਰੋਕ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ।

ਮਾਮਲੇ ਸਬੰਧੀ ਥਾਣਾ ਫਿਲੌਰ ਦੇ ਐਸਐਚਓ ਮੁਖਤਿਆਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਗੁਰਮੀਤ ਸਿੰਘ ਰਾਮ ਅਤੇ ਹਰਵਿੰਦਰ ਸਿੰਘ ਉਰਫ਼ ਗਾਂਧੀ ਦੋਨੋਂ ਨਸ਼ਾ ਵੇਚਣ ਦਾ ਕੰਮ ਕਰਦੇ ਹਨ। ਉਨ੍ਹਾਂ ਦਸਿਆ ਕਿ ਭੱਜਣ ਦੀ ਕੋਸ਼ਿਸ਼ ਵਿੱਚ ਇਨ੍ਹਾਂ ਦਾ ਹਾਈਵੇ 'ਤੇ ਲੱਗੇ ਨਾਕੇ ਉਪਰ ਮੋਟਰਸਾਈਕਲ ਫਿਸਲ ਗਿਆ, ਜਿਸ ਕਾਰਨ ਗਾਂਧੀ ਨੂੰ ਸੱਟਾਂ ਲੱਗੀਆਂ ਹਨ ਅਤੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਨਸ਼ੇ ਦੇ ਟੀਕੇ ਅਤੇ 2000 ਨਸ਼ੇ ਦੀ ਗੋਲੀਆਂ ਬਰਾਮਦ ਕੀਤੀਆਂ ਹਨ।

ਫਿਲਹਾਲ ਪੁਲਿਸ ਦੇ ਤਹਿਤ ਮਾਮਲਾ 258 ਦਰਜ ਕਰ ਲਿਆ ਹੈ ਅਤੇ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.