ਜਲੰਧਰ: ਪੰਜਾਬ ਵਿੱਚ ਅਪਰਾਧਿਕ ਘਟਨਾਵਾਂ ਲਗਾਤਾਰ ਵੱਧ ਦੀਆਂ ਜਾ ਰਹੀਆਂ ਹਨ। ਜਿਸ ਤੋਂ ਸਾਫ਼ ਹੁੰਦਾ ਹੈ। ਕਿ ਲੋਕਾਂ ਦੇ ਮਨਾਂ ਵਿੱਚ ਪੁਲਿਸ ਦਾ ਡਰ ਖ਼ਤਮ ਹੁੰਦਾ ਜਾ ਰਿਹਾ ਹੈ। ਅੱਜ ਲੋਕ ਮਾਮਲੂੀ ਝਗੜੀਆਂ ਕਰਕੇ ਹੀ ਵੱਡੇ ਅਪਰਾਧੀ ਬਣਦੇ ਜਾ ਰਹੇ ਹਨ। ਅਜਿਹੀਆਂ ਹੀ ਤਸਵੀਰਾਂ ਜਲੰਧਰ ਦੇ ਫੋਕਲ ਪੁਆਇੰਟ ਤੋਂ ਸਾਹਮਣੇ ਆਈਆ ਹਨ। ਜਿੱਥੇ ਇੱਕ ਵਿਅਕਤੀ ਵੱਲੋਂ ਇੱਕ ਔਰਤ ‘ਤੇ ਤੇਜ਼ਾਬ ਸੁੱਟ ਦਿੱਤਾ ਗਿਆ ਹੈ। ਜਿਸ ਕਰਕੇ ਔਰਤ ਜ਼ਖ਼ਮੀ ਹੋ ਗਈ। ਘਟਨਾ ਤੋਂ ਬਾਅਦ ਪੀੜਤ ਔਰਤ ਨੂੰ ਤੁਰੰਤ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।
ਪੀੜਤ ਔਰਤ ਦੀ ਉਮਰ 47 ਸਾਲ ਦੱਸੀ ਜਾ ਰਹੀ ਹੈ, ਤੇ ਰਾਜ ਰਾਣੀ ਵਜੋਂ ਪੀੜਤ ਔਰਤ ਦੀ ਪਛਾਣ ਹੋਈ ਹੈ। ਜੋ ਫੋਕਲ ਪੁਆਇੰਟ ਦੀ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ। ਅੱਜ ਸਵੇਰੇ ਜਦੋਂ ਆਪਣੇ ਕੰਮ ‘ਤੇ ਗਈ, ਤਾਂ ਉੱਥੇ ਇੱਕ ਵਿਅਕਤੀ ਦੇ ਨਾਲ ਉਸ ਦਾ ਝਗੜਾ ਹੋ ਗਿਆ। ਤੇ ਗੁੱਸੇ ਵਿੱਚ ਆਏ ਵਿਅਕਤੀ ਨੇ ਉਸ ‘ਤੇ ਤੇਜ਼ਾਬ ਸੁੱਟ ਦਿੱਤਾ।
ਪੀੜਤ ਦੀ ਨੂੰਹ ਮਨੀਸ਼ਾ ਨੇ ਦੱਸਿਆ, ਉਨ੍ਹਾਂ ਦਾ ਕੰਮ ‘ਤੇ ਕਿਸੇ ਗੱਲ ਨੂੰ ਲੈਕੇ ਮਾਮੂਲੀ ਝਗੜ ਹੋਇਆ ਸੀ, ਜਿਸ ਤੋਂ ਬਾਅਦ ਉਸ ‘ਤੇ ਵਿਅਕਤੀ ਵੱਲੋਂ ਤੇਜ਼ਾਬ ਸੁੱਟਿਆ ਗਿਆ। ਪੀੜਤ ਪਰਿਵਾਰ ਵੱਲੋਂ ਮੁਲਜ਼ਮ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਸਿਵਲ ਹਸਪਤਾਲ ਦੇ ਡਾਕਟਰਾਂ ਨਾਲ ਗੱਲ ਕੀਤੀ ਗਈ, ਤਾਂ ਉਸ ਨੇ ਦੱਸਿਆ, ਕਿ ਪੀੜਤ ਔਰਤ ਦੀ ਹਾਲਤ ਨਾਜ਼ੁਕ ਹੈ। ਡਾਕਟਰਾਂ ਵੱਲੋਂ ਪੀੜਤ ਔਰਤ ਦੇ ਸ਼ਰੀਰ ਨੂੰ ਚੰਗੀ ਤਰ੍ਹਾਂ ਦਵਾਈਆ ਨਾਲ ਧੋਇਆ ਗਿਆ ਹੈ, ਤੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ:ਅਫ਼ਗਾਨਿਸਤਾਨ ’ਚ ਅਮਰੀਕੀ ਡਰੋਨ ਹਮਲੇ ’ਚ 3 ਬੱਚਿਆ ਦੀ ਮੌਤ !