ਜਲੰਧਰ: ਰਾਮਾਮੰਡੀ ਚੌਂਕ ਦੇ ਕੋਲ ਦਕੋਹਾ ਫਾਟਕ ਦੇ ਸਾਹਮਣੇ ਟਰੱਕ ਦੇ ਥੱਲੇ ਆਉਣ ਨਾਲ ਇੱਕ ਮਹਿਲਾ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਟਰੱਕ ਚਾਲਕ ਤੇਜ਼ ਰਫ਼ਤਾਰ ਨਾਲ ਬਾਈਕ ਸਵਾਰ ਦੇ ਕੋਲ ਤੋਂ ਲੰਗਿਆ ਅਤੇ ਇਸ ਦੌਰਾਨ ਬਾਈਕ ਸਵਾਰ ਦੇ ਪਿੱਛੇ ਬੈਠੀ ਮਹਿਲਾ ਟਰੱਕ ਦੇ ਪਿਛਲੇ ਟਾਇਰ ਦੇ ਥੱਲੇ ਆਕੇ ਨਾਲ ਕੁਚਲੀ ਗਈ ਅਤੇ ਉਸ ਦੀ ਮੌਤ ਹੋ ਗਈ।
ਜਾਣਕਾਰੀ ਦਿੰਦਿਆਂ ਪੁਲਿਸ ਕਰਮਚਾਰੀਆਂ ਨੇ ਦੱਸਿਆ ਕਿ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਔਰਤ ਦੇ ਜੇਠ ਅਲੀ ਅਜ਼ਹਰ ਨੇ ਦੱਸਿਆ ਕਿ ਦਕੋਹਾ ਚਰਚ ਵਿੱਚ ਉਹ ਪਾਸਟਰ ਹੈ ਅਤੇ ਉਸ ਦੇ ਭਰਾ-ਭਰਜਾਈ ਚਾਹ ਪੀ ਕੇ ਘਰ ਵੱਲ ਨਿਕਲੇ ਸੀ।
ਪਰ ਕੁੱਝ ਹੀ ਦੇਰ ਬਾਅਦ ਉਨ੍ਹਾਂ ਨੂੰ ਫੋਨ ਆਇਆ ਕਿ ਉਸਦੀ ਭਰਜਾਈ ਦੀ ਟਰੱਕ ਦੇ ਥੱਲੇ ਆਉਣ ਨਾਲ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਚਾਲਕ ਕਾਫੀ ਤੇਜ਼ ਰਫਤਾਰ ਨਾਲ ਆ ਰਿਹਾ ਸੀ ਜਿਸ ਕਾਰਨ ਉਸ ਦੀ ਭਰਜਾਈ ਦੀ ਟਰੱਕ ਦੀ ਚਪੇਟ ਵਿੱਚ ਆਉਣ ਨਾਲ ਮੌਤ ਹੋ ਗਈ ਹੈ।