ਜਲੰਧਰ: ਪੰਜਾਬ ਵਿੱਚ ਅਵਾਜਾਈ ਦੇ ਵੱਧ ਤੇ ਸਰਕਾਰ ਦੀਆਂ ਵਧੀਕੀਆਂ ਕਾਰਨ ਸੜਕ ਹਾਦਸਿਆ ਵਿੱਚ ਵਾਧਾ ਹੋ ਰਿਹਾ ਹੈ, ਜਿਸ ਨੂੰ ਕਿ ਬਹੁਤ ਸਾਰ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ। ਅਜਿਹਾ ਹੀ ਮਾਮਲਾ ਪੰਜਾਬ ਸਰਕਾਰ ਦੀ ਨਾਕਾਮੀ ਤੇ ਲਾਪ੍ਰਵਾਹੀ ਦਾ ਹਦੀਆਬਾਦ ਤੋਂ ਫਗਵਾੜਾ ਵਿਖੇ ਰੋਡ ਦੀ ਖਸਤਾ ਹਾਲਤ ਦੇ ਕਾਰਨ ਮਹਿਲਾ ਦੀ ਮੌਤ ਹੋ ਗਈ।
ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਪੀੜਤ ਪ੍ਰੇਮ ਲਾਲ ਆਪਣੀ ਘਰਵਾਲੀ ਕਮਲਜੀਤ ਅਤੇ ਆਪਣੇ 2 ਬੱਚਿਆਂ ਦੇ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਫਗਵਾੜਾ ਵਿਖੇ ਰੋਡ 'ਤੇ ਜਾ ਰਿਹਾ ਸੀ ਤਾਂ ਸੜਕ ਵਿੱਚ ਵੱਡੇ-ਵੱਡੇ ਟੋਏ ਪਏ ਹੋਏ ਸਨ। ਜਿਸ ਕਾਰਨ ਉਸ ਨੇ ਬਰੇਕ ਲਗਾਈ ਅਤੇ ਉਸ ਦੀ ਅਚਾਨਕ ਐਕਟਿਵਾ ਗਿਰ ਗਈ ਅਤੇ ਉਸ ਦੀ ਘਰਵਾਲੀ ਸੜਕ 'ਤੇ ਗਿਰ ਦੇ ਨਾਲ ਪਿੱਛੋਂ ਆ ਰਹੇ ਦੱਸ ਪਹੀਆ ਟਰੱਕ ਨੇ ਉਸ ਨੂੰ ਕੁਚਲ ਦਿੱਤਾ।
ਜਿਸ ਕਾਰਨ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਟਰੱਕ ਚਾਲਕ ਉਥੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਮ੍ਰਿਤਕ ਮਹਿਲਾ ਦੀ ਪਹਿਚਾਣ ਕਮਲਜੀਤ ਕੌਰ ਉਮਰ ਛੱਤੀ ਸਾਲ ਪਤਨੀ ਪ੍ਰੇਮ ਲਾਲ ਵਾਸੀ ਮਸਤ ਨਗਰ ਵਜੋਂ ਹੋਈ ਹੈ।
ਇਸ ਦੇ ਨਾਲ ਹੀ ਮਸਤ ਨਗਰ ਦੇ ਸਾਬਕਾ ਸਰਪੰਚ ਵਿਜੇ ਕੁਮਾਰ ਨੇ ਦੱਸਿਆ ਹੈ ਕਿ ਇਸ ਹਾਦਸੇ ਦਾ ਮੁੱਖ ਦੋਸ਼ ਉਨ੍ਹਾਂ ਦੇ ਫਗਵਾੜਾ ਦੇ ਐਸਡੀਐਮ ਤਹਿਸੀਲਦਾਰ ਅਤੇ ਉੱਥੇ ਦੇ ਵਿਧਾਇਕਾਂ ਨੂੰ ਜਾਂਦਾ ਹੈ ਉਨ੍ਹਾਂ ਨੂੰ ਬੱਸ ਆਪਣੀ ਤਨਖਾਹਾਂ ਦਾ ਪਤਾ ਹੈ ਅਤੇ ਮਹੀਨਾਵਾਰ ਲੋਕਾਂ ਤੋਂ ਪੈਸੇ ਲੈਣ ਦਾ ਪਤਾ ਹੈ ਲੇਕਿਨ ਜਿਹੜੀਆਂ ਸੜਕਾਂ ਟੁੱਟੀਆਂ ਹੋਈਆਂ ਹਨ, ਉਨ੍ਹਾਂ ਨੂੰ ਠੀਕ ਕਰਵਾਉਣ ਦਾ ਇਨ੍ਹਾਂ ਨੂੰ ਨਹੀਂ ਪਤਾ ਲੱਗਦਾ ਹੈ ਅਤੇ ਸੜਕ ਟੁੱਟੀ ਹੋਣ ਕਾਰਨ ਕਈ ਵਾਰ ਇੱਥੇ ਸੜਕ ਹਾਦਸੇ ਵੀ ਹੁੰਦੇ ਹਨ ਅਤੇ ਅੱਜ ਇਸੇ ਸੜਕ ਦੀ ਖਸਤਾ ਹਾਲਤ ਦੇ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਜੇਕਰ ਸੜਕ ਦੀ ਹਾਲਤ ਖਸਤਾ ਨਾ ਹੁੰਦੀ ਤਾਂ ਉਸ ਮਹਿਲਾ ਦੀ ਮੌਤ ਨਹੀਂ ਹੋਣੀ ਸੀ।
ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਤੇ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਨ ਅਤੇ ਜਲਦ ਹੀ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਇਹ ਵੀ ਪੜੋ:- ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨੇ 70 ਸਾਲ ਦੀ ਉਮਰ 'ਚ ਕਰਾਇਆ ਵਿਆਹ