ਜਲੰਧਰ: ਲੋਹੀਆਂ ਸ਼ਹਿਰ ਦੇ ਕੋਲ ਦੇ ਪਿੰਡ ਵਿੱਚ ਪਿਛਲੇ ਦਿਨੀਂ ਆਏ ਹੜ੍ਹ ਦੇ ਕਾਰਨ ਲੋਕਾਂ ਨੂੰ ਬਹੁl ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਇੱਕ ਗਰਭਵਤੀ ਔਰਤ ਬੱਚੋ ਨੂੰ ਜਨਮ ਦੇਣ ਲਈ ਬਹੁਤ ਮੁਸ਼ਕਿਲ ਨਾਲ ਹਸਪਤਾਲ ਪੁੱਜੀ।
ਹੈਰਾਨੀ ਦੀ ਗੱਲ ਇਹ ਵੀ ਹੈ ਕਿ ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਦੇ ਕਈ ਦਾਅਵੇ ਕੀਤੇ ਜਾ ਰਹੇ ਹਨ ਪਰ ਇਸਦੇ ਬਾਵਜੂਦ ਗਰਭਵਤੀ ਮਹਿਲਾ ਨੂੰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਵੀ ਸਹਾਇਤਾ ਨਹੀਂ ਮਿਲੀ ਸੀ। ਹਾੜ੍ਹ ਵਿੱਚ ਜਨਮੇ ਬੱਚੇ ਨੂੰ ਫਲੱਡ ਬੇਬੀ ਦੇ ਨਾਂ ਤੋਂ ਬੁਲਾਇਆ ਜਾ ਰਿਹਾ ਹੈ।
ਲੋਹੀਆਂ ਦੇ ਤੇੜੇ ਦੇ ਪਿੰਡਾਂ ਵਿੱਚ ਹੜ੍ਹ ਆਉਣ ਦੇ ਕਾਰਨ ਗਰਭਵਤੀ ਔਰਤ ਨੂੰ ਲੋਹੀਆਂ ਦੇ ਕਮਿਊਨਿਟੀ ਸਿਹਤ ਕੇਂਦਰ ਵਿੱਚ ਇਲਾਜ ਦਿਵਾਇਆ ਗਿਆ। ਓਥੇ ਹੜ੍ਹ ਦੇ ਹਾਲਾਤਾਂ ਵਿੱਚ ਜਨਮੇ ਬੱਚਿਆਂ ਦਾ ਨਾਂ ਫਲੱਡ ਬੇਬੀ ਰੱਖਿਆ ਜਾ ਰਿਹਾ ਹੈ। ਨਸੀਰਪੁਰ ਪਿੰਡ ਦੇ ਰਹਿਣ ਵਾਲੇ ਸਵਰਨ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਗੀਤਾ ਰਾਣੀ ਦੀ ਕਿਸੇ ਵੀ ਸਮੇਂ ਡਿਲੀਵਰੀ ਹੋ ਸਕਦੀ ਸੀ।
ਪਾਣੀ ਦੇ ਵੱਧ ਰਹੇ ਪੱਧਰ ਤੋਂ ਚਿੰਤਿਤ ਹੋ ਕੇ ਆਪਣੀ ਘਰ ਵਾਲੀ ਨੂੰ ਰਿਸ਼ਤੇਦਾਰਾਂ ਦੇ ਘਰ ਲੈ ਗਿਆ ਤਾਂ ਜੋ ਉਸ ਨੂੰ ਹਸਪਤਾਲ ਲੈਕੇ ਜਾਣ ਸਮੇਂ ਜ਼ਿਆਦਾ ਤੰਗੀ ਨਾ ਹੋਵੇ।
ਸਿਵਲ ਹਸਪਤਾਲ ਦੀ ਸਟਾਫ਼ ਨਰਸ ਦਲਜਿੰਦਰ ਕੌਰ ਦਾ ਕਹਿਣਾ ਹੈ ਕਿ ਹੜ੍ਹ ਵਿੱਚ ਉਨ੍ਹਾਂ ਦਾ ਸਾਰਾ ਕੁਝ ਖਤਮ ਹੋ ਗਿਆ ਪਰ ਉਹ ਖੁਸ਼ ਨੇ ਕਿ ਰੱਬ ਨੇ ਉਨ੍ਹਾਂ ਦੇ ਬੱਚੇ ਨੂੰ ਬਚਾ ਲਿਆ। ਜੱਚਾ ਤੇ ਬੱਚਾ ਦੋਵੇਂ ਤੰਦਰੁਸਤ ਹਨ ਅਤੇ ਬੱਚੇ ਦੀ ਮਾਂ ਨੂੰ ਬਣਦਾ-ਸਰਦਾ ਇਲਾਜ ਦਿੱਤਾ ਜਾ ਰਿਹਾ ਹੈ।